ਪ੍ਰੋਜੈਕਟ ਜੀਵਨ ਜੋਤ ਤਹਿਤ ਲੁਧਿਆਣਾ ਚ ਵੱਡੀ ਕਾਰਵਾਈ
ਰੇਲਵੇ ਸਟੇਸ਼ਨ, ਚੌੜਾ ਬਾਜ਼ਾਰ ਅਤੇ ਹੋਰ ਇਲਾਕਿਆ ਚੋਂ ਬੱਚੇ ਵਿਭਾਗ ਵੱਲੋਂ ਰੈਸਕਿਊ
ਹੁਣ ਇਨ੍ਹਾਂ ਬੱਚਿਆਂ ਦੀ ਹੋਵੇਗੀ ਜਾਂਚ ਪੜਤਾਲ
ਪੰਜਾਬ ਦੇ ਵਿੱਚ ਭੀਖ ਮੰਗਣ ਨੂੰ ਲੈ ਕੇ ਚਲਾਈ ਗਈ ਸਖਤ ਮੁਹਿਮ ਦੇ ਤਹਿਤ ਪ੍ਰੋਜੈਕਟ ਜੀਵਨ ਜੋਤ ਚਲਾਇਆ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਤੌਰ ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਚੋੜਾ ਬਾਜ਼ਾਰ ਘੰਟਾਘਰ ਅਤੇ ਹੋਰ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਕਈ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਹ ਕਿੱਥੋਂ ਆਏ ਹਨ। ਇਸ ਦੌਰਾਨ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਇਹ ਸਰਚ ਆਪਰੇਸ਼ਨ ਲੁਧਿਆਣਾ ਦੇ ਅੱਜ ਰੇਲਵੇ ਸਟੇਸ਼ਨ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਚਲਾ ਰਹੇ ਹਨ ਉਹਨਾਂ ਕਿਹਾ ਕਿ ਚਾਰ ਦੇ ਕਰੀਬ ਬੱਚਿਆਂ ਨੂੰ ਅਸੀਂ ਰੈਸਕਿਊ ਵੀ ਕੀਤਾ ਹੈ ਹੁਣ ਅਸੀਂ ਇਹਨਾਂ ਤੋਂ ਪੁੱਛਗਿਛ ਕਰਾਂਗੇ ਅਤੇ ਨਾਲ ਹੀ ਇਹਨਾਂ ਨੂੰ ਜੋ ਲੋੜਿੰਦੀ ਮਦਦ ਹੈ ਉਹ ਮੁਹਈਆ ਕਰਵਾਈ ਜਾਵੇਗੀ।
ਉਹਨਾਂ ਕਿਹਾ ਕਿ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਇਹ ਮੁਹਿਮ ਚਲਾਈ ਜਾ ਰਹੀ ਹੈ ਤਾਂ ਜੋ ਸੜਕਾਂ ਤੇ ਘੁੰਮ ਰਹੇ ਬੱਚਿਆਂ ਨੂੰ ਸਹੀ ਥਾਂ ਤੇ ਪਹੁੰਚਾਇਆ ਜਾ ਸਕੇ ਉਹਨਾਂ ਨੂੰ ਸਿੱਖਿਆ ਮੁਹਈਆ ਕਰਵਾਈ ਜਾ ਸਕੇ। ਬਾਲ ਸੁਰੱਖਿਆ ਵਿਭਾਗ ਦੀ ਮੁਖੀ ਰਸ਼ਮੀ ਸੈਣੀ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਹੁਣ ਅਸੀਂ ਬਲ ਘਰਾਂ ਦੇ ਵਿੱਚ ਰੱਖਾਂਗੇ ਉੱਥੇ ਇਹਨਾਂ ਦਾ ਖਾਣ ਪੀਣ ਦਾ ਰਹਿਣ ਸਹਿਣ ਦਾ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇਹਨਾਂ ਨੂੰ ਸਿੱਖਿਆ ਵੀ ਮੁਹਈਆ ਕਰਵਾਈ ਜਾਵੇਗੀ ਤਾਂ ਜੋ ਇਹ ਚੰਗਾ ਜੀਵਨ ਬਤੀਤ ਕਰ ਸਕਣ ਨਾ ਕਿ ਸੜਕਾਂ ਤੇ ਘੁੰਮਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..