Htv Punjabi
Punjab Video

ਲਓ ਜੀ ਹੁਣ ਹੁਣ ਮੌਸਮ ਵਿਭਾਗ ਦਾ ਵੱਡਾ ਦਾਅਵਾ !

ਪੰਜਾਬ ਦੇ ਵਿੱਚ ਆਉਂਦੇ 2 ਦਿਨਾਂ ਦੌਰਾਨ ਦਰਮਿਆਨੀ ਬਾਰਿਸ਼ ਪੈਣ ਦੇ ਆਸਾਰ
ਕਈ ਜ਼ਿਲਿਆਂ ਦੇ ਵਿੱਚ ਅਲਰਟ ਵੀ ਜਾਰੀ
ਜੁਲਾਈ ਮਹੀਨੇ ਦੇ ਐਵਰੇਜ ਨਾਲੋਂ ਜਿਆਦਾ ਬਾਰਿਸ਼ ਰਿਕਾਰਡ
ਪੰਜਾਬ ਦੇ ਵਿੱਚ ਬੀਤੇ ਦੋ ਤਿੰਨ ਦਿਨ ਤੋਂ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੌਜੂਦਾ ਤਾਪਮਾਨ ਦਿੰਦਾ ਲਗਭਗ 34 ਡਿਗਰੀ ਉਹਦੇ ਨੇੜੇ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਆਉਂਦੇ ਦੋ ਦਿਨ ਵੀ ਪੰਜਾਬ ਭਰ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਸ ਦੇ ਲਈ ਖਾਸ ਕਰਕੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਆਦੀ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਦਰਮਿਆਨੀ ਅਤੇ ਭਾਰੀ ਵਰਖਾ ਵੀ ਹੋ ਸਕਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਕਿੰਗਾਰਾ ਨੇ ਦੱਸਿਆ ਕਿ ਜੂਨ ਅਤੇ ਜੁਲਾਈ ਮਹੀਨੇ ਦੇ ਵਿੱਚ ਇਸ ਵਾਰ ਐਵਰੇਜ ਨਾਲੋਂ ਜਿਆਦਾ ਬਾਰਿਸ਼ ਹੋਈ। ਹਾਲਾਂਕਿ ਉਹਨਾਂ ਨੇ ਦੱਸਿਆ ਕਿ 2000 ਤੋਂ ਬਾਅਦ ਪਿਛਲੇ 25 ਸਾਲਾਂ ਦੇ ਦੌਰਾਨ ਜਿਆਦਾਤਰ ਐਵਰੇਜ ਨਾਲੋਂ ਵੀ ਘੱਟ ਬਾਰਿਸ਼ ਲੁਧਿਆਣਾ ਵਿੱਚ ਰਿਕਾਰਡ ਕੀਤੀ ਗਈ ਹੈ ਪਰ ਇਸ ਵਾਰ ਐਵਰੇਜ ਨਾਲੋ ਜਿਆਦਾ ਬਾਰਿਸ਼ ਹੋਈ। ਜੋ ਕਿ ਇੱਕ ਕਿਸਾਨਾਂ ਲਈ ਵੀ ਚੰਗਾ ਸੰਕੇਤ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਨੇ ਝੋਨੇ ਦੀ ਫਸਲ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ਕਿਸਾਨਾਂ ਦੀ ਇਹ ਲੋੜ ਹੁਣ ਇਸ ਬਾਰਿਸ਼ ਨੇ ਪੂਰੀ ਕੀਤੀ ਹੈ।

ਉੱਥੇ ਹੀ ਉਹਨਾਂ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹਨਾਂ ਦਿਨਾਂ ਚ ਵੀ ਬਾਰਿਸ਼ ਨੂੰ ਵੇਖਦੇ ਹੋਏ ਹੀ ਆਪਣੇ ਕੰਮ ਕਰਨ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਜੋ ਖੇਤ ਹਨ ਉਹਨਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਰੂਰ ਕਰਕੇ ਰੱਖਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਹਾਈਟੈਕ ਜੇਲ੍ਹ ਚੋਂ ਕੀ ਕੁਝ ਫੜ੍ਹਿਆ ਗਿਆ ?

htvteam

ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਹਾਰੇ

htvteam

ਝਾੜੂ ਵਾਲਿਆਂ ਦੇ ਪ੍ਰਧਾਨ ਨੇ ਪਿੰਡ ‘ਚ ਮਚਾਈ ਦਹਿਸ਼ਤ

htvteam

Leave a Comment