ਦਿੜ੍ਹਬਾ ਦੇ ਪਿੰਡ ਦੀਵਾਨਗੜ੍ਹ ਕੈਪਰ ਤੋਂ ਮਾਮਲਾ ਆਇਆ ਸਾਹਮਣੇ
ਧਰਮਸ਼ਾਲਾ ਦੇ ਅੰਦਰ ਦਰਜਨ ਤੋਂ ਵੱਧ ਦਰਖਤ ਕੱਟ ਦਿੱਤੇ
ਧਰਮਸ਼ਾਲਾ ਦੀ ਕਮੇਟੀ ਦੇ ਵੱਲੋਂ ਬੁਲਾਇਆ ਗਿਆ ਸੀ
25000 ਹੋਇਆ ਸਾਰਾ ਸੌਦਾ ਤੈਅ
ਇੱਕ ਪਾਸੇ ਬਰਸਾਤਾਂ ਦੇ ਮੌਸਮ ਵਿੱਚ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਹਰੇ ਭਰੇ ਬੂਟੇ ਲਗਾਉਣ ਦੇ ਕਾਰਜ ਆਰੰਭੇ ਹੋਏ ਸਨ ਪਰੰਤੂ ਦੂਸਰੇ ਪਾਸੇ ਕਈ ਸਮਾਜ ਵਿਰੋਧੀ ਅਨਸਰ ਜਾ ਵਾਤਾਵਰਨ ਦੇ ਦੁਸ਼ਮਣ ਹਰੇ ਭਰੇ ਦਰਖਤਾਂ ਨੂੰ ਕੱਟਣ ਵਿੱਚ ਲੱਗੇ ਹੋਏ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ
ਸੰਗਰੂਰ ਦੇ ਦਿੜ੍ਹਬਾ ਅੰਦਰ ਜਿੱਥੇ ਉਸ ਵਕਤ ਹੈਰਾਨੀ ਹੋਈ ਜਦ ਪਿੰਡ ਦੀਵਾਨਗੜ੍ਹ ਕੈਪਰ ਦੀ ਇੱਕ ਧਰਮਸ਼ਾਲਾ ਦੇ ਅੰਦਰ ਦਰਜਨ ਤੋਂ ਵੱਧ ਦਰਖਤ ਕੱਟ ਦਿੱਤੇ ਗਏ ਜਿੱਥੇ ਹਰੇ ਭਰੇ ਦਰਖਤਾਂ ਨੂੰ ਕਟਾਈ ਕਰਨ ਦੇ ਲਈ ਪਹੁੰਚੇ ਵਿਅਕਤੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਧਰਮਸ਼ਾਲਾ ਦੀ ਕਮੇਟੀ ਦੇ ਵੱਲੋਂ ਬੁਲਾਇਆ ਗਿਆ ਸੀ ਅਤੇ ਦਰਖਤਾਂ ਦੀ ਕਟਾਈ ਕਰਨ ਦੇ ਲਈ ਉਹਨਾਂ ਵੱਲੋਂ ਸੌਦਾ ਵੀ ਤੈਅ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਵੱਡੇ ਦਰਖਤ 18000 ਵਿੱਚ ਵਿੱਚ ਸੌਦਾ ਤੈਅ ਹੋਇਆ ਸੀ ਅਤੇ ਛੋਟੇ ਦਰਖਤਾਂ ਦੀ ਰਹਿੰਦ 7000 ਵਿੱਚ ਕੁੱਲ ਮਿਲਾ ਕੇ 25000 ਦੇ ਵਿੱਚ ਇਹਨਾਂ ਦਰਖਤਾਂ ਦਾ ਕਤਲ ਕਰਵਾਇਆਂ ਜਾ ਰਿਹਾ ਸੀ।
ਦੇਖ ਸਕਦੇ ਹੋ ਤਸਵੀਰਾਂ ਕਿ ਹਰੇ ਭਰੇ ਦਰਖਤ ਕਿਸ ਤਰਾਂ ਢਹਿ ਢੇਰੀ ਕਰਕੇ ਸੁੱਟ ਦਿੱਤੇ ਹਨ। ਜਦ ਹੀ ਇਸ ਦੀ ਸ਼ਿਕਾਇਤ ਪਿੰਡ ਦੇ ਸਾਬਕਾ ਸਰਪੰਚ ਭਰਪੂਰ ਕੌਰ ਦੇ ਪਤੀ ਗੁਰਜੀਤ ਸਿੰਘ ਨੇ ਕੀਤੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ ਅਤੇ ਮੌਕੇ ਤੇ ਪਹੁੰਚ ਕੇ ਦਰਖਤਾਂ ਦੀ ਕੀਤੀ ਗਈ ਕੱਟ ਕਟਾਈ ਤੋਂ ਬਾਅਦ ਦਰਖਤਾਂ ਦੀ ਲੋੜਿੰਗ ਨੂੰ ਅਨਲੋਡਿੰਗ ਕਰਵਾਇਆ ਗਿਆ। ਅਤੇ ਕਟਾਈ ਕਰਨ ਵਾਲੇ ਵਿਅਕਤੀਆਂ ਨੂੰ ਕਿਹਾ ਗਿਆ ਕਿ ਦਰਖਤ ਇੱਥੇ ਹੀ ਰੱਖ ਦਿੱਤੇ ਜਾਣ ਇਹਨਾਂ ਨੂੰ ਕਿਤੇ ਵੀ ਨਾ ਲਿਜਾਇਆ ਜਾਵੇ ਇਹ ਖੁਦ ਦਰਖਤਾਂ ਦੀ ਕਟਾਈ ਕਰਨ ਵਾਲਿਆਂ ਨੇ ਗੱਲ ਆਖੀ ਉਧਰ ਹੁਣ ਪਿੰਡ ਦੇ ਕੁਝ ਲੋਕ ਪੰਚਾਇਤ ਦੇ ਹੱਕ ਵਿੱਚ ਖੜ ਗਏ ਹਨ ਅਤੇ ਕਹਿ ਰਹੇ ਹਨ ਕਿ ਸਾਨੂੰ ਕੋਈ ਸਮਾਗਮ ਕਰਨ ਵਿੱਚ ਇਹ ਦਰੱਖਤ ਅੜੀਕਾ ਬਣਦੇ ਸਨ ਜਿਸ ਕਰਕੇ ਇਹ ਦਰਖਤਾਂ ਦੀ ਕਟਾਈ ਕਰਵਾਈ ਗਈ ਉਧਰ ਸਾਬਕਾ ਸਰਪੰਚ ਭਰਪੂਰ ਕੌਰ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕਹਿਣ ਤੇ ਦਰੱਖਤ ਕੱਟੇ ਹਨ ਤਾਂ ਜਾਂਚ ਕਰਕੇ ਉਨ੍ਹਾਂ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਹਰੇ ਭਰੇ ਦਰੱਖਤਾਂ ਨੂੰ ਕਈ ਸਾਲਾਂ ਤੋਂ ਪਾਲਿਆ ਪਲੋਸਿਆ ਜਾ ਰਿਹਾ ਸੀ। ਜਿਨਾਂ ਦਾ ਹੁਣ ਕਤਲ ਕਰ ਦਿੱਤਾ ਗਿਆ ਹੈ ਉਧਰ ਪੰਚਾਇਤ ਵਿਭਾਗ ਦੇ ਅਧਿਕਾਰੀ ਗੁਰਜੰਟ ਸਿੰਘ ਦਾ ਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਜਿਸ ਨੂੰ ਦੇਖਦੇ ਹੋਏ ਪਿੰਡ ਦੀ ਕਮੇਟੀ ਅਤੇ ਦਰੱਖਤਾਂ ਦੀ ਕਟਾਈ ਕਰਨ ਵਾਲੇ ਲੋਕਾਂ ਨੂੰ ਬੀਲਾਇਆ ਗਿਆ ਹੈ ਜੋ ਵੀ ਜਾਂਚ ਵਿੱਚ ਸਾਹਮਣੇ ਆਵੇਗਾ ਉਸ ਖਿਲਾਫ ਕਾਰਵਾਈ ਲਈ ਭੇਜਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
