ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਹਿਣ ਨਾਲ ਤਾਪਮਾਨ ਚ ਵਾਧਾ
ਆਉਣ ਵਾਲੇ ਤਿੰਨ ਚਾਰ ਦਿਨ ਮੌਸਮ ਖੁਸ਼ਕ ਰਹਿਣ ਦੀ ਉਮੀਦ
ਪੰਜਾਬ ਭਰ ਵਿੱਚ ਮੀਹ ਨੂੰ ਲੈ ਕੇ ਨਹੀਂ ਕੋਈ ਅਲਰਟ
ਪੰਜਾਬ ਭਰ ਵਿੱਚ ਇਸ ਵਾਰ ਮਾਨਸੂਨ ਵਿੱਚ ਆਮ ਨਾਲੋਂ ਜਿਆਦਾ ਬਰਸਾਤਾਂ ਰਿਕਾਰਡ ਕੀਤੀਆਂ ਗਈਆਂ ਹਨ । ਜੂਨ, ਜੁਲਾਈ , ਅਗਸਤ ਅਤੇ ਸਤੰਬਰ ਮਹੀਨੇ ਵਿੱਚ ਵੀ ਆਮ ਨਾਲੋਂ ਜਿਆਦਾ ਬਰਸਾਤ ਹੋਈ ਹੈ। ਅਤੇ ਪਹਾੜਾ ਤੋਂ ਆਇਆ ਪਾਣੀ ਵੀ ਪੰਜਾਬ ਲਈ ਕਹਿਰ ਬਣਿਆ ਹੈ ਜਿਸ ਦੇ ਨਾਲ ਪੰਜਾਬ ਦੇ ਹਜ਼ਾਰਾਂ ਪਿੰਡ ਹੜਾਂ ਦੀ ਮਾਰ ਹੇਠ ਡੁੱਬ ਗਏ ਹਨ । ਅਤੇ ਲੋਕ ਘਰ ਛੱਡ ਕੇ ਸੜਕਾਂ ਤੇ ਰਹਿਣ ਲਈ ਮਜਬੂਰ ਨਜ਼ਰ ਆਏ ਹਨ, ਅਤੇ ਲੱਖਾਂ ਏਕੜ ਫਸਲ ਹੜਾਂ ਦੀ ਮਾਰ ਨਾਲ ਤਬਾਹ ਹੋ ਗਈ ਹੈ । ਲਗਾਤਾਰ ਹੋ ਰਹੀਆਂ ਬਰਸਾਤਾਂ ਨੂੰ ਲੈ ਕੇ ਇਸ ਵਾਰ ਲੋਕਾਂ ਵੱਲੋਂ ਰੱਬ ਨੂੰ ਮੀਂਹ ਨਾ ਪਾਉਣ ਲਈ ਵੀ ਅਰਦਾਸਾਂ ਕੀਤੀਆਂ ਗਈਆਂ ਹਨ। ਅਤੇ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਮੌਸਮ ਖੁਸ਼ਕ ਰਹਿਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ । ਜਿਸ ਨੂੰ ਪੰਜਾਬ ਭਰ ਲਈ ਰਾਹਤ ਦੀ ਖਬਰ ਕਹਿ ਸਕਦੇ ਹਾਂ।।
ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਿਹਾ ਹੈ। ਜਿਸ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਅੱਜ ਦਾ ਤਾਪਮਾਨ ਵੀ 33 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜੋ ਆਮ ਨਾਲੋਂ ਚਾਰ ਡਿਗਰੀ ਦੇ ਕਰੀਬ ਜਿਆਦਾ ਹੈ।। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੀਹ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ । ਉਹਨਾਂ ਨੇ ਦੱਸਿਆ ਕਿ ਕੁਝ ਕੁ ਇਲਾਕਿਆਂ ਵਿੱਚ ਹਲਕੀ ਚਿੱਟੇ ਮਾਰੀ ਜਰੂਰ ਪਹੁੰਚ ਸਕਦੀ ਹੈ ਪਰ ਲੁਧਿਆਣਾ ਵਿੱਚ ਵੀ ਖਾਸ ਤੌਰ ਤੇ ਕਿਸੇ ਤਰ੍ਹਾਂ ਦਾ ਬਾਰਿਸ਼ ਨੂੰ ਲੈ ਕੇ ਅਲਰਟ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਜੂਨ, ਜੁਲਾਈ , ਅਗਸਤ ਅਤੇ ਸਤੰਬਰ ਨੂੰ ਮਿਲਾ ਕੇ ਮਾਨਸੂਨ ਮਹੀਨਿਆਂ ਵਿੱਚ ਲਗਭਗ 600 ਮਿਲੀਮੀਟਰ ਬਾਰਿਸ਼ ਹੁੰਦੀ ਹੈ ਜਦਕਿ ਇਸ ਵਾਰ 845 ਦੇ ਕਰੀਬ ਬਰਸਾਤ ਹੁਣ ਤੱਕ ਹੋ ਚੁੱਕੀ ਹੈ। ਜੋ ਕਿ ਆਰਾਮ ਨਾਲੋਂ ਲਗਭਗ 245 ਮਿਲੀਮੀਟਰ ਜਿਆਦਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਜਿਨਾਂ ਵਿੱਚ ਮੌਸਮ ਦੇ ਖੁਸ਼ ਰਹਿਣ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ ਕਿਉਂਕਿ ਫਸਲਾਂ ਪੱਕਣ ਵੱਲ ਹਨ ਅਤੇ ਇਹਨਾਂ ਦਿਨਾਂ ਵਿੱਚ ਕੁਛ ਮੌਸਮ ਵੱਡਾ ਲਾਭ ਪਹੁੰਚਾਏਗਾ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਕਾਫੀ ਜ਼ਿਆਦਾ ਬਰਸਾਤਾਂ ਪੰਜਾਬ ਭਰ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..