ਹੜ੍ਹਾਂ ਤੋਂ ਬਾਅਦ ਬੋਨਾਂ ਵਾਇਰਸ ਅਤੇ ਹਲਦੀ ਰੋਗ ਦਾ ਕਹਿਰ
ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਝੋਨੇ ਦੀਆਂ ਫਸਲਾਂ
ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ
ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਬੌਨਾ ਵਾਇਰਸ ਅਤੇ ਹਲਦੀ ਰੋਗ ਦੇ ਨਾਲ ਝੋਨੇ ਦੀ ਫਸਲ ਦਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਨੇ ਜਮੀਨ ਠੇਕੇ ਤੇ ਲਈ ਹੋਈ ਸੀ। ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜ ਕੇ ਰੱਖ ਦਿੱਤੀ। ਸਿਹਤ ਮੰਤਰੀ ਡਾਕਟਰ ਬਲਵੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਪੈਸ਼ਲ ਗਿਰਦਾਵਰੀਆਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜੋ ਫਸਲ ਦਾ ਖਰਾਬਾ ਦੀ ਭਰਪਾਈ ਸਰਕਾਰ ਕਰੇਗੀ।
ਸੁਪਰੀਮ ਕੋਰਟ ਦੇ ਵੱਲੋਂ ਪਰਾਲੀ ਦੀ ਰਹਿਣ ਖੁੰਦ ਨੂੰ ਅੱਗ ਲਗਾਉਣ ਤੇ ਜੇਲ੍ਹ ਭੇਜਣ ਵਾਲੇ ਬਿਆਨ ਤੇ ਡਾਕਟਰ ਬਲਵੀਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਹੁਤ ਜਿਆਦਾ ਸਖਤੀ ਕਿਸਾਨਾਂ ਤੇ ਕੀਤੀ ਹੈ। ਉਦੋਂ ਕੀਤੀ ਹੈ ਜਦੋਂ ਕਿਸਾਨਾਂ ਤੇ ਕੁਦਰਤੀ ਮਾਰ ਪਈ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਹੈ। ਆਜ਼ਾਦੀ ਲੈ ਕੇ ਦਿੱਤੀ ਹੈ ਅੱਜ ਦੀ ਕੁਰਬਾਨੀਆਂ ਦੇ ਰਿਹਾ। ਸਿਹਤ ਮੰਤਰੀ ਡਾਕਟਰ ਬਲਵੀਰ ਨੇ ਕਿਹਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਚੜਦੀ ਕਲਾ ਕੀਤਾ ਹੈ, ਉਸੇ ਤਰ੍ਹਾਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਿੰਡਾਂ ਨੂੰ ਅਡੋਪਟ ਕਰਨ। ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਕਿਸਾਨਾਂ ਨੂੰ ਜਰੂਰ ਦਸਵੰਧ ਦੇਣ।
ਮੈਂ ਆਪਣੇ ਡਾਕਟਰ ਭਾਈਚਾਰੇ ਨੂੰ ਐਨਆਰਆਈ ਭਰਾਵਾਂ ਨੂੰ ਉਦਯੋਗਪਤੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਦੀ ਬਾਂਹ ਫੜਨ, ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਮਤਰੇਈ ਮਾ ਵਾਲ਼ਾ ਸਲੂਕ ਕਰ ਦਿੱਤਾ।
ਇਸ ਮੌਕੇ ਨਾਭਾ ਹਲਕੇ ਦੇ ਵੱਖ-ਵੱਖ ਕਿਸਾਨਾਂ ਨੇ ਕਿਹਾ ਕੀ ਸਾਡੇ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਦਾ ਬੋਨਾਂ ਵਾਇਰਸ ਅਤੇ ਹਲਦੀ ਰੋਗ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅੱਜ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਸਾਨੂੰ ਵਿਸ਼ਵਾਸ਼ ਦਵਾਇਆ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ ਉਹਨਾਂ ਕਿਹਾ ਕਿ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਜਲਦੀ ਹੀ ਝੋਨੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..