ਨਾਭਾ ਦੇ ਪਿੰਡ ਬੋੜਾ ਵਿੱਖੇ ਬੇਕਾਬੂ ਟਰਾਲੇ ਨੇ ਮਚਾਇਆ ਕਹਿਰ
ਤਿੰਨ ਦੁਕਾਨਾਂ ਹੋਈਆਂ ਤਹਿਸ ਨਹਿਸ, ਬਿਜਲੀ ਦੇ ਖੰਬੇ ਵੀ ਤੋੜੇ
ਜਾਨੀ ਨੁਕਸਾਨ ਤੋਂ ਬਚਾਅ, ਨੀਂਦ ਦੀ ਝਪਕੀ ਆਉਣ ਦੇ ਕਾਰਨ ਹਾਦਸਾ ਵਾਪਰਿਆ
ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸੇ ਵੱਧਦੇ ਜਾ ਰਹੇ ਹਨ। ਇਸ ਤਰ੍ਹਾਂ ਦਾ ਵੀ ਸੜਕੀ ਹਾਦਸਾ ਨਾਭਾ ਬਲਾਕ ਦੇ ਪਿੰਡ ਬੋੜਾਂ ਵਿਖੇ ਰਾਤ ਕਰੀਬ 3 ਵਜੇ ਵਾਪਰਿਆ, ਜਿੱਥੇ ਬੇਕਾਬੂ ਟਰਾਲੇ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਤਹਿਸ ਨਹਿਸ ਕਰ ਦਿੱਤਾ। ਇਸ ਹਾਦਸੇ ਦੌਰਾਨ ਟਾਈਰਾਂ ਦੀ ਦੁਕਾਨ, ਫੋਟੋਗ੍ਰਾਫਰੀ ਦੀ ਦੁਕਾਨ ਅਤੇ ਏਸੀ ਰਿਪੇਅਰ ਅਤੇ ਆਰੋ ਵੀ ਦੁਕਾਨ ਨੁਕਸਾਨੀਆਂ ਗਈਆਂ, ਇਸ ਦੇ ਨਾਲ ਹੀ ਬਿਜਲੀ ਦੇ ਖੰਬੇ ਵੀ ਬੁਰੀ ਤਰ੍ਹਾਂ ਟੁੱਟ ਗਏ ਅਤੇ ਬਿਜਲੀ ਦੀਆਂ ਤਾਰਾਂ ਵੀ ਨੀਚੇ ਆ ਡਿੱਗੀਆਂ। ਗਨੀਮਤ ਇਹ ਰਹੀ ਕਿ ਇਸ ਹਾਦਸਾ ਕਰੀਬ ਰਾਤ 3 ਵਜੇ ਵਾਪਰਿਆ। ਜੇਕਰ ਇਹ ਹਾਦਸਾ ਦਿਨ ਦੇ ਸਮੇਂ ਵਾਪਰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਇਸ ਮੌਕੇ ਤੇ ਕੁਲਵੰਤ ਸਿੰਘ, ਪੀੜਤ ਦੁਕਾਨਦਾਰ ਬਹਾਦਰ ਸਿੰਘ, ਪੀੜਤ ਦੁਕਾਨਦਾਰ ਰਣਜੀਤ ਸਿੰਘ ਅਤੇ ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਇਹ ਹਾਦਸਾ ਕਰੀਬ ਸਵੇਰੇ 3 ਵਜੇ ਵਾਪਰਿਆ, ਜਿਸ ਦੇ ਵਿੱਚ ਬੇਕਾਬੂ ਟਰੱਲੇ ਦੇ ਵੱਲੋਂ ਸਾਡੀਆਂ ਦੁਕਾਨਾਂ ਤੋੜ ਦਿੱਤੀਆਂ, ਬਿਜਲੀ ਦੇ ਖੰਭੇ ਟੁੱਟ ਗਏ। ਤਸਵੀਰਾਂ ਵਿੱਚ ਤੁਸੀਂ ਆਪ ਵੇਖ ਸਕਦੇ ਹੋ ਕਿੰਨਾ ਵੱਡਾ ਨੁਕਸਾਨ ਹੋਇਆ। ਸਾਡਾ ਤਾਂ ਗੁਜ਼ਾਰਾ ਹੀ ਇਨਾਂ ਦੁਕਾਨਾਂ ਦੇ ਸਿਰ ਤੇ ਸੀ ਹੁਣ ਅਸੀਂ ਕੀ ਕਰਾਂਗੇ। ਗਨੀਮਤ ਇਹ ਰਹੀ ਕਿ ਇਸ ਹਾਦਸਾ ਕਰੀਬ ਰਾਤ 3 ਵਜੇ ਵਾਪਰਿਆ। ਜੇਕਰ ਇਹ ਹਾਦਸਾ ਦਿਨ ਦੇ ਸਮੇਂ ਵਾਪਰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਇਸ ਮੌਕੇ ਤੇ ਟਰਾਲੇ ਦੇ ਡਰਾਈਵਰ ਛਿੰਦਰ ਪਾਲ ਨੇ ਕਿਹਾ ਕਿ ਅਚਾਨਕ ਮੈਨੂੰ ਨੀਂਦ ਦੀ ਝਪਕੀ ਆਉਣ ਦੇ ਨਾਲ ਇਹ ਹਾਦਸਾ ਵਾਪਰ ਗਿਆ। ਮੈਂ ਹੋਰ ਡਰਾਈਵਰ ਭਾਈਆਂ ਨੂੰ ਵੀ ਇਹੋ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਨੂੰ ਨੀਦ ਆਵੇ ਤਾਂ ਰੋਕ ਕੇ ਸਾਈਡ ਤੇ ਲਗਾ ਲੈਣੀ ਚਾਹੀਦੀ ਹੈ। ਕਿਉਂਕਿ ਇੱਕ ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਬਹੁਤ ਆਉਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..