ਪੰਜਾਬ ਭਰ ਵਿੱਚੋਂ ਮਾਨਸੂਨ ਦੀ ਵਾਪਸੀ ਤੋਂ ਬਾਅਦ ਮੌਸਮ ਸਾਫ
ਤਾਪਮਾਨ ਨਾਲ ਆਮ ਨਾਲੋਂ ਦੋ ਡਿਗਰੀ ਜਿਆਦਾ
ਆਉਣ ਵਾਲੇ ਦਿਨਾਂ ਵਿੱਚ ਵੀ ਰਹੇਗਾ ਮੌਸਮ ਸਾਫ
ਝੋਨੇ ਦੀ ਵਾਢੀ ਲਈ ਮੌਸਮ ਅਨਕੂਲ
ਪੰਜਾਬ ਵਿੱਚ ਭਾਰੀ ਬਰਸਾਤਾਂ ਤੋਂ ਬਾਅਦ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ । ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਆਮ ਨਾਲੋਂ ਦੋ ਡਿਗਰੀ ਜਿਆਦਾ ਚੱਲ ਰਹੇ ਹਨ।ਮੌਸਮ ਨੂੰ ਲੈ ਕੇ ਜਦੋਂ ਮੌਸਮ ਵਿਗਿਆਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ 24 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ। ਅਤੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਪਮਾਨ ਨਾਮ ਨਾਲੋਂ ਦੋ ਡਿਗਰੀ ਜ਼ਿਆਦਾ ਚੱਲ ਰਹੇ ਹਨ। ਪਰ ਕਿਸੇ ਤਰ੍ਹਾਂ ਦਾ ਵੀ ਸਿਗਨੀਫਕੈਂਟ ਬਦਲਾਵ ਨਹੀਂ ਹੈ । ਉਹਨਾਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਚੱਲ ਰਹੀ ਹੈ ਜਿਸ ਦੇ ਲਈ ਮੌਸਮ ਅਨੁਕੂਲ ਹੈ। ਪਰ ਬਦਲਦੇ ਮੌਸਮ ਵਿੱਚ ਆਮ ਲੋਕਾਂ ਨੂੰ ਜਰੂਰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..