ਲੁਧਿਆਣਾ ਚ ਇਕੱਲੀ ਬਜ਼ੁਰਗ ਮਹਿਲਾ ਦੇਖ ਦੋ ਅਣਪਛਾਤਿਆਂ ਨੇ ਬਣਾਇਆ ਨਿਸ਼ਾਨਾ
ਲੁੱਟ ਦੀ ਕੀਤੀ ਕੋਸ਼ਿਸ਼, ਸੀਸੀ ਟੀਵੀ ਤਸਵੀਰਾਂ ਆਈਆਂ ਸਾਹਮਣੇ
ਇਲਾਕਾ ਨਿਵਾਸੀਆਂ ਨੇ ਮੁਹੱਲੇ ਚ ਰਹਿ ਰਹੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਦੀ ਕੀਤੀ ਮੰਗ
ਲੁਧਿਆਣਾ ਦੇ ਖੰਨਾ ਕਲੋਨੀ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦ ਅਣਪਛਾਤੇ ਦੋ ਨੌਜਵਾਨਾਂ ਵੱਲੋਂ ਘਰ ਚ ਮੌਜੂਦ ਮਹਿਲਾ ਤੇ ਹਮਲਾ ਕਰ ਦਿੱਤਾ ਜਦ ਬਜ਼ੁਰਗ ਮਹਿਲਾ ਨੇ ਰੌਲਾ ਪਾਇਆ ਤਾਂ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਸ਼ੱਕ ਦੇ ਆਧਾਰ ਤੇ ਇੱਕ ਆਟੋ ਚਾਲਕ ਨੂੰ ਵੀ ਫੜਿਆ ਜਿਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਦੇ ਹਵਾਲੇ ਕਰਨ ਦੀ ਵੀ ਗੱਲ ਆਖੀ
ਇਸ ਸਬੰਧੀ ਪਰਿਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਬੀਤੀ ਦਿਨੀ ਦੋ ਅਣਪਛਾਤੇ ਨੌਜਵਾਨਾਂ ਨੇ ਪਾਣੀ ਮੰਗਣ ਦੇ ਬਹਾਨੇ ਘਰ ਚ ਵੜ ਕੇ ਬਜ਼ੁਰਗ ਮਹਿਲਾ ਦਾ ਗਲਾ ਘੁੱਟਣ ਦੀ ਕੀਤੀ ਕੋਸ਼ਿਸ਼ ਜਦ ਬਜ਼ੁਰਗ ਮਹਿਲਾ ਨੇ ਰੌਲਾ ਪਾਇਆ ਦੋ ਨੌਜਵਾਨ ਮੌਕੇ ਤੋਂ ਭੱਜ ਗਏ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਅਣਪਛਾਤੇ ਨੌਜਵਾਨਾਂ ਨੂੰ ਪਹਿਲਾਂ ਵੀ ਕਲੋਨੀ ਵਿੱਚ ਕਈ ਵਾਰ ਦੇਖਿਆ ਗਿਆ ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਲੋਨੀ ਵਿੱਚ ਜੋ ਵੀ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..