Htv Punjabi
Punjab Video

ਤੇਜ਼ ਤੂਫਾਨ ਤੇ ਮੀਂਹ ਨੇ ਮਚਾਈ ਸੀ ਤਬਾਹੀ! ਪੱਟੇ ਦਰੱਖਤ ਸੜਕਾਂ ਜਾਮ

ਆਏ ਤੇਜ਼ ਤੂਫਾਨ ਅਤੇ ਮੀਂਹ ਕਾਰਨ ਟੁੱਟੇ ਕਈ ਸਾਲ ਪੁਰਾਣੇ ਦਰੱਖਤ
ਬਿਜਲੀ ਦੇ ਖੰਬੇ ਵੀ ਡਿੱਗੇ,ਪੂਰੇ ਸ਼ਹਿਰ ਦੀ ਬਿਜਲੀ ਬੰਦ
ਰਸਤੇ ਵੀ ਹੋਏ ਬਲਾਕ, ਸ਼ਹਿਰਵਾਸੀ ਹੋਏ ਪਰੇਸ਼ਾਨ
ਕਲ ਰਾਤ ਆਏ ਤੇਜ਼ ਤੂਫਾਨ ਅਤੇ ਮੀਹ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਇਸ ਤੇਜ਼ ਮੀਂਹ ਅਤੇ ਤੂਫਾਨ ਦੇ ਚਲਦੇ ਕਈ ਸਾਲਾਂ ਪੁਰਾਣੇ ਦਰਖਤ ਡਿੱਗ ਗਏ ਅਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਪੂਰੇ ਸ਼ਹਿਰ ਵਿੱਚ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਇਸੇ ਦੇ ਚਲਦੇ ਕਈ ਮੁੱਖ ਰਸਤੇ ਘੰਟਿਆਂ ਬੱਧੀ ਬੰਦ ਰਹੇ ਜਿਨਾਂ ਨੂੰ ਖੋਲਣ ਲਈ ਲਗਾਤਾਰ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਗਏ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੀ ਇਹਨਾਂ ਡਿੱਗੇ ਹੋਏ ਦਰਖਤਾਂ ਨੂੰ ਪਾਸੇ ਕਰਨ ਅਤੇ ਰਸਤੇ ਖੋਲਣ ਲਈ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।

ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੱਲ ਦੇਰ ਰਾਤ ਬਹੁਤ ਹੀ ਤੇਜ਼ ਤੂਫਾਨ ਆਇਆ ਅਤੇ ਇਸ ਦੇ ਨਾਲ ਨਾਲ ਭਾਰੀ ਮੀਹ ਵੀ ਦੇਖਣ ਨੂੰ ਮਿਲਿਆ ਉਹਨਾਂ ਦੱਸਿਆ ਕਿ ਹਨੇਰ ਇਨਾ ਤੇਜ਼ ਸੀ ਕਿ ਇਸ ਦੇ ਨਾਲ ਕਈ ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਪਏ ਅਤੇ ਕਈ ਸਾਲਾਂ ਪੁਰਾਣੇ ਵੱਡੇ ਦਰਖਤ ਵੀ ਤੂਫਾਨ ਦੇ ਕਾਰਨ ਡਿੱਗ ਗਏ ਜਿਸ ਨਾਲ ਕਈ ਰਸਤੇ ਬਲੋਕ ਹੋ ਗਏ ਅਤੇ ਪੂਰੇ ਸ਼ਹਿਰ ਦੀ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਉਹਨਾਂ ਦੱਸਿਆ ਕਿ ਇਹ ਰਸਤੇ ਖੋਲਣ ਅਤੇ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਕਈ ਘੰਟੇ ਲੱਗੇ ਹਾਲਾਂਕਿ ਪ੍ਰਸ਼ਾਸਨ ਨੂੰ ਸੂਚਨਾ ਸਮੇਂ ਤੇ ਦੇ ਦਿੱਤੀ ਗਈ ਸੀ ਪਰ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਬਹੁਤ ਦੇਰ ਨਾਲ ਮੌਕੇ ਤੇ ਪੁੱਜੇ ਜਿਸ ਨਾਲ ਲੰਬਾ ਸਮਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਯਤਨਾ ਸਦਕਾ ਕੋਸ਼ਿਸ਼ ਕੀਤੀ ਗਈ ਕਿ ਇਹ ਰਸਤੇ ਜਲਦੀ ਖੁੱਲ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੌਣ ਹੈ ਇਹ ਬੰਦਾ ? ਜਿਸ ਨੂੰ ਦੇਖ ਸ਼ਿਵ ਸੈਨਾ ਵਾਲਾ ਅਮਿਤ ਅਰੋੜਾ ਥਰ ਥਰ ਕੰਬਿਆ

htvteam

ਭਰੇ ਬਾਜ਼ਾਰ ਜਨਾਨੀਆਂ ਨੇ ਇੱਕ ਦੂਜੀ ਦੇ ਕੱਪੜੇ ਕੀਤੇ ਲੀਰੋ ਲੀਰ; ਦੇਖੋ ਵੀਡੀਓ

htvteam

ਦੇਸੀ ਘੀ ਨਾਲ ਪੁਰਾਣੀ ਤੋਂ ਪੁਰਾਣੀ ਬਦਹਜ਼ਮੀ ਨੂੰ ਜੜ੍ਹੋਂ ਕਰੋ ਖਤਮ

htvteam

Leave a Comment