Htv Punjabi
Crime Punjab Video

ਅਚਾਨਕ ਧੁੰਦ ਦੇ ਦੇਖ ਲੋਕ ਹੋਏ ਹੈਰਾਨ, ਨਿਕਲਿਆ ਕੁੱਝ ਹੋਰ ਹੀ

ਪੰਜਾਬ ਵਿੱਚ ਸਰਦੀ ਦੀ ਹੋਈ ਪਹਿਲੀ ਸ਼ੁਰੁਆਤ
ਪਹਿਲੇ ਦਿਨਾਂ ਚ ਹੀ ਪੰਜਾਬ ਨੂੰ ਸਮੋਗ ਦੀ ਚਾਦਰ ਨੇ ਢਕਿਆ
ਵਿਜੀਬਿਲਟੀ ਹੋਈ ਘੱਟ, ਹਾਈਵੇ ਤੇ ਸਫ਼ਰ ਵਾਲਿਆਂ ਨੂੰ ਆ ਰਹੀ ਦਿੱਕਤ
ਪ੍ਰਦੂਸ਼ਣ ਨੂੰ ਇਸ ਸਮੋਗ ਦਾ ਮੰਨਿਆ ਜਾ ਰਿਹਾ ਵੱਡਾ ਕਾਰਨ
ਸਰਦੀ ਦੀ ਸ਼ੁਰੁਆਤ ਦੇ ਦਿਨਾਂ ‘ਚ ਹੀ ਅੱਜ ਫਰੀਦਕੋਟ ਸ਼ਹਿਰ ਅੰਦਰ ਧੁੰਦ ਦੀ ਚਾਦਰ ਫੈਲੀ ਦੇਖਣ ਨੂੰ ਮਿਲੀ ਹਾਲਾਂਕਿ ਲੋਕਾਂ ਦਾ ਇਹ ਮੰਨਣਾ ਹੈ ਕੇ ਇਹ ਪ੍ਰਦੂਸ਼ਣ ਕਾਰਨ ਫੈਲੇ ਧੂੰਏ ਅਤੇ ਧੁੰਦ ਦਾ ਸੁਮੇਲ ਜਿਸ ਨੂੰ ਸਮੋਗ ਕਿਹਾ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਲਈ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ।ਇਸ ਸਮੋਗ ਦੀ ਫੈਲੀ ਚਾਦਰ ਕਾਰਨ ਵਿਜੀਬਿਲਟੀ ਵੀ ਕਾਫੀ ਘਟ ਹੋ ਗਈ ਹੈ ਜਿਸ ਕਾਰਨ ਸ਼ਹਿਰ ਦੇ ਬਾਹਰ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿਕਤਾ ਆ ਰਹੀਆਂ ਹਨ।

ਇਸ ਮੌਕੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕੇ ਇਸ ਨੂੰ ਧੁੰਦ ਨਾ ਮੰਨਿਆ ਜਾਵੇ ਇਹ ਵਾਤਾਵਰਨ ਚ ਫੈਲਿਆ ਪ੍ਰਦੂਸ਼ਣ ਹੈ ਜੋ ਕਾਫੀ ਨੁਕਸਾਨ ਦਾਇਕ ਹੈ ਜਿਸ ਨਾਲ ਦਿਲ ਦੀਆਂ, ਸਾਹ ਦੀਆਂ ਅਤੇ ਅੱਖਾਂ ਚ ਜਲਨ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵਧ ਰਿਹਾ ਹੈ ਖਾਸ ਕਰ ਛੋਟੇ ਬੱਚੇ ਅਤੇ ਬਜ਼ੁਰਗ ਇਨ੍ਹਾਂ ਬਿਮਾਰੀਆਂ ਦੀ ਚਪੇਟ ਵਿੱਚ ਜਲਦੀ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਸਾੜਨ,ਫੈਕਟਰੀਆਂ ਦਾ ਧੂੰਆਂ ਅਤੇ ਦੀਵਾਲੀ ਦੇ ਦਿਨਾਂ ਚ ਵੱਡੀ ਗਿਣਤੀ ਚ ਪਟਾਕੇ ਚਲਾਉਣਾ ਬਣਿਆ ਹੈ ।ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਗੰਭੀਰਤਾ ਦਿਖਾਉਦੇ ਹੋਏ ਪਰਾਲੀ ਸਾੜਨ ਯਾ ਫੈਕਟਰੀਆਂ ਸਬੰਧੀ ਕੋਈ ਪੈਮਾਨਾ ਤੇਅ ਕਰ ਸਕੀ ਅਤੇ ਨਾ ਹੀ ਕੋਈ ਉਚਿਤ ਹੱਲ ਦੇ ਸਕੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਹਲੈ ਤੱਕ ਸਿਹਤ ਵਿਭਾਗ ਵੱਲੋਂ ਕੋਈ ਏਡਵਿਆਈਜ਼ਰੀ ਜਾਰੀ ਨਹੀਂ ਕੀਤੀ ਗਈ ਕੇ ਇਸ ਪ੍ਰਦੂਸ਼ਣ ਤੋਂ ਬਚਣ ਲਈ ਕੀ ਕੀ ਪ੍ਰਹੇਜ਼ ਕਰਨੇ ਚਾਹੀਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਮਲੀਲਾ ਚ ਗੰਦੀ ਹਰਕਤ ਮਾਮਲੇ ਚ ਵੱਡਾ ਖੁਲਾਸਾ !

htvteam

ਐਵੇਂ ਵਰਤੋਂ ਲਾਲ ਟਮਾਟਰ ਨਾਲ ਨਿੰਬੂ ਮੁੜਕੇ ਤੁਹਾਡੀ ਤੌਂਦ ਨਾ ਨਿਕਲੂ

htvteam

ਸਰਦਾਰ ਬੰਦੇ ਦੀਆਂ ਲੱਤਾਂ ਥੱਲੋਂ ਦੀ ਆਹ ਮੁੰਡਾ ਕੀ ਗਿਆ

htvteam

Leave a Comment