ਫਗਵਾੜਾ ਦੇ ਸ਼ੂਗਰ ਮਿੱਲ ਪੁਲ ਹੇਠਾ ਦੋ ਧਿਰਾਂ ਦਰਮਿਆਨ ਹੋਇਆ ਝਗੜਾ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਏ ਝਗੜੇ ਵਿੱਚ 3 ਵਿਅਕਤੀ ਜਖਮੀ
ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ਼
ਜਖਮੀਆਂ ਨੇ ਦੱਸਿਆ ਕਿ ਇਹ ਝਗੜਾ ਪੁਰਾਣੀ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ। ਜਖਮੀ ਵਿਅਕਤੀ ਅਭੀਸ਼ੇਕ ਅਤੇ ਉਸ ਦੇ ਭਰਾ ਮੁਤਾਬਿਕ ਉਸ ਨੇ ਦੂਸਰੀ ਧਿਰ ਕੋਲੋ ਇੱਕ ਹਜਾਰ ਰੁਪਏ ਲੈਣੇ ਸਨ ਤੇ ਪੈਸੇ ਦੇ ਲੈਣ ਦੇਣ ਦੇ ਚੱਲਦਿਆ ਹੀ ਉਨਾਂ ਵਿਚਕਾਰ ਝਗੜਾ ਹੋ ਗਿਆ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆ ਉਨਾਂ ਨੂੰ ਇਨਸਾਫ ਦਿਵਾਇਆ ਜਾਵੇ।
ਉਧਰ ਦੂਸਰੇ ਜਖਮੀ ਵਿਅਕਤੀ ਮਨੀ ਬੱਲ ਨੇ ਦੱਸਿਆ ਕਿ ਪਹਿਲਾ ਵੀ ਉਨਾਂ ਦਾ ਝਗੜਾ ਹੋਇਆ ਸੀ ਤੇ ਹੁਣ ਫਿਰ ਤੋਂ ਕੁਝ ਵਿਅਕਤੀਆਂ ਨੇ ਉਨਾਂ ਤੇ ਹਮਲਾ ਕਰਕੇ ਗੰਭੀਰ ਰੂਪ ਜਖਮੀ ਕਰ ਦਿੱਤਾ ਹੈ। ਉਨਾਂ ਪਹਿਲੀ ਧਿਰ ਵੱਲੋ ਲਗਾਏ ਗਏ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨਾਂ ਵੱਲੋਂ ਜਖਮੀਆਂ ਦਾ ਇਲਾਜ਼ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
