Htv Punjabi
Crime Punjab Video

ਆਹ ਬੰਦੇ ਨੇ ਦਿੱਤੀ ਸੀ ਸੋਨੀਆ ਮਾਨ ਨੂੰ ਧਮਕੀ

ਸੋਸ਼ਲ ਮੀਡੀਆ ‘ਤੇ ਮੌਤ ਦੀ ਧਮਕੀ ਦੇਣ ਵਾਲਾ ਦੋਸ਼ੀ ਗ੍ਰਿਫਤਾਰ
ਆਪ ਆਗੂ ਸੋਨੀਆ ਮਾਨ ਨੂੰ ਗੋਲੀਆਂ ਮਾਰਨ ਦੀ ਦਿੱਤੀ ਸੀ ਧਮਕੀ
ਸਾਈਬਰ ਜਾਂਚ ਨਾਲ ਦੋਸ਼ੀ ਦੀ ਹੋਈ ਪਛਾਣ
ਰਾਜਾਸਾਂਸੀ ਪੁਲਿਸ ਦੀ ਤੁਰੰਤ ਕਾਰਵਾਈ
ਆਈਟੀ ਐਕਟ ਸਮੇਤ ਕਈ ਧਾਰਾਵਾਂ ਹੇਠ ਕੇਸ ਦਰਜ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ. ਰਾਜਾਸਾਂਸੀ ਨੀਰਜ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮੈਡਮ ਸੋਨੀਆ ਮਾਨ ਦੇ ਸੋਸ਼ਲ ਮੀਡੀਆ ਹੈਂਡਲਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੱਸਿਆ ਗਿਆ ਕਿ ਮਿਤੀ 08-12-2025 ਨੂੰ ਸੋਸ਼ਲ ਮੀਡੀਆ ਆਈ.ਡੀ. @preet_jatit581 ਰਾਹੀਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀ ਭਰੀਆਂ ਪੋਸਟਾਂ ਅਪਲੋਡ ਕੀਤੀਆਂ ਗਈਆਂ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।

ਜਾਂਚ ਦੌਰਾਨ ਇਨਫਰਮੇਸ਼ਨ ਟੈਕਨੋਲੋਜੀ ਐਕਟ 2000, ਨਾਲ ਹੀ 25 ਆਰਮਜ਼ ਐਕਟ ਤਹਿਤ ਸਾਈਬਰ ਕਰਾਈਮ ਪੁਲਿਸ ਅੰਮ੍ਰਿਤਸਰ ਦਿਹਾਤੀ ਵਿੱਚ ਦਰਜ ਕੀਤਾ ਗਿਆ। ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ‘ਤੇ ਆਈ.ਡੀ. ਚਲਾਉਣ ਵਾਲੇ ਵਿਅਕਤੀ ਦੀ ਪਛਾਣ ਗੋਪੀ ਵਾਸੀ ਭਿੰਡੀਸੈਦਾ ਵਜੋਂ ਹੋਈ, ਜਿਸਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਤੋਂ ਹਰ ਪੱਖੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਨਵੇਂ ਤੱਥਾਂ ਅਤੇ ਖੁਲਾਸਿਆਂ ਦੇ ਆਧਾਰ ‘ਤੇ ਕੇਸ ਦੀ ਅਗਲੀ ਜਾਂਚ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਈ ਜਾਵੇਗੀ। ਪੁਲਿਸ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਧਮਕੀ ਜਾਂ ਕਾਨੂੰਨ ਵਿਰੁੱਧ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦੇ ਜ਼ਨਾਨੀਆਂ ਨੇ ਠੱਗੀ ਮਾਰਨ ਦਾ ਕੱਢ ਲਿਆ ਨਵਾਂ ਈ ਤਰੀਕਾ, ਰੋਕਣ ‘ਤੇ ਕਹਿੰਦੇ ਆਤਮਹੱਤਿਆ ਕਰ ਲਵਾਂਗੇ

Htv Punjabi

ਬਿਜਲੀ ਦੇ ਬਿੱਲ ਦੇ ਕਾਰਨ ਬੈਂਸ ਤੇ ਹੋਏ ਦੋ ਪਰਚੇ

Htv Punjabi

ਘਰ ‘ਚ ਬਣੇ ਗੁਪਤ ਤਹਿਖਾਨੇ ‘ਚ ਹੁੰਦਾ ਸੀ ਗਲਤ ਕੰਮ; ਸੀਨ ਪੁਲਿਸ ਵਾਲਿਆਂ ਦੇ ਉੱਡੇ ਹੋਸ਼

htvteam

Leave a Comment