Htv Punjabi
Punjab Video

ਧੁੰਦ ਚ ਵਰਨਾ ਕਾਰ ਦਾ ਅੰਦਰਲਾ ਸੀਨ ਦੇਖ ਉੱਡੇ ਲੋਕਾਂ ਦੇ ਹੋਸ਼ !

ਖੰਨਾ ਦੇ ਸਮਰਾਲਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਕਾਰ ਅਤੇ ਬੱਸ ਦੀ ਹੋਈ ਟੱਕਰ
ਧੁੰਦ ਦੇ ਕਾਰਨ ਵਿਜੀਬਿਲਿਟੀ ਜ਼ੀਰੋ
ਸਮਰਾਲਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ
ਐਕਸੀਡੈਂਟ ਵਿੱਚ ਫੱਟੜ ਹੋਏ ਲੋਕਾਂ ਨੂੰ ਸਮਰਾਲਾ ਹਸਪਤਾਲ ਵਿੱਚ ਪਹੁੰਚਾਇਆ
ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਮਿਲੀ
ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੋਣ ਤੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਵਾਈਪਾਸ ਤੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ ਕਾਰ ਸਵਾਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਏ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋਏ ਜਿਨਾਂ ਨੂੰ ਰਾਹਗੀਰਾਂ ਦੁਆਰਾ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਵਾਇਰਲ ਵੀਡੀਓ ਵੀ ਸਾਹਮਣੇ ਆਈ ਹੈ।

ਐਸਐਚ ਓ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੈ ਜਿਸ ਕਾਰਨ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਵੱਧ ਗਿਆ ਹੈ ਹੈ। ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਭਰਥਲਾ ਰੋਡ ਦੇ ਨਜ਼ਦੀਕ ਇੱਕ ਬੱਸ ਅਤੇ ਵਰਨਾ ਕਾਰ ਦੀ ਟੱਕਰ ਹੋਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਹੈ ਕਾਰ ਸਵਾਰ ਮੌਕੇ ਤੋਂ ਹਨ ਜਿਨਾਂ ਦੀ ਭਾਲ ਕੀਤੀ ਜਾ ਰਹੀ ਕਾਰ ਅਤੇ ਬੱਸ ਨੂੰ ਕਰੇਨ ਰਾਹੀਂ ਰੋਡ ਤੋਂ ਪਰੇ ਕੀਤਾ ਜਾ ਰਿਹਾ ਹੈ ਕਾਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਹਨ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਸਕਰੀ ਅਤੇ ਕਰੱਪਸ਼ਨ ਦੇ ਦਾਗੀ ਮੁਲਾਜ਼ਿਮ ਹੁਣ ਨਹੀਂ ਕਰਨਗੇ ਪਬਲਿਕ ਡੀਲ ਦਾ ਕੰਮ

Htv Punjabi

ਝੋਟੇ ਦੇ ਸਿਰ ਵਰਗੀ ਜ਼ਮੀਨ ਕੌਡੀਆਂ ਦੇ ਭਾਅ ‘ਚ ਵਿਕਾਊ

htvteam

ਆਹ ਦੇਖੋ ਸਿਰਹਾਣਾ ਛੁਡਾਕੇ ਡਾਕਟਰ ਕਿਹੋ ਜਿਹੇ ਲੋਕਾਂ ਨੂੰ ਤੰਦਰੁਸਤ ਕਰੀ ਜਾਂਦੈ

htvteam

Leave a Comment