Htv Punjabi
Punjab Video

ਪੰਜਾਬ ਚ ਪਵੇਗਾ ਮੀਂਹ, ਅਲਰਟ ਜਾਰੀ

ਨਵੇਂ ਸਾਲ ਦੇ ਦਿਨ ਬਾਰਿਸ਼ ਪੈਣ ਦੇ ਆਸਾਰ
ਅੱਜ ਅਤੇ ਕੱਲ੍ਹ ਲਈ ਅਲਰਟ
2 ਤੋਂ ਬਾਅਦ ਪਵੇਗੀ ਕੜਾਕੇ ਦੀ ਠੰਢ ਅਤੇ ਧੁੰਦ
ਠੰਡ ਚ ਲੋਕ ਰਹਿਣ ਸਤਰਕ
ਪੰਜਾਬ ਦੇ ਵਿਚ ਨਵੇਂ ਸਾਲ ਵਾਲੇ ਦਿਨ ਕਿਤੇ ਕਿਤੇ ਹਲਕੀ ਬਾਰਿਸ਼ ਪੈਣ ਦੀ ਉਮੀਦ ਹੈ, ਅੱਜ ਅਤੇ ਕੱਲ੍ਹ ਕਿਤੇ ਕਿਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਇਸ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ 2 ਜਨਵਰੀ ਤੋਂ ਲੈ ਕੇ 4 ਜਨਵਰੀ ਤੱਕ ਪੰਜਾਬ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਅੰਦਰ ਸੰਘਣੀ ਧੁੰਦ ਪਵੇਗੀ ਅਤੇ ਠੰਡ ਦਾ ਅਸਰ ਵੀ ਜਿਆਦਾ ਵੇਖਣ ਨੂੰ ਮਿਲੇਗਾ। ਇਸ ਨੂੰ ਲੈ ਕੇ ਵੀ ਆਈਐਮਡੀ ਵੱਲੋਂ ਯੈਲੋ ਅਲਰਟ ਅਤੇ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਦਿਨ ਦਾ ਤਾਪਮਾਨ ਲਗਭਗ 15 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ ਉੱਥੇ ਹੀ ਘੱਟ ਤੋਂ ਘੱਟ ਤਾਪਮਾਨ ਵੀ 7.2 ਡਿਗਰੀ ਰਿਕਾਰਡ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਵੱਲੋਂ ਸਾਂਝੀ ਕੀਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਰਤੀ ਜਵਾਕਾਂ ਦੇ ਮਾਪੇ ਜ਼ਰੂਰ ਦੇਖਣ ਆਹ ਖਬਰ

htvteam

ਜੇਲ੍ਹ ‘ਚ ਕੈਦੀਆਂ ਦੀ ਆਈ ਸ਼ਰਮਨਾਕ ਖਬਰ, ਰਾਤ ਵੇਲੇ ਚਾਦਰਾਂ-ਚਮਚਿਆਂ ਨਾਲ ਅਜਿਹਾ ਕੀ ਕਰਨਾ ਸੀ!

Htv Punjabi

ਪੰਜਾਬ ਦੀ ਨੌਜਵਾਨ ਪੀੜ੍ਹੀ ਪੈਗੀ ਸਿਵਿਆਂ ਦੇ ਰਾਹ

htvteam

Leave a Comment