Htv Punjabi
Crime Punjab Religion Video

ਪਾਵਨ ਸਰੂਪਾਂ ਦੇ ਲਾਪਤਾ ਹੋਣ ਮਾਮਲੇ ‘ਚ ਇੱਕ ਵੱਡਾ ਖੁਲਾਸਾ !

ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ

ਸਿੱਖ ਵਿਦਵਾਨ ਸਾਬਕਾ ਐਸਜੀਪੀਸੀ ਮੈਂਬਰ ਨੇ ਚੁੱਕੇ ਵੱਡੇ ਸਵਾਲ
ਕਈ ਹੱਥ ਲਿਖਤ ਬੀੜਾ ਵੀ ਲਾਪਤਾ ਕੌਣ ਜਿੰਮੇਵਾਰ ਕਿਉਂ ਨਹੀਂ ਹੋਈ ਸਜ਼ਾ ?
ਐਸਜੀਪੀਸੀ ਅਤੇ ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਹੋਣ ਨੂੰ ਲੈ ਕੇ ਆਹਮੋ ਸਾਹਮਣੇ ਨੇ। ਸਿੱਖ ਵਿਦਵਾਨ ਅਤੇ ਸਾਬਕਾ ਐਸਜੀਪੀਸੀ ਦੇ ਮੈਂਬਰ ਡਾਕਟਰ ਅਨੁਰਾਗ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਐਸਜੀਪੀਸੀ ਤੇ ਸਵਾਲ ਖੜੇ ਕੀਤੇ ਨੇ। ਡਾਕਟਰ ਅਨੁਰਾਗ ਸਿੰਘ ਦਾ ਕਹਿਣਾ ਹੈ ਕਿ ਕਈ ਪਾਵਨ ਸਰੂਪ ਲਾਪਤਾ ਹੋਏ ਨੇ ਜਿਨਾਂ ਬਾਰੇ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਸਪਸ਼ਟ ਗੱਲ ਨਹੀਂ ਦੱਸੀ।

ਉਹਨਾਂ ਸਵਾਲ ਖੜੇ ਕੀਤੇ ਕਿ ਸਿਰਫ ਪਾਵਨ ਸਰੂਪ ਹੀ ਨਹੀਂ ਸਗੋਂ ਹੱਥ ਲਿਖਤ ਬੀੜਾ ਵੀ ਲਾਪਤਾ ਹੋਈਆਂ ਨੇ ਜਿਸ ਬਾਰੇ ਐਸਜੀਪੀਸੀ ਨੇ ਕਿਸ ਨੂੰ ਕਿੰਨੀ ਅਤੇ ਕਿਵੇਂ ਸਜ਼ਾ ਦਿੱਤੀ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ। ਉਹਨਾਂ ਕਿਹਾ ਕਿ ਬੜੀ ਹੀ ਹਾਸੋਹੀਣੀ ਗੱਲ ਹੈ ਕਿ ਐਸਜੀਪੀਸੀ ਇਹ ਕਹਿ ਰਹੀ ਹੈ ਸਾਡੀ ਸੰਸਥਾ ਦੇ ਵਿੱਚ ਕ੍ਰਿਮੀਨਲ ਸਜ਼ਾਵਾਂ ਦੀ ਤਜਵੀਜ਼ ਨਹੀਂ ਹੈ ਉਹਨਾਂ ਕਿਹਾ ਕਿ ਅਜਿਹੇ ਮਾਮਲੇ ਪੁਲਿਸ ਕੋਲ ਜਾਂ ਫਿਰ ਸੀਬੀਆਈ ਕੋਲ ਜਾਂਦੇ ਹਨ ਜੇਕਰ ਕਿਸੇ ਦੀਆਂ ਭਾਵਨਾਵਾਂ ਇਸ ਵਿੱਚ ਜੁੜੀਆਂ ਹੋਣ।

ਡਾਕਟਰ ਅਨੁਰਾਗ ਸਿੰਘ ਨੇ ਕਿਹਾ ਕਿ ਇਸ ਵਿੱਚ ਕਈ ਮੁਲਜ਼ਮਾਂ ਦੀ ਸ਼ਮੂਲੀਅਤ ਹੈ। ਜਿਨਾਂ ਵੱਲੋਂ ਇਹ ਗੁਨਾਹ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਐਸਜੀਪੀਸੀ ਨੇ ਪਰਦੇ ਪਾਉਣ ਦੇ ਲਈ ਵਿਭਾਗੀ ਕਾਰਵਾਈ ਦਾ ਨਾਂ ਦੇ ਕੇ ਇਹਨਾਂ ਮਾਮਲਿਆਂ ਨੂੰ ਰਫਾ ਦਫਾ ਕਰ ਦਿੱਤਾ। ਉਹਨੇ ਕਿਹਾ ਕਿ ਹੁਣ ਉਮੀਦ ਹੈ ਕਿ ਇਸ ਕੇਸ ਦੀਆਂ ਹੋਰ ਪੜਤਾਂ ਖੁੱਲਣਗੀਆਂ ਅਤੇ ਕਈ ਖੁਲਾਸੇ ਹੋਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੈਕੜੇ ਸ਼ਿਵਸੈਨਿਕਾਂ ‘ਤੇ ਭਾਰੀ ਪਿਆ ਮਾਨ ਦਾ ਸਮਰਥਕ ਸਰਦਾਰ ਮੁੰਡਾ; ਦੇਖੋ ਵੀਡੀਓ

htvteam

ਜੇਕਰ ਤੁਸੀਂ ਵੀ ਦੋ ਦੋ ਮਹੀਨੇ ਨਹੀਂ ਕਰਦੇ ਕੰਨ ਸਾਫ

htvteam

ਕੁੜੀ ਨੇ ਮੁੰਡਾ ਨੂੰ ਵਿਆਹ ਕਰਵਾਉਣ ਤੋਂ ਕੀਤੀ ਨਾਂਹ, ਮੁੰਡੇ ਨੇ ਰਾਹ ਕਰਤਾ ਸਾਫ

htvteam

Leave a Comment