Htv Punjabi
Punjab Video

ਕੜਾਕੇ ਦੀ ਠੰਡ ਕਿਸਾਨਾਂ ਲਈ ਖਤਰਨਾਕ !

ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਪਵੇਗੀ ਕੜਾਕੇ ਦੀ ਠੰਡ
ਸਬਜ਼ੀਆਂ ਤੇ ਪੈ ਰਿਹਾ ਮਾੜਾ ਪ੍ਰਭਾਵ
ਪੀਏਯੂ ਦੇ ਮਾਹਰ ਡਾਕਟਰਾਂ ਤੇ ਜਾਣੋ ਕਿਵੇਂ ਬਚਾਈਏ ਸਬਜ਼ੀਆਂ ਨੂੰ
ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿੱਥੇ ਆਮ ਜਨਜੀਵਨ ਇਸ ਨਾਲ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਸਬਜ਼ੀਆਂ ਤੇ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ ਜਦੋਂ ਤਾਪਮਾਨ ਚਾਰ ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਕੋਹਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਬਜ਼ੀਆਂ ਦੀਆਂ ਕੁਝ ਕਿਸਮਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਖਾਸ ਕਰਕੇ ਆਲੂ, ਟਮਾਟਰ, ਬੈਂਗਣ, ਮਟਰ ਆਦੀ ਫਸਲ ਪਰਭਾਵਿਤ ਹੁੰਦੀ ਹੈ ਜਿਸ ਦਾ ਝਾੜ ਘਟਣ ਦੇ ਨਾਲ ਬੂਟਾ ਵੀ ਪੂਰੀ ਤਰਹਾਂ ਝੁਲਸ ਜਾਣ ਵਰਗੇ ਹਾਲਾਤ ਬਣ ਜਾਂਦੇ ਹਨ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੀਤੇ ਸਮੇਂ ਦੇ ਦੌਰਾਨ ਤਾਪਮਾਨ ਕਾਫੀ ਹੇਠਾਂ ਜਾ ਚੁੱਕਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਸਲ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾਕਟਰ ਰੂਮਾ ਦੇਵੀ ਨੇ ਦੱਸਿਆ ਹੈ ਕਿ ਵੈਸੇ ਤਾਂ ਕਣਕ ਪੱਤੇਦਾਰ ਸਬਜ਼ੀਆਂ ਜਿਵੇਂ ਗੋਭੀ ਗਾਜਰ ਮੂਲੀ ਆਦੀ ਸ਼ਲਗਮ ਤੇ ਠੰਡ ਦਾ ਜਾਂ ਕੋਹਰੇ ਦਾ ਬਹੁਤਾ ਪ੍ਰਭਾਵ ਤਾਂ ਨਹੀਂ ਪੈਂਦਾ ਪਰ ਆਲੂ ਦੀ ਫਸਲ, ਖਾਸ ਕਰਕੇ ਟਮਾਟਰ ਮਟਰ ਬੈਂਗਣ ਅਤੇ ਬੇਲਦਾਰ ਜਿੰਨੀਆਂ ਸਬਜ਼ੀਆਂ ਹਨ ਉਹਨਾਂ ਤੇ ਕੋਹਰੇ ਦਾ ਅਸਰ ਹੁੰਦਾ ਹੈ। ਉਹਨਾਂ ਕਿਹਾ ਕਿ ਇਹਨਾਂ ਸਬਜ਼ੀਆਂ ਨੂੰ ਵਿਸ਼ੇਸ਼ ਤੌਰ ਤੇ ਬਚਾਉਣ ਦੀ ਲੋੜ ਹੈ। ਅਸਰ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਬੂਟੇ ਦੇ ਪੱਤੇ ਪੂਰੀ ਤਰਹਾਂ ਝੁਲਸਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਜਲੇ ਜਲੇ ਲੱਗਦੇ ਹਨ। ਇਸ ਨਾਲ ਹੌਲੀ ਹੌਲੀ ਬੂਟਾ ਪੂਰੀ ਤਰਹਾਂ ਸੁੱਕ ਜਾਂਦਾ ਹੈ ਅਤੇ ਫਿਰ ਉਸਨੂੰ ਸਬਜ਼ੀ ਨਹੀਂ ਲੱਗਦੀ।

ਕਿਵੇਂ ਬਚਾਈਏ ਸਬਜ਼ੀਆਂ ਨੂੰ
ਸਬਜ਼ੀ ਵਿਭਾਗ ਪੀਏਯੂ ਦੀ ਸਹਾਇਕ ਪ੍ਰੋਫੈਸਰ ਡਾਕਟਰ ਰੂਮਾ ਦੇਵੀ ਦੇ ਮੁਤਾਬਿਕ ਜੇਕਰ ਸਬਜ਼ੀਆ ਤੇ ਕੋਹਰੇ ਦਾ ਅਸਰ ਪੈਂਦਾ ਹੈ ਤਾਂ ਇਸ ਨੂੰ ਬਚਾਉਣ ਦੇ ਕਈ ਤਰੀਕੇ ਹਨ ਪਹਿਲਾ ਤਾਂ ਜੇਕਰ ਤਾਪਮਾਨ ਚਾਰ ਡਿਗਰੀ ਤੋਂ ਹੇਠਾਂ ਚਲਾ ਗਿਆ ਹੈ ਤਾਂ ਕਿਸਾਨ ਸਬਜ਼ੀ ਨੂੰ ਹਲਕਾ ਹਲਕਾ ਪਾਣੀ ਲਗਾ ਸਕਦਾ ਹੈ ਇਸ ਨਾਲ ਧਰਤੀ ਦਾ ਤਾਪਮਾਨ ਥੋੜਾ ਵੱਧ ਜਾਵੇਗਾ ਜਿਸ ਨਾਲ ਬੂਟੇ ਨੂੰ ਕੁਝ ਰਾਹਤ ਮਿਲੇਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਰਾਲੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਜਿਵੇਂ ਸਬਜ਼ੀ ਦੇ ਬੂਟਿਆਂ ਦੀ ਜੜਾਂ ਦੇ ਵਿੱਚ ਜੇਕਰ ਪਰਾਲੀ ਵਿਛਾ ਦਿੱਤੀ ਜਾਵੇ ਜਾਂ ਫਿਰ ਜੇਕਰ ਤੁਸੀਂ ਗੰਡੇ ਲਾਏ ਹਨ ਲਸਣ ਲਗਾਇਆ ਹੈ ਤਾਂ ਉਸ ਦੇ ਅੰਦਰ ਪਰਾਲੀ ਵਿਛਾ ਲਈ ਜਾਵੇ ਤਾਂ ਵੀ ਤਾਪਮਾਨ ਨੂੰ ਜਿਆਦਾ ਹੇਠਾਂ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡਾਕਟਰ ਰੂਮਾ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਕਿਸਾਨ ਵੱਡੇ ਪੱਧਰ ਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਤਾਂ ਉਹ ਸਬਜ਼ੀਆਂ ਨੂੰ ਬਚਾਉਣ ਦੇ ਲਈ ਉਹਨਾਂ ਤੇ ਪੋਲੀਥੀਨ ਕਵਰ ਵੀ ਪਾ ਸਕਦਾ ਹੈ ਪੋਲੀ ਹਾਊਸ ਬਣਦੇ ਹਨ। ਜਿਨਾਂ ਦਾ ਖਰਚਾ ਵੀ ਜਿਆਦਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਜੇਕਰ ਕੋਈ ਆਮ ਕਿਸਾਨ ਵੀ ਹੈ ਉਹ ਵੀ ਉਸਨੂੰ ਮੈਨੇਜ ਕਰ ਸਕਦਾ ਹੈ ਪੋਲੋਥੀਨ ਲਿਆ ਕੇ ਉਸ ਸਬਜ਼ੀ ਦੇ ਬੂਟਿਆਂ ਨੂੰ ਢਕਿਆ ਜਾ ਸਕਦਾ ਹੈ ਜਿਸ ਨਾਲ ਕੋਹਰੇ ਦਾ ਅਸਰ ਸਬਜੀ ਤੇ ਘੱਟ ਹੁੰਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਰੇਲਵੇ ਫਾਟਕ ਤੇ ਕਿਹੜਾ ਸੀਨ ਬਣਿਆ, ਲੋਕਾਂ ਨੇ ਬਣਾਈ ਵੀਡੀਓ

htvteam

ਅਦਾਲਤ ‘ਚੋਂ ਬਾਹਰ ਆਉਂਦੇ ਹੀ ਭਾਨਾ ਸਿੱਧੂ ਨੇ ਕੈਮਰੇ ਮੂਹਰੇ ਖੋਲ੍ਹਿਆ ਮੂੰਹ

htvteam

ਇਸ ਵੇਲੇ ਦੀ ਵੱਡੀ ਖ਼ਬਰ, ਹੁਣ ਆਹ ਸ਼ਹਿਰ ਚ ਮੱਚੀ ਦਹਿਸ਼ਤ

htvteam

Leave a Comment