Htv Punjabi
Crime Punjab Video

ਘਰ ਦੇ ਵਿੱਚ ਵੜ ਗਏ ਨੌਜਵਾਨ ਮੁੰਡੇ ,ਫਿਰ ਅੰਦਰ ਜਾ ਕੇ ਕੀਤੀਆਂ ਅਜਿਹੀਆਂ ਕਰਤੂਤਾਂ….

ਨਕੋਦਰ ਚ ਚੋਰਾਂ ਦੀ ਦਹਿਸ਼ਤ
ਚੋਰਾਂ ਨੇ ਬੰਦ ਪਈ ਕੋਠੀ ਨੂੰ ਬਣਾਇਆ ਨਿਸ਼ਾਨਾਂ
ਲੱਖਾ ਦਾ ਸਮਾਨ ਚੋਰੀ ਕਰਕੇ ਹੋਏ ਫਰਾਰ
ਬਾਥਰੂਮ ਦੀਆਂ ਟੂਟੀਆਂ ਵੀ ਲੈ ਗਏ ਪੱਟਕੇ
ਮੌਕੇ ਪਹੁੰਚੀ ਪੁਲਿਸ ਵੱਲੋਂ ਮਾਮਲੇ ‘ਚ ਜਾਂਚ ਸ਼ੁਰੂ
ਸ਼ਾਹਕੋਟ- ਸਲੈਚਾ ਰੋਡ ਸ਼ਾਹਕੋਟ ਵਿਖੇ ਚੋਰਾਂ ਵੱਲੋਂ ਇੱਕ ਬੰਦ ਪਏ ਘਰ ਨੂੰ ਨਿਸ਼ਾਨਾਂ ਬਣਾਉਂਦਿਆ ਲੱਖਾ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਅਮਰੀਕ ਸਿੰਘ ਵਾਸੀ ਤਲਵੰਡੀ ਬੂਟਿਆ (ਸ਼ਾਹਕੋਟ) ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ੇਤਦਾਰਾਂ ਦਾ ਸਲੈਚਾ ਰੋਡ ਸ਼ਾਹਕੋਟ ਵਿਖੇ ਘਰ ਹੈ ਅਤੇ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿੰਦੇ ਹਨ, ਜਿਸ ਤੋਂ ਬਾਅਦ ਘਰ ਵਿੱਚ ਸਾਡਾ ਤਾਇਆ ਪਰਿਵਾਰ ਰਹਿੰਦਾ ਹੈ, ਜੋ ਪਿੱਛਲੇ 5-6 ਦਿਨ ਤੋਂ ਸਾਡੇ ਪਾਸ ਪਿੰਡ ਤਲਵੰਡੀ ਬੂਟਿਆ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਗੁਆਢੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਚੋਰੀ ਹੋ ਗਈ ਹੈ, ਜਦ ਅਸੀਂ ਘਰ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਦਰਵਾਜੇ ਟੁੱਟੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਦੇ ਸਾਰੇ ਕਮਰਿਆ ਦੀ ਫਲੋਰਾ-ਫਰਾਲੀ ਕਰਕੇ ਇੱਕ ਵੱਡੀ ਐਲ.ਈ.ਡੀ., ਅਲਮਾਰੀਆਂ ਦੇ ਲੋਕ ਤੋੜ ਕੇ ਵਿੱਚ ਪਈ 50-60 ਹਜ਼ਾਰ ਰੁਪਏ ਦੀ ਨਕਦੀ, ਕੀਮਤੀ ਸਮਾਨ, ਸੀ.ਸੀ.ਟੀ.ਵੀ. ਕੈਮਰਿਆ ਦਾ ਡੀ.ਵੀ.ਆਰ., ਬਾਥਰੂਮ ਦੀਆਂ ਟੂਟੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ‘ਚ ਉਨ੍ਹਾਂ ਦਾ ਕਰੀਬ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਘਟਨਾਂ ਸਬੰਧੀ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਹੈਲਪਲਾਈਨ ਨੰਬਰ 112 ਦੀ ਟੀਮ ਦੇ ਇੰਚਾਰਜ਼ ਏ.ਐਸ.ਆਈ. ਅਵਤਾਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਸ਼ਾਹਕੋਟ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਜਵਾਨ ਕੁੜੀਆਂ ਨੂੰ ਗਲੀ ‘ਚ ਲੰਮੇ ਪਾ ਮੁੰਡੇ ਕਰ ਗਏ ਧੱਕਾ

htvteam

ਹਵਾਲਾਤ ਅੰਦਰ ਕਪੜੇ ਲਾਹ ਨੌਜਵਾਨ ਨੇ ਕੀਤਾ ਓਹੀ ਕੰਮ

htvteam

Tik Tok ਸਟਾਰ Noor ਤੇ Captain Amrinder Singh ਦੀ ਵੀਡੀਓ ਵਾਇਰਲ, ਮੁੰਡਿਆਂ ਤੋਂ ਦੁਖੀ ਨੂਰ ਨੇ ਮੁੱਖ ਮੰਤਰੀ ਨੂੰ ਕਰਤੀ ਸ਼ਿਕਾਇਤ, 

Htv Punjabi

Leave a Comment