Htv Punjabi
Crime Punjab Video

ਸਵਿਫਟ ਡਿਜਾਇਰ ਦੇ ਵਿੱਚ ਬੈਠੇ ਸੀ ਦੋ ਮੁੰਡੇ

ਬਠਿੰਡਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਦਬੋਚਿਆ
6.5 ਕਿੱਲੋ ਅਫੀਮ ਕੀਤੀ ਬਰਾਮਦ
ਸਵਿਫਟ ਡਿਜਾਇਰ ਗੱਡੀ ਦੀ ਕੀਤੀ ਪੁਲਿਸ ਨੇ ਚੈਕਿੰਗ
ਚੈਕਿੰਗ ਦੌਰਾਨ ਨਸ਼ਾ ਹੋਇਆ ਬਰਾਮਦ
ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਮੁੱਦਈ ਮੁੱਕਦਮਾ ਨੂੰ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 6.5 ਕਿੱਲੋ ਅਫੀਮ ਅਤੇ ਇੱਕ ਕਾਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ

ਇੰਚਾਰਜ ਚੌਂਕੀ ਵਰਧਮਾਨ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਚੈਕਿੰਗ ਸਬੰਧੀ ਬਾਹੱਦ ਬਾਦਲ ਬਠਿੰਡਾ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ।ਦੋਰਾਨੇ ਚੈਕਿੰਗ ਬਠਿੰਡਾ ਡੱਬਵਾਲੀ ਰੋਡ ਪਾਸਿਓ ਇੱਕ ਸਵਿੱਫਟ ਡਿਜਾਇਰ ਗੱਡੀ ਨੰਬਰੀ ਪੀ,ਬੀ 29ਏ.ਜੀ 3454 ਆਈ ਜਿਸ ਵਿੱਚ ਦੋ ਨੌਜਵਾਨ ਮੌਜੂਦ ਸੀ, ਨੂੰ ਰੋਕਿਆ ਅਤੇ ਚੈੱਕ ਕੀਤਾ ਦੌਰਾਨੇ ਚੈਕਿੰਗ ਉਸ ਵਿੱਚੋਂ ਅਫੀਮ ਜਿਸਦੀ ਮਾਤਰਾ 4 ਕਿੱਲੋ ਸੀ ਬਰਾਮਦ ਕੀਤੀ

ਪੁੱਛਗਿੱਛ ਦੌਰਾਨ ਜਗਸੀਰ ਸਿੰਘ ਦੀ ਨਿਸ਼ਾਨਦੇਹੀ ਤੇ 2.5 ਕਿੱਲੋ ਹੋਰ ਅਫੀਮ in ਬਰਾਮਦ ਕਰਵਾਈ ਗਈ ਕੁੱਲ 6.5 ਕਿੱਲੋ ਗਰਾਮ ਅਫੀਮ ਬਰਾਮਦ ਹੋ ਚੁੱਕੀ ਹੈ, ਦੋਸ਼ੀਆਨ ਨੇ ਇਹ ਅਫੀਮ ਰਾਜਸਥਾਨ ਤੋ ਲਿਆਂਦੀ ਸੀ ਅਤੇ ਅੱਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ। ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਵਿੰਡੋਂ ਏ.ਸੀ. ਨਾਲ ਘਰਾਂ ‘ਚ ਹੋ ਸਕਦਾ ਆਹ ਕੰਮ

htvteam

ਬੰਬੀਹਾ ਪਿੰਡ ਚ ਨਿਹੰਗ ਸਿੰਘਾਂ ਨੇ ਬੁਲਾਇਆ ਬੰਬੀਹਾ !

htvteam

70 ਫੀਸਦ ਲੋਕ ਪਿਆਜ਼ ਖਾਣ ਦਾ ਆਹ ਤਰੀਕਾ ਨਹੀਂ ਜਾਣਦੇ Yoodha Singh Talk

htvteam

Leave a Comment