Htv Punjabi
Punjab Video

ਸੰਗਤਾਂ ਨਾਲ ਵਾਪਰਿਆ ਵੱਡਾ ਹਾਦਸਾ ?

ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਸਨ ਸ਼ਰਧਾਲੂਆਂ
ਅੱਗੇ ਜਾਕੇ ਟਰੈਕਟਰ ਟਰਾਲੀ ਨੂੰ ਟਿੱਪਰ ਨੇ ਮਾਰੀ ਜ਼ਬਰਦਸਤ ਟੱਕਰ
ਕਈ ਸ਼ਰਧਾਲੂ ਹੋਏ ਜ਼ਖਮੀ
ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਦੇ ਲਈ ਰਵਾਨਾ ਹੋਇਆ ਪਰ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਦੇ ਨਜ਼ਦੀਕ ਤੇਜ਼ ਰਫਤਾਰ ਟਿੱਪਰ ਨੇ ਪਿੱਛੋਂ ਦੀ ਟੱਕਰ ਮਾਰੀ ਜਿਸ ਤੋਂ ਬਾਅਦ ਟਰੈਕਟਰ ਦੁਕਾਨਾਂ ਦੇ ਵਿੱਚ ਜਾ ਵੱਜਿਆ ਅਤੇ ਦੁਕਾਨ ਦੇ ਬਾਹਰ ਖੜੇ ਵਾਹਨ ਹਾਦਸਾ ਗ੍ਰਸਤ ਹੋਏ ਅਤੇ ਟਰਾਲੀ ਦੇ ਵਿੱਚ ਸਵਾਰ ਸ਼ਰਧਾਲੂ ਵੀ ਜ਼ਖਮੀ ਹੋ ਗਏ,,,,,

ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਘਰੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਜਦੋਂ ਪਿੰਡ ਆਲੇ ਚੱਕ ਦੇ ਨਜ਼ਦੀਕ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਟਰੱਕ ਨੇ ਪਿੱਛੋਂ ਟੱਕਰ ਮਾਰੀ ਜਿਸ ਤੋਂ ਬਾਅਦ ਦੋ ਤੋਂ ਤਿੰਨ ਲੋਕ ਜ਼ਖਮੀ ਹੋਏ ਹਨ ਅਤੇ ਦੁਕਾਨ ਦੇ ਬਾਹਰ ਖੜੇ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਗਨੀਮਤ ਇਹ ਰਹੀ ਕਿ ਉਸ ਵਕਤ ਦੁਕਾਨ ਦੇ ਬਾਹਰ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ। ਲਗਾਤਾਰ ਇਸ ਰੋਡ ਦੇ ਉੱਪਰ ਕਈ ਭਿਆਨਕ ਸੜਕੀ ਹਾਦਸੇ ਹੋ ਚੁੱਕੇ ਨੇ ਜਿਸ ਦੇ ਕਰਕੇ ਕਈ ਵਾਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਤੇਜ਼ ਰਫਤਾਰ ਟਰੱਕ ਤੇ ਟਿੱਪਰ ਜੋ ਕਿ ਰੋਜ਼ਾਨਾ ਇਥੋਂ ਓਵਰ ਸਪੀਡ ਦੇ ਵਿੱਚ ਨਿਕਲਦੇ ਹਨ ਇਹਨਾਂ ਦੀ ਸਪੀਡ ਲਿਮਿਟ ਰੱਖੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਸ਼ ਪਿੰਡ ਦੀ ਪੰਚਾਇਤ ਬਦਫੈਲੀ ਕਰਨ ਵਾਲੇ ਨੂੰ ਨਾ ਬਚਾਉਂਦੀ ਤਾਂ ਆਹ ਦਰਿੰਦਾ ਏਸ ਬੱਚੇ ਨੂੰ ਬਦਫੈਲੀ ਤੋਂ ਬਾਅਦ ਜਿੰਦਾ ਨਾ ਸਾੜ ਦਿੰਦਾ

Htv Punjabi

ਅੱਧੀ ਰਾਤ ਨੂੰ ਕੁੰਡਾ ਖੋਲਦੇ ਸਾਰ ਮਹਿਲਾ ਨਾਲ ਦੇਖੋ ਕੀ ਹੋਇਆ

htvteam

ਸੋਸ਼ਲ ਮੀਡੀਆ ‘ਤੇ ਕੁੜੀਆਂ-ਮੁੰਡੇ ਭਾਲਣ ਵਾਲੇ ਭੁੱਲਕੇ ਨਾ ਕਰਨ ਆਹ ਗਲਤੀ

htvteam

Leave a Comment