Htv Punjabi
Crime Punjab Siyasat Video

ਮੰਤਰੀ ਸੰਜੀਵ ਅਰੋੜਾ ਤੇ ਈਡੀ ਰੇਡ ਮਗਰੋਂ ਵੱਡਾ ਖੁਲਾਸਾ !

ਸੰਜੀਵ ਅਰੋੜਾ ਦੇ ਘਰ ਰੇਡ ਤੇ ਭੱਖੀ ਸਿਆਸਤ
ਆਮ ਆਦਮੀ ਪਾਰਟੀ ਨੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ
ਭਾਜਪਾ ਨੇ ਦਿੱਤਾ ਜਵਾਬ ਕਿਹਾ ਕਾਨੂੰਨ ਮੁਤਾਬਕ ਕਾਰਵਾਈ
ਸਾਡੇ ਕੋਲ ਆਪ ਤੋਂ ਭਾਜਪਾ ਚ ਆਉਣ ਵਾਲਿਆਂ ਦੀ ਵੱਡੀ ਸੂਚੀ: ਬੀਜੇਪੀ
ਲੁਧਿਆਣਾ ਦੇ ਵਿੱਚ ਸੰਜੀਵ ਅਰੋੜਾ ਦੇ ਘਰ ਹੋਈ ਛਾਪੇਮਾਰੀ ਨੂੰ ਲੈ ਕੇ ਹੁਣ ਸਿਆਸਤ ਭਖਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਲਜ਼ਾਮ ਲਗਾਏ ਨੇ ਕਿ ਭਾਜਪਾ ਵੱਲੋਂ ਆਪਰੇਸ਼ਨ ਲੋਟਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਸਾਡੇ ਪਾਰਟੀ ਦੇ ਆਗੂਆਂ ਨੂੰ ਦਬਾਇਆ ਜਾ ਰਿਹਾ ਹੈ ਕੇਂਦਰੀ ਏਜੰਸੀ ਵਾਲਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਿਆਸੀ ਮਨਸ਼ਾ ਦੇ ਲਈ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਬਿਆਨ ਬੜਾ ਹੀ ਹਾਸੋਹੀਣਾ ਹੈ।

ਉਹਨਾਂ ਕਿਹਾ ਕਿ ਇਹਨਾਂ ਦਾ ਸ਼ੁਰੂ ਤੋਂ ਹੀ ਇਹੀ ਰੋਲਾ ਰਹਿੰਦਾ ਹੈ ਉਹਨਾਂ ਕਿਹਾ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਜੇਕਰ ਕੋਈ ਕੰਮ ਕੀਤਾ ਹੈ ਉਸ ਦਾ ਹੀ ਨਤੀਜਾ ਇਹ ਨਿਕਲ ਰਿਹਾ ਹੈ। ਉਹਨਾਂ ਸਾਫ ਤੌਰ ਤੇ ਕਿਹਾ ਕਿ ਇਹ ਕਾਨੂੰਨ ਮੁਤਾਬਿਕ ਪ੍ਰਕਿਰਿਆ ਚੱਲ ਰਹੀ ਹੈ। ਸੰਜੀਵ ਅਰੋੜਾ ਬਾਰੇ ਸਾਰੇ ਜਾਣਦੇ ਨੇ ਦੂਜੇ ਪਾਸੇ ਰਾਘਵ ਚੱਡਾ ਦੇ ਮੁੱਦੇ ਤੇ ਵੀ ਉਹਨਾਂ ਕਿਹਾ ਕਿ ਸਾਡੇ ਕੋਲ ਲੰਬੀ ਸੂਚੀ ਹੈ ਜੋ ਭਾਜਪਾ ਦੇ ਵਿੱਚ ਆਉਣਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਸ ਗੱਲ ਦੀ ਗੱਲਾਂ ਚੱਲ ਰਹੀਆਂ ਨੇ ਕਿ ਕੌਣ ਜਿਆਦਾ ਲੁੱਟ ਰਿਹਾ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿਉ ਨੇ ਆਪਣੀ ਕੁੜੀ ਵੀ ਨਹੀਂ ਬਖਸ਼ੀ

htvteam

Good Information ਇਹਨਾਂ ਗਲਤੀਆਂ ਕਰਕੇ ਸਰੀਰ ‘ਚ ਬਣ ਜਾਂਦੀਆਂ ਨੇ ਗੱਠਾਂ, ਤੁਸੀਂ ਬਚੋ

htvteam

ਪੰਜਾਬ ਦਾ ਮਾਹੌਲ ਹੋ ਸਕਦਾ ਖੁਰਾਬ ?

htvteam

Leave a Comment