Htv Punjabi
Crime Punjab Video

ਬੇਅਦਬੀ ਨੂੰ ਲੈਕੇ ਬਣੇ ਸਖ਼ਤ ਕਨੂੰਨ ਤੋਂ ਬਾਅਦ ਹੁਣ ਆਹ ਲੋਕਾਂ ਲਈ ਬਣੇ ਸਖ਼ਤ ਕਨੂੰਨ …..

ਖੇਤਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਤੋ ਕਿਸਾਨ ਪ੍ਰੇਸ਼ਾਨ
ਸੰਗਰੂਰ ਦੇ ਐਸਐਸ ਪੀ ਨੂੰ ਲਿਖਿਆ ਪੱਤਰ
ਚੋਰਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ
ਸੰਗਰੂਰ ਦੇ ਪਿੰਡ ਭੁੱਲਰ ਹੇੜੀ ਵਿੱਚ ਖੇਤਾਂ ਵਿੱਚੋਂ ਲੱਗੀਆਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਕਾਰਨ ਕਿਸਾਨ ਬਹੁਤ ਪਰੇਸ਼ਾਨ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਉਹਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਹੁਣ ਉਹ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ। ਕੋਈ ਕਾਰਵਾਈ ਤੱਕ ਵੀ ਨਹੀਂ ਹੋ ਰਹੀ ਹੈ।

ਇਹ ਤਸਵੀਰਾਂ ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੀਆਂ ਹਨ, ਜਿੱਥੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਵਾਰ-ਵਾਰ ਚੋਰੀ ਹੋ ਰਹੀਆਂ ਹਨ।ਕਿਸਾਨਾਂ ਨੇ ਪਿੰਡ ਦੇ ਗੁਰੂ ਘਰ ਵਿਚ ਇਕੱਠਾ ਹੋ ਸੰਗਰੂਰ ਦੇ ਐਸਐਸਪੀ ਨੂੰ ਇਕ ਪੱਤਰ ਲਿਖਿਆ ਕਿਸਾਨਾਂ ਦਾ ਕਹਿਣਾ ਹੈ ਕਿ ਚੋਰ ਰਾਤ ਦੇ ਸਮੇਂ ਖੇਤਾਂ ਵਿੱਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀਆਂ ਤਾਰਾਂ ਚੋਰੀ ਕਰਕੇ ਲੈ ਜਾਂਦੇ ਹਨ।

“ਹੁਣ ਤੱਕ 200 ਤੋਂ ਵੱਧ ਮੋਟਰਾਂ ਤੋਂ ਤਾਰਾਂ ਚੋਰੀ ਹੋ ਚੁੱਕੀਆਂ ਹਨ। ਪਿਛਲੇ ਡੇਢ ਸਾਲ ਤੋਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ, ਪਰ ਕੋਈ ਕਰਵਾਈ ਨਹੀਂ ਹੋ ਰਹੀ। ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।”

ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੋਟਰਾਂ ਤੋਂ ਕਈ ਵਾਰ ਚੋਰੀ ਹੋ ਚੁੱਕੀ ਹੈ, ਜਿਸ ਕਾਰਨ ਹੁਣ ਉਹ ਖੇਤਾਂ ਵਿੱਚ ਜਾਣ ਤੋਂ ਵੀ ਡਰਦੇ ਹਨ।
“ਸਾਡੀਆਂ ਮੋਟਰਾਂ ਤੋਂ ਕਈ ਵਾਰ ਤਾਰਾਂ ਚੋਰੀ ਹੋ ਗਈਆਂ ਹਨ। ਹੁਣ ਹਾਲਾਤ ਇਹ ਹਨ ਕਿ ਅਸੀਂ ਡਰਦੇ ਖੇਤ ਨਹੀਂ ਜਾਂਦੇ।”
ਚੋਰੀਆਂ ਤੋਂ ਤੰਗ ਆ ਕੇ ਪਿੰਡ ਦੇ ਲੋਕ ਗੁਰੂਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਅਤੇ ਜ਼ਿਲ੍ਹੇ ਦੇ ਐਸਐਸਪੀ ਨੂੰ ਮੰਗ ਪੱਤਰ ਭੇਜ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
“ਪਿੰਡ ਦੇ ਲੋਕ ਇਕੱਠੇ ਹੋਏ ਹਨ। ਪਹਿਲਾਂ ਇੱਕ ਪਾਸੇ ਦੀਆਂ ਮੋਟਰਾਂ ਤੋਂ ਚੋਰੀ ਹੁੰਦੀ ਹੈ, ਫਿਰ ਦੂਜੇ ਪਾਸੇ ਤੋਂ। ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੋ ਰਹੀ।”
ਲਗਾਤਾਰ ਵੱਧ ਰਹੀਆਂ ਚੋਰੀਆਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਇਸ ਮਾਮਲੇ ਵਿੱਚ ਕਾਰਵਾਈ ਕਰਦਾ ਹੈ।
ਫਿਲਹਾਲ ਕਿਸਾਨਾਂ ਦੀ ਮੰਗ ਹੈ ਕਿ ਚੋਰੀਆਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਦੁਕਾਨਾਂ ਤੇ ਸ਼ੋਰੂਮ ਦੇ ਵਿੱਚ ਹੈਲਮੇਟ ਪਾ ਕੇ ਬੈਠਣਾ ਹੋਇਆ ਲਾਜ਼ਮੀ !

htvteam

ਕਿਸਾਨ ਲੀਡਰਾਂ ਦਾ ਦੇਖੋ ਕਿ ਹੋਇਆ ਹੱਲ ?

htvteam

ਕੁੱਤਿਆਂ ਦੇ ਝੁੰਡ ਨੇ ਢਾਹ ਲਿਆ ਜਵਾਕ, ਖੌਫਨਾਕ ਮੰਜ਼ਰ

htvteam

Leave a Comment