Htv Punjabi
Crime Punjab Video

ਕੈਦੀਆਂ ਨੇ ਬੈਰਕਾਂ ਚ ਚਲਾ ਰੱਖਿਆ ਦੀ ਗ਼ਲਤ ਕੰਮ

ਫਰੀਦਕੋਟ ਦੀ ਮਾਡਰਨ ਜ਼ੇਲ੍ਹ ਅੰਦਰੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
2 ਦਿਨਾਂ ਅੰਦਰ ਤਲਾਸ਼ੀ ਦੌਰਾਨ ਬ੍ਰਾਮਦ ਹੋਏ 23 ਮੋਬਾਇਲ ਫ਼ੋਨ
ਜੇਲ੍ਹ ਸੁਰੱਖਿਆ ਪ੍ਰਬੰਧਾਂ ਤੇ ਉੱਠੇ ਵੱਡੇ ਸਵਾਲ
ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਫਰੀਦਕੋਟ ਦੀ ਮਾਡਰਨ ਜੇਲ ਇੱਕ ਵਾਰ ਮੁੜ ਵਿਵਾਦਾਂ ਦੇ ਘੇਰੇ ਵਿੱਚ ਆਈ ਜਦੋਂ ਜੇਲ ਅੰਦਰ ਚਲੇ ਤਲਾਸ਼ੀ ਅਭਿਆਨ ਦੇ ਦੌਰਾਨ ਦੋ ਦਿਨਾਂ ਦੇ ਅੰਦਰ 23 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਸ ਨੂੰ ਲੈ ਕੇ ਛੇ ਹਵਾਲਾਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਦਕਿ ਕੁਝ ਅਗਿਆਤ ਕੈਦੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਫਰੀਦਕੋਟ ਦੀ ਮਾਡਰਨ ਜੇਲ ਵਿੱਚੋਂ ਇੰਨੀ ਵੱਡੀ ਤਾਦਾਦ ਵਿੱਚ ਮੋਬਾਇਲ ਫੋਨ ਮਿਲਣਾ ਕਿਤੇ ਨਾ ਕਿਤੇ ਜੇਲ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਰੀਦਕੋਟ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਤੇ ਜ਼ਿਲ੍ਹਾ ਪੁਲਿਸ ਅਤੇ ਜੇਲ੍ਹ ਪ੍ਰਸ਼ਾਸ਼ਨ ਵੱਲੋ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਇਸੇ ਲੜੀ ਤਹਿਤ 23 ਅਪ੍ਰੈਲ ਨੂੰ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਅਲੱਗ ਅਲੱਗ ਬੈਰਕਾਂ ਚੋ 9 ਮੋਬਾਇਲ ਫੋਨ ਬ੍ਰਾਮਦ ਕੀਤੇ ਸਨ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ 6 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸੇ ਤਰਾਂ 25 ਅਪ੍ਰੈਲ ਨੂੰ ਮੁੜ ਜੇਲ੍ਹ ਅੰਦਰ ਚੱਲੇ ਸਰਚ ਅਪ੍ਰੇਸ਼ਨ ਦੌਰਾਨ 14 ਮੋਬਾਇਲ ਫੋਨ ਲਾਵਾਰਿਸ ਹਾਲਤ ਚ ਪਾਏ ਗਏ ਜਿਸ ਨੂੰ ਲੈੱਕੇ ਅਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਬ੍ਰਾਮਦ ਕਿਤੇ ਮੋਬਾਇਲ ਫੋਨਾਂ ਦਾ ਡਾਟਾ ਲੈੱਕੇ ਚੈੱਕ ਕੀਤਾ ਜਾਵੇਗਾ ਕਿ ਇਨ੍ਹਾ ਫੋਨਾਂ ਤੋਂ ਕਿਹੜੇ ਕਿਹੜੇ ਨੰਬਰਾਂ ਤੇ ਗਲ ਕੀਤੀ ਜਾਂਦੀ ਸੀ ਅਤੇ ਜਲਦ ਹੀ ਪਤਾ ਲਗਾਇਆ ਜਾਵੇਗਾ ਕਿ ਕਿੰਨਾ ਕੈਦੀਆਂ ਵੱਲੋਂ ਇਹ ਫੋਨ ਇਸਤੇਮਾਲ ਕੀਤੇ ਜਾ ਰਹੇ ਸਨ।ਉਨ੍ਹਾਂ ਕਿਹਾ ਕਿ ਜਿਨ੍ਹਾਂ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੂੰ ਵੀ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਪੁੱਛਗਿੱਛ ਲਈ ਲਿਆਂਦਾ ਜਾਵੇਗਾ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕੇ ਜੇਲ੍ਹ ਅੰਦਰ ਇਨ੍ਹਾਂ ਕੋਲ ਮੋਬਾਇਲ ਫੋਨ ਕਿਸ ਤਰੀਕੇ ਪੁੱਜੇ।ਸੁਰੱਖਿਆ ਪ੍ਰਬੰਧਾਂ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਰਾਤ ਬਿਰਾਤੇ ਜੇਲ੍ਹ ਦੀ ਬਾਹਰੀ ਦੀਵਾਰ ਤੋਂ ਅੰਦਰ ਗੇਂਦਾ ਦੇ ਰੂਪ ਚ ਪਬੰਦੀਸ਼ੁਦਾ ਸਮਾਨ ਅੰਦਰ ਸੁੱਟਿਆ ਜਾਂਦਾ ਹੈ ਪਰ ਬਹੁਤ ਹੱਦ ਤੱਕ ਇਸ ਨੂੰ ਸਮੇਂ ਸਿਰ ਹੀ ਰਿਕਵਰ ਕਰ ਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਚ ਜੇਕਰ ਕਿਸੇ ਜੇਲ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਂਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਨੇ ਪਹਿਲਾਂ ਬੱਚੀ ਦੀ ਇੱਜ਼ਤ ਕੀਤੀ ਤਾਰ ਤਾਰ; ਫੇਰ ਸ਼ਰਮਿੰਦੇ ਹੋਏ ਨੇ….

htvteam

ਦੇਖੋ ਇਟਲੀ ‘ਚ ਦੋ ਪੰਜਾਬੀ ਭਰਾਵਾਂ ਦੀ ਖ਼ੌਫ਼ਨਾਕ ਕਰਤੂਤ; ਪੈਸੇ ‘ਦੀ ਚਾਹ ‘ਚ ਵਿਦੇਸ਼ ਜਾਣ ਵਾਲੇ ਜਰੂਰ ਦੇਖਣ

htvteam

ਮੁੰਡੇ ਨੂੰ ਮਿਲਖਾ ਸਿੰਘ ਦੀ ਰੀਸ ਕਰਨੀ ਦੇਖੋ ਕਿਵੇਂ ਮਹਿੰਗੀ ?

htvteam

Leave a Comment