ਲੁਧਿਆਣਾ ਦੇ ਕੁਹਾੜਾ ਨਾਲ ਸੰਬੰਧਿਤ ਗਰੀਬ ਪਰਿਵਾਰ ਦੀ ਨਿਕਲੀ 1 ਕਰੋੜ ਦੀ ਲਾਟਰੀ
ਲਾਟਰੀ ਵਿਜੇਤਾ ਕਰਦਾ ਹੈ ਲੇਬਰ ਦਾ ਕੰਮ
9 ਤਰੀਕ ਨੂੰ 7 ਰੁਪਏ ਦੀ ਖਰੀਦੀ ਸੀ ਲਾਟਰੀ
ਲੁਧਿਆਣਾ ਦੇ ਪੂਜਾ ਲਾਟਰੀ ਏਜੰਸੀ ਤੋਂ ਕੁਹਾੜਾ ਵਿੱਚ ਬਿਕੀ 7 ਰੁਪਏ ਵਾਲੀ ਸਿੱਕਮ ਦੀ ਲੋਟਰੀ ਦਾ ਇਕ ਕਰੋੜ ਦਾ ਇਨਾਮ ਨਿਕਲਿਆ ਹੈ।ਇਨਾਮ ਜਿੱਤਣ ਵਾਲਾ ਰਣਧੀਰ ਸਿੰਘ ਜੋਂ ਦਿਹਾੜੀਦਾਰ ਵਿਅਕਤੀ ਹੈ। ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਪੂਰਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਉੱਤੇ ਕਾਫੀ ਕਰਜਾ ਹੈ ਜਿਸ ਨੂੰ ਉਹ ਉਤਾਰੇਗਾ। ਉਹਨਾਂ ਕਿਹਾ ਕਿ ਪਰਿਵਾਰ ਦਾ ਗਰੀਬੀ ਚੋਂ ਬਾਹਰ ਨਿਕਲਣ ਦਾ ਸੁਪਨਾ ਪੂਰਾ ਹੋਇਆ ਹੈ।
ਉਧਰ ਗੱਲਬਾਤ ਕਰਦਿਆਂ ਰਣਧੀਰ ਸਿੰਘ ਨੇ ਕਿਹਾ ਕਿ ਉਸਨੇ ਕੁਹਾੜਾ ਤੋਂ 7 ਰੁਪਏ ਦੀ ਲਾਟਰੀ ਖਰੀਦੀ ਸੀ।ਜਿਸ ਦਾ ਉਹਨਾਂ ਦਾ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਲਾਟਰੀ ਪਾਉਂਦੇ ਆਏ ਨੇ ਅਤੇ ਉਹ ਇੱਕ ਫੈਕਟਰੀ ਵਿੱਚ ਲੇਬਰ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਕਿਹਾ ਕਿ ਪਰਿਵਾਰ ਦੇ ਉੱਪਰ ਕਾਫੀ ਕਰਜ਼ਾ ਸੀ ਜਿਸ ਨੂੰ ਹੁਣ ਉਤਾਰਿਆ ਜਾਵੇਗਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।
ਉਧਰ ਦੁਕਾਨਦਾਰ ਨੇ ਵੀ ਦੱਸਿਆ ਕਿ ਉਹ ਕਈ ਲੋਕਾਂ ਨੂੰ ਕਰੋੜਪਤੀ ਬਣਾ ਚੁੱਕੇ ਨੇ ਇਸ ਤਰੀਕੇ ਦੇ ਨਾਲ ਹੋਰ ਵੀ ਲੋਕ ਇਸ ਮਨਜੂਰ ਸ਼ੁਦਾ ਸਰਕਾਰ ਦੀ ਲੋਟਰੀ ਨੂੰ ਖਰੀਦ ਕੇ ਕਰੋੜਾਂਪਤੀ ਬਣ ਸਕਦੇ ਨੇ ਉਹਨਾਂ ਕਿਹਾ ਕਿ ਇਸੇ ਵਜੋਂ ਇੱਕ ਗਰੀਬ ਪਰਿਵਾਰ ਨੂੰ ਉਹਨਾਂ ਨੇ ਹੁਣ ਮੁੜ ਤੋਂ ਕਰੋੜਪਤੀ ਬਣਾਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
