Htv Punjabi
Crime Punjab Video

ਗਾਇਕਾ ਇੰਦਰ ਕੌਰ ਕ/ਤ/ਲ ਮਾਮਲੇ ‘ਚ ਨਵਾਂ ਮੋੜ ?

ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਗਾਇਕ ਯਸ਼ਇੰਦਰ ਕੌਰ ਹੱਤਿਆ ਮਾਮਲੇ ਚ ਤਿੰਨ ਆਰੋਪੀ ਗ੍ਰਿਫਤਾਰ
ਵਾਰਦਾਤ ਵਿੱਚ ਸ਼ਾਮਿਲ ਹੋਏ ਦੋ ਪਿਸਤੋਲ ਅਤੇ ਕਾਰ ਬਰਾਮਦ
ਮੁੱਖ ਆਰੋਪੀ ਨੇਪਾਲ ਜਰੀਏ ਹੋਇਆ ਫਰਾਰ
ਲੁਧਿਆਣਾ ਪੁਲਿਸ ਨੇ ਗਾਇਕ ਯਸ਼ਇੰਦਰ ਕੌਰ ਦੀ ਹੱਤਿਆ ਦਾ ਮਾਮਲਾ ਸੁਲਝਾਂਦੇ ਹੋਏ, ਮੁੱਖ ਆਰੋਪੀ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਪਿਤਾ ਪ੍ਰੀਤਮ ਸਿੰਘ ਅਤੇ ਦੋਸਤਾਂ ਕਰਮਜੀਤ ਸਿੰਘ ਤੇ ਰਵਿੰਦਰ ਸਿੰਘ ਉਰਫ ਰਵੀ ਨੂੰ ਗਿਰਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਆਰੋਪੀਆਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ ਅਤੇ ਨਹਿਰ ਵਿੱਚ ਸੁੱਟੀ ਗਈ ਫੋਰਡ ਫੀਗੋ ਕਾਰ ਵੀ ਬਰਾਮਦ ਕਰ ਲੀ ਗਈ ਹੈ। ਹਾਲਾਂਕਿ ਮੁੱਖ ਆਰੋਪੀ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਰਦਾਤ ਤੋਂ ਬਾਅਦ ਨੇਪਾਲ ਦੇ ਜਰੀਏ ਕਨੇਡਾ ਭੱਜਣ ਵਿੱਚ ਕਾਮਯਾਬ ਰਿਹਾ, ਜਿਸਨੂੰ ਵਾਪਸ ਲਿਆਉਣ ਲਈ ਪੁਲਿਸ ਅਗਲੀ ਪ੍ਰਕਿਰਿਆ ਸ਼ੁਰੂ ਕਰੇਗੀ।

ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮ੍ਰਿਤਕ ਯਸ਼ਇੰਦਰ ਕੌਰ ਤੇ ਮੁੱਖ ਆਰੋਪੀ ਸੁਖਵਿੰਦਰ ਸਿੰਘ ਪਿਛਲੇ ਕਰੀਬ ਸੱਤ ਸਾਲਾਂ ਤੋਂ ਸੰਪਰਕ ਵਿੱਚ ਸਨ। ਸੁਖਵਿੰਦਰ ਨੇਪਾਲ ਰਾਹੀਂ ਕਨੇਡਾ ਤੋਂ ਆਇਆ ਸੀ ਅਤੇ ਲਗਾਤਾਰ ਯਸ਼ਇੰਦਰ ਕੌਰ ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ, ਜਦਕਿ ਆਰੋਪੀ ਦੇ ਦੋ ਬੱਚੇ ਸਨ। ਇਸ ਦੌਰਾਨ 13 ਮਈ ਨੂੰ ਸੁਖਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯਸ਼ਇੰਦਰ ਨੂੰ ਅਗਵਾ ਕੀਤਾ ਅਤੇ ਨੀਲੋਂ ਨਹਿਰ ਕਿਨਾਰੇ ਲੇ ਜਾ ਕੇ ਕਾਰ ਵਿੱਚ ਉਸ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਅਤੇ ਇਸ ਉਪਰੰਤ ਵਿੱਚ ਕਾਰ ਨੂੰ ਵੀ ਨਹਿਰ ਵਿੱਚ ਸੁੱਟ ਦਿੱਤਾ। ਉਹਨਾਂ ਨੇ ਦੱਸਿਆ ਕਿ ਮੁੱਖ ਆਰੋਪੀ ਵਾਰਦਾਤ ਨੂੰ ਅੰਜਾਮ ਤੋਂ ਬਾਅਦ ਨੇਪਾਲ ਰਹੀ ਕਨੇਡਾ ਫਰਾਰ ਹੋ ਗਿਆ, ਜਿਸਨੂੰ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਐਡਵੋਕੇਟ ਜਨਰਲ ਨੇ ਸਿੱਧੂ ਮਾਮਲੇ ਬਾਬਤ, ਸੁਪਰੀਮ ਕੋਰਟ ਨੂੰ ਦੱਸੀ ਪੰਜਾਬ ਸਰਕਾਰ ਦੀ ਨਾਲਾਇਕੀ ?

htvteam

ਇੱਕ ਹੋਰ ਕੁੜੀ ਪਿੰਡ ਦੇ ਮੁੰਡੇ ਨਾਲ ਹੋਈ ਸੈੱਟ! ਕਰਵਾਇਆ ਵਿਆਹ

htvteam

Birthday Party ਚ ਢਾਈ ਲੱ/ਖ ਰੁਪਏ ਨੇ ਪਵਾ/ਤਾ ਪੰ/ ਗਾ

htvteam

Leave a Comment