ਮਲੇਰਕੋਟਲਾ :- 11ਅਪ੍ਰੈਲ ਨੂੰ ਜਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਮੁਕੰਮਲ ਬੰਦ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੀਨ ਦੁਕਾਨਾਂ ਘਰ ਗਲੀਆਂ ਵਿਦਿਅਕ ਯਤੇ ਹੋਰ ਸਰਕਾਰੀ ਅਦਾਰੇ ਮੁਕੰਮਲ ਤੌਰ ਤੇ ਬੰਦ ਰੱਖੇ ਗਏ। ਇਸ ਦੌਰਾਨ ਸਾਡੇ ਸੀਨੀਅਰ ਐਡੀਟਰ ਕਾਸਿਫ਼ ਫਾਰੂਕੀ ਨੇ ਜਦੋਂ ਮਲੇਰਕੋਟਲਾ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਿਆ ਕਿ ਸ਼ਹਿਰ ਦਾ ਇੱਕ ਵੀ ਵਸਨੀਕ ਆਪਣੇ ਘਰਾਂ ਅੰਦਰੋਂ ਬਾਹਰ ਨਹੀਂ ਨਿਕਲਿਆ। ਦੱਸ ਦਈਏ ਕਿ ਜਿਥੇ ਇੱਕ ਪਾਸੇ ਸਾਰੇ ਦੇਸ਼ ਅੰਦਰ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਐ ਇੰਸ ਦੌਰਾਨ ਮਲੇਰਕੋਟਲਾ ਸ਼ਹਿਰ ਅੰਦਰ ਕਰੋਨਾ ਪਾਜ਼ਿਟਿਵ ਇੱਕ ਵੀ ਮਰੀਜ਼ ਸਰਕਾਰੀ ਰਿਕਾਰਡ ‘ਚ ਅਜੇ ਤੱਕ ਨਹੀਂ ਆਇਆ ਹੈ। ਇਸ ਦੌਰਾਨ ਸੜਕਾਂ ਤੇ ਪੁਲਿਸ ਵਾਲੇ ਤਾਂ ਪੂਰੀ ਮੁਸਤੈਦੀ ਨਾਲ ਆਪਣੀਆਂ ਡਿਊਟੀਆਂ ਦੇਂਦੇ ਨਜ਼ਰ ਆਏ ਪਾਰ ਸ਼ਹਿਰ ਦਾ ਇੱਕ ਇੱਕ ਬਾਸ਼ਿੰਦਾ ਆਪਣੇ ਘਰਾਂ ਅੰਦਰ ਆਪਣੇ ਆਪ ਨੂੰ ਬੰਦ ਕਰੀ ਬੈਠਾ ਰਿਹਾ।
ਇਸ ਦੌਰਾਨ ਸਾਡੇ ਸੀਨੀਅਰ ਐਡੀਟਰ ਕਾਸਿਫ਼ ਫਾਰੂਕੀ ਨੇ ਹੋਰ ਕੀ ਕੀ ਪਤਾ ਲਗਾਇਆ ਤੇ ਅਖੀਰ ਵਿੱਚ ਇਹ ਕਿਉਂ ਕਿਹਾ ਜਾਣ ਲੱਗ ਪਿਐ ਕਿ ਇਹ ਵੀਡੀਓ ਮੁਸਲਮਾਨਾਂ ਖਿਲਾਫ ਪ੍ਰਚਾਰ ਪਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਐ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ….
https://youtu.be/RWFSK2YvLIM