Htv Punjabi
Crime Punjab Video

AC ਚ ਸਾਰੇ ਟੱਬਰ ਨੂੰ ਸੋਣਾ ਪਿਆ ਮਹਿੰਗਾ ! AC ਵਾਲੇ ਜਰੂਰ ਦੇਖਣ ਵੀਡੀਓ

ਸੁਨਾਮ ਦੇ ਪਿੰਡ ਨਮੋਲ ਚ ਚੋਰਾਂ ਨੇ ਇੱਕੋ ਘਰ ਚੋਂ ਕੀਤੀ ਵੱਡੀ ਚੋਰੀ
ਲਗਭਗ ਕਰੋੜ ਰੁਪਏ ਦੇ ਸੋਨੇ ਅਤੇ 2 ਲੱਖ 35 ਨਗਦੀ ਕੀਤੀ ਚੋਰੀ
ਚੋਰੀ ਦੀ ਘਟਨਾ ਸਮੇਂ ਪਰਿਵਾਰ ਇੱਕ ਕਮਰੇ ਚ ਏਸੀ ਲਗਾ ਕੇ ਸੁੱਤਾ ਸੀ
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਸ਼ੁਰੂ
ਸੰਗਰੂਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਬੀਤੀ ਰਾਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਵਿੱਚ ਚੂਹੜ ਸਿੰਘ ਦੇ ਘਰ ਬੀਤੀ ਰਾਤ ਚੋਰਾਂ ਨੇ 92 ਤੋਲੇ ਸੋਨਾ ਤੇ ਦੋ ਲੱਖ 35 ਦੇ ਤਕਰੀਬਨ ਨਗਦੀ ਦੇ ਉੱਪਰ ਕੀਤਾ ਹੱਥ ਸਾਫ, ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਪਰਿਵਾਰ ਇੱਕ ਕਮਰੇ ਚ ਸੁੱਤਾ ਸੀ ਚੋਰਾਂ ਨੇ ਸਟੋਰ ਰੂਮ ਦਾ ਲਾਕ ਤੋੜ ਕੇ ਅੰਦਰੋਂ ਦੋ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿੱਚੋਂ ਦੋ ਅਲਮਾਰੀਆਂ ਦੇ ਵਿੱਚੋਂ ਸੋਨਾ ਅਤੇ ਨਗਦੀ ਕੀਤੀ ਚੋਰੀ,,,,,,

ਚੂਹੜ ਸਿੰਘ (ਭੋਲਾ ਸਿੰਘ ਨੰਬਰਦਾਰ)ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਸਦੀ ਘਰਵਾਲੀ ਦੇ ਨਾਲ ਉਸਦੀ ਨੂੰਹ ਅਤੇ ਉਸਦੀ ਪੋਤੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸਨ 12 ਤੋਂ ਲੈ ਕੇ ਤਿੰਨ ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦੇ ਵਿੱਚ ਰਾਤ ਨੂੰ ਦਾਖਲ ਹੁੰਦੇ ਹਨ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਦੇ ਵਿੱਚ ਅਲਮਾਰੀਆਂ ਦੇ ਅੰਦਰ ਪਿਆ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜੇ ਹਨ, ਭੋਲਾ ਸਿੰਘ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਦੇ ਘਰ ਰਾਤ ਚੋਰੀ ਹੋਈ ਹੈ ਜਿਸ ਦੇ ਵਿੱਚ ਚੋਰ ਉਹਨਾਂ ਦੇ ਵਿਦੇਸ਼ ਰਹਿ ਰਹੇ ਬੇਟੇ ਅਤੇ ਬੇਟੀਆਂ ਦੇ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਦੋ ਲੱਖ 35 ਨਗਦੀ ਲੈ ਕੇ ਰਫੂ ਚੱਕਰ ਹੋ ਗਏ ਹਨ ਅਸੀਂ ਇਹੀ ਮੰਗ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਫੜੇ,,,,,,,

ਪਿੰਡ ਦੇ ਸਰਪੰਚ ਬਾਬੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੂਹੜ ਸਿੰਘ ਉਹਨਾਂ ਦੇ ਗਵਾਂਢੀ ਹਨ ਜਦੋਂ ਉਹਨਾਂ ਨੇ ਫੋਨ ਤੇ ਚੋਰੀ ਦੀ ਘਟਨਾ ਬਾਰੇ ਮੈਨੂੰ ਦੱਸਿਆ ਤਾਂ ਅਸੀਂ ਪੁਲਿਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀਇਹਨਾਂ ਦਾ ਜ਼ਿਆਦਾਤਰ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਘਰ ਦੇ ਵਿੱਚ ਸਿਰਫ ਚੂਹੜ ਸਿੰਘ ਅਤੇ ਉਸਦੀ ਪਤਨੀ ਅਤੇ ਉਸਦੀ ਨੂੰ ਸਨ ਜੋ ਇੱਕ ਕਮਰੇ ਦੇ ਵਿੱਚ ਸੁੱਤੇ ਸਨ ਪੁਲਿਸ ਇਸ ਸਮੇਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ,,,,,,,

ਥਾਣਾ ਚੀਮਾ ਦੇ ਐਸਐਚ ਓ ਵਿਨੋਦ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਸੀਸੀ ਟੀਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਅਸੀਂ ਬਿਊਰੋ ਦੀ ਹੈਲਪ ਲੈ ਕੇ ਇਸ ਦੀ ਜਾਂਚ ਕਰ ਰਹੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗ੍ਰਿਫਤਾਰੀ ਤੋਂ ਬਾਅਦ ਦੇਖੋ ਗੱਜਣ ਮਾਜਰੇ ਦਾ ਹਾਲ

htvteam

ਜਿੱਥੇ ਐਲੋਪੈਥੀ ਇਲਾਜ ਖਤਮ ਉਥੇ ਇਸ ਡਾਕਟਰ ਦੇ ਨੁਸਕੇ ਹੁੰਦੈ ਨੇ ਸ਼ੁਰੂ

htvteam

ਮੁੱਖ ਮੰਤਰੀ ਨੇ ਸ਼ਰਾਬ ਮਾਫੀਆ ਦਾ ਲੱਕ ਤੋੜਨ ਲਈ ਬਣਾਈ ਨਵੀ ਰਣਨੀਤੀ!ਆਹ ਬੰਦੇ ਚੱਕਣਗੇ ਫੱਟੇ, ਕੈਪਟਨ ਨੂੰ ਮਿਲੇਗੀ ਪਲ ਪਲ ਦੀ ਰਿਪੋਰਟ

Htv Punjabi

Leave a Comment