ਫਰੀਦਕੋਟ : ਦੋ ਦਿਨ ਪਹਿਲਾਂ ਕੋਟਕਪੁਰਾ ਦੇ ਪਿੰਡ ਫਿੱਡੇ ਕਲਾਂ ਵਿੱਚ 5 ਮਹੀਨੇ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਕੁਝ ਹੀ ਘੰਟਿਆਂ ਵਿੱਚ ਪੁਲਿਸ ਨੇ ਮੁਲਜ਼ਮ ਮੋਗਾ ਵਾਸੀ ਮਾਹਨੀ ਕੌਰ ਅਤੇ ਉਸ ਦੀ ਨਾਬਾਲਿਗ ਸਹੇਲੀ ਨੂੰ ਕਾਬੂ ਕਰਕੇ ਬੱਚੇ ਨੂੰ ਸਕੁਸ਼ਲ ਬਰਾਮਦ ਕਰ ਲਿਆ ਸੀ।
ਇਸ ਕੇਸ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ ਦੀ ਮੋਗਾ ਦੇ ਹੀ ਇੱਕ ਵਿਅਕਤੀ ਨੁੰ 20 ਹਜ਼ਾਰ ਰੁਪਏ ਵਿੱਚ ਵੇਚਿਆ ਜਾਣਾ ਸੀ।ਪੁਲਿਸ ਬੱਚਾ ਖਰੀਦਣ ਵਾਲੇ ਦੀ ਤਲਾਸ਼ ਵਿੱਚ ਛਾਪੇ ਮਾਰ ਰਹੀ ਹੈ।ਪੁਲਿਸ ਦੇ ਅਨੁਸਾਰ 5 ਮਾਰਚ ਨੂੰ ਮੋਗਾ ਵਾਸੀ ਮਾਹਨੀ ਕੌਰ ਉਰਫ ਪ੍ਰੀਤੀ ਅਤੇ ਦਿਲਪ੍ਰੀਤ ਕੌਰ ਆਪਣੀ ਨਾਬਾਲਿਗ ਸਹੇਲੀ ਦੇ ਨਾਲ ਆਪਣੇ ਪੇਕੇ ਪਿੰਡ ਫਿੱਡੇ ਕਲਾਂ ਵਿੱਚ ਆਈ ਸੀ।ਇਹ ਦੋਨਾਂ ਰਾਤ ਦੇ ਸਮੇਂ ਆਪਣੀ ਸਹੇਲੀ ਮਨਪ੍ਰੀਤ ਦੇ ਘਰ ਰੁਕੀਆਂ ਸਨ।ਅਗਲੇ ਦਿਨ ਸਵੇਰੇ ਕਰੀਬ ਸਾਢੇੇ ਤਿੰਨ ਵਜੇ ਜਦ ਮਨਪ੍ਰੀਤ ਕੌਰ ਦੀ ਅੱਖ ਖੁੱਲੀ ਤਾਂ ਉਸ ਨੇ ਦੇਖਿਆ ਕਿ ਉਸ ਦਾ 5 ਮਹੀਨੇ ਦਾ ਮੁੰਡਾ ਵਾਰਸਦੇਵ ਸਿੰਘ ਘਰ ਨਹੀਂ ਸੀ ਅਤੇ ਮਾਹਨੀ ਕੌਰ ਅਤੇ ਉਸ ਦੀ ਸਹੇਲੀ ਵੀ ਗਾਇਬ ਸੀ।ਇਸ ਦੇ ਬਾਅਦ ਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਨੇ ਪੁਲਿਸ ਨੂੰ ਸਿ਼ਕਾਇਤ ਦਿੱਤੀ ਸੀ।ਸਿ਼ਕਾਇਤ ਮਿਲਦੇ ਹੀ ਹਰਕਤ ਵਿੱਚ ਆਈ ਪੁਲਿਸ ਨੇ ਮਾਹਨੀ ਕੌਰ ਅਤੇ ਉਸ ਦੀ ਨਾਬਾਲਿਲਗ ਸਹੇਲੀ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਤੋਂ ਬੱਚਾ ਵੀ ਬਰਾਮਦ ਹੋ ਗਿਆ।ਨਾਲ ਹੀ ਪੁਲਿਸ ਨੇ ਵਾਰਦਾਤ ਵਿੱਚ ਪ੍ਰਯੋਗ ਐਕਟੀਵਾ ਵੀ ਬਰਾਮਦ ਕਰ ਲਈ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤਾਂ ਨੇ ਮੋਗਾ ਦੇ ਹੀ ਇੱਕ ਵਿਅਕਤੀ ਤੋਂ 20 ਹਜ਼ਾਰ ਰੁਪਏ ਵਿੱਚ ਬੱਚਾ ਵੇਚਣ ਦਾ ਸੌਦਾ ਕੀਤਾ ਸੀ।ਬੱਚੇ ਨੂੰ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਦੋਨਾਂ ਨੂੰ ਕਾਬੂ ਕਰ ਲਿਆ ਸੀ।ਡੀਐਸਪੀ ਕੋਟਕਪੁਰਾ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਚੋਰੀ ਕੀਤੇ ਬੱਚੇ ਨੂੰ ਖਰੀਦਣ ਦਾ ਸੌਦਾ ਕਰਨ ਵਾਲੇ ਮੁਲਜ਼ਮ ਵਿਅਕਤੀ ਦੀ ਸਿ਼ਨਾਖਤ ਦੇ ਬਾਅਦ ਉਸ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਸਨ।ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਉਸ ਵਿਅਕਤੀ ਦੇ ਗ੍ਰਿਫਤ ਵਿੱਚ ਆਉਣ ਦੇ ਬਾਅਦ ਸਪੱਸ਼ਟ ਹੋਵੇਗਾ ਕਿ ਇਹ ਬੱਚਾ ਅੱਗੇ ਕਿਸ ਵਿਅਕਤੀ ਨੂੰ ਕਿਨੇ ਰੁਪਇਆਂ ਵਿੱਚ ਵੇਚਿਆ ਜਾਣਾ ਸੀ।