ਦੀਨਾਨਗਰ (ਅਵਤਾਰ ਸਿੰਘ) :- ਗੁਰਦਾਸਪੁਰ ਦੇ ਹਲਕਾ ਦੀਨਾਨਗਰ ਪੁਲਿਸ ਥਾਣੇ ਅੰਦਰ ਉਸ ਵੇਲੇ ਮਹੋਲ ਤਣਾਅਪੂਰਨ ਹੋ ਗਿਆ ਜਦੋਂ ਦੋਨੋ ਪਤੀ ਪਤਨੀ ਚ ਚੱਲ ਰਹੇ ਝਗੜੇ ਨੂੰ ਸੁਲਝਾਉਣ ਲਈ ਸਬ ਇੰਸਪੈਕਟਰ ਰਜਨੀ ਬਾਲਾ ਵਲੋਂ ਦੋਨਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਜਾਣਕਾਰੀ ਅਨੁਸਾਰ ਮਹਿਲਾ ਸਬ ਇੰਸਪੈਕਟਰ ਰਜਨੀ ਬਾਲਾ ਜਦੋਂ ਦੋਨਾਂ ਧਿਰਾਂ ਦੀ ਗੱਲਬਾਤ ਸੁਣ ਰਹੀ ਸੀ ਤਾਂ ਜਿਸ ਨੋਜਵਾਨ ਦੇ ਖਿਲਾਫ ਸ਼ਿਕਾਇਤ ਆਈ ਸੀ ਜਦੋਂ ਉਸ ਕੋਲੋਂ ਇਸ ਸਬੰਧੀ ਕੁਝ ਪੁੱਛਿਆ ਜਾ ਰਿਹਾ ਸੀ ਤਾਂ ਦੋਸ਼ ਹੈ ਕਿ ਉਸ ਨੋਜਵਾਨ ਨੇ ਮਹਿਲਾ ਸਬ ਇੰਸਪੈਕਟਰ ਦੀ ਵਰਦੀ ਨੂੰ ਹੱਥ ਪਾ ਲਿਆ ਅਤੇ ਕਾਫੀ ਗਲਤ ਭਾਸ਼ਾ ਦਾ ਪ੍ਰਯੋਗ ਵੀ ਕੀਤਾ ਗਿਆ। ਇੱਥੇ ਹੀ ਬਸ ਨਹੀਂ ਸਗੋਂ ਮੁਲਾਜ਼ਿਮ ‘ਤੇ ਦੂਜੀ ਧਿਰ ਦੀ ਇਕ ਮਹਿਲਾ ਦੇ ਵੀ ਕੱਪੜੇ ਫਾੜਨ ਦੇ ਵੀ ਗੰਭੀਰ ਦੋਸ਼ ਲੱਗੇ ਨੇ ।
ਵਾਉ – – ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਦੱਸੀ ਜਾਂਦੀ ਸਬ ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਦੋਨਾਂ ਪਤੀ ਪਤਨੀ ਦੇ ਝਗੜੇ ਸਬੰਧੀ ਇੱਕ ਦਰਖਾਸਤ ਆਈ ਸੀ ਜਿਸਦੀ ਜਾਂਚ ਕਰਨ ਸਬੰਧੀ ਉਨ੍ਹਾਂ ਨੇ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ। ਜਦੋਂ ਥਾਣੇ ਅੰਦਰ ਦੋਨਾਂ ਧਿਰਾਂ ਦੀ ਗੱਲਬਾਤ ਸੁਣੀ ਜਾ ਰਹੀ ਸੀ ਤਾਂ ਇਕ ਧਿਰ ਦੇ ਨੌਜਵਾਨ ਨੇ ਉਨ੍ਹਾਂ ਦੀ ਵਰਦੀ ਨੂੰ ਹੱਥ ਪਾ ਲਿਆ ਅਤੇ ਉਨ੍ਹਾਂ ਨਾਲ ਕਾਫੀ ਬਦਸਲੂਕੀ ਵੀ ਕੀਤੀ।
ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਸਬ ਇੰਸਪੈਕਟਰ ਰਜਨੀ ਬਾਲਾ ਵੱਲੋਂ ਇਕ ਸ਼ਿਕਾਇਤ ਸਬੰਧੀ ਦੋਨਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਜਦੋਂ ਇਸ ਸਬੰਧੀ ਉਨ੍ਹਾਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਇਕ ਧਿਰ ਦੇ ਨੌਜਵਾਨ ਨੇ ਸਬ ਇੰਸਪੈਕਟਰ ਰਜਨੀ ਬਾਲਾ ਦੀ ਵਰਦੀ ਨੂੰ ਹੱਥ ਪਾ ਲਿਆ ਅਤੇ ਉਸ ਨਾਲ ਕਾਫ਼ੀ ਬਦਸਲੂਕੀ ਵੀ ਕੀਤੀ। ਉਨਾਂ ਦੱਸਿਆ ਕਿ ਮੁਲਾਜ਼ਿਮ ‘ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।