Htv Punjabi
Punjab

ਹੋਲੀ ਨਹੀਂ ਖੇਡ੍ਹੀ ਤਾਂ ਦੋਸਤਾਂ ਨੇ ਹਾਕੀ ਖਿਡਾਰੀ ਦੇ ਮੂੰਹ ਤੇ ਪਾਇਆ ਤੇਜ਼ਾਬ, ਮੁੰਡੇ ਦੀ ਜ਼ਿੰਦਗੀ ਕਰਤੀ ਬਰਬਾਦ !

ਮੋਗਾ : ਘਟਨਾ ਇਥੋਂ ਦੀ ਗਰੀਨ ਫੀਲਡ ਕਲੋਨੀ ਦੀ ਐ ਜਿੱਥੇ ਗੁਰਬਾਜ਼ ਸਿੰਘ ਨਾਂ ਦੇ ਇੱਕ ਹਾਕੀ ਖਿਡਾਰੀ ‘ਤੇ ਉਸਦੇ ਦੋਸਤਾਂ ਨੇ ਸਿਰਫ ਇਸ ਲਈ ਤੇਜ਼ਾਬ ਪਾ ਦਿੱਤਾ ਕਿਉਂਕਿ ਉਹ ਆਪਣੇ ਦੋਸਤਾਂ ਨਾਲ ਹੋਲੀ ਨਹੀਂ ਖੇਡ੍ਹਣਾ ਚਾਹੁੰਦਾ ਸੀ ਤੇ ਉਸਦੇ ਭੂਸਰੇ ਹੋਏ ਦੋਸਤ ਉਸ ਦੇ ਘਰ ਦੀਆਂ ਕੰਧਾਂ ਟੱਪ ਕੇ ਉਸਦੇ ਕੋਲ ਜਾ ਪਹੁੰਚੇ ਤੇ ਉਸ ਤੇ ਫਲੱਸ਼ ਸਾਫ ਕਰਨ ਵਾਲਾ ਤੇਜ਼ਾਬ ਪਾ ਦਿੱਤਾ ਜਿਸ ਨਾਲ ਗੁਰਬਾਜ਼ ਦਾ ਮੂੰਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਲਾਂਕਿ ਗੁਰਬਾਜ਼ ਨੇ ਅਜੇ ਤੱਕ ਆਪਣੇ ਉਨ੍ਹਾਂ ਦੋਸਤਾਂ ਖਿਲਾਫ ਪੁਲਿਸ ਨੂੰ ਕੋਈ ਬਿਆਨ ਦਰਜ ਨਹੀਂ ਕਰਵਾਇਆ ਹੈ ਪਰ ਇਸ ਦੇ ਬਾਵਜ਼ੂਦ ਗੁਰਬਾਜ਼ ਦੀ ਮਾਂ ਨੇ ਗੁਰਬਾਜ਼ ਤੇ ਪਾਏ ਤੇਜ਼ਾਬ ਦਾ ਕਾਰਨ ਉਸਦੇ ਦੋਸਤਾਂ ਨੂੰ ਹੋਲੀ ਖੇਡ੍ਹਣ ਤੋਂ ਮਨ੍ਹਾਂ ਕਰਨਾ ਤੇ ਉਨ੍ਹਾਂ ਹੀ ਦੋਸਤਾਂ ਵਲੋਂ ਪੈਸੇ ਉਧਰ ਮੰਗਣਾ ਦੱਸਿਆ ਹੈ।

ਏਸ ਸੰਬੰਧ ਵਿੱਚ ਮੋਗਾ ਦੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਕੀ ਖਿਡਾਰੀ ਗੁਰਬਾਜ਼ ਸਿੰਘ ਨੇ ਅਜੇ ਤੱਕ ਬਿਆਨ ਦਰਜ ਨਹੀਂ ਕਰਵਾਏ ਪਰ ਮੁੱਢਲੀ ਤਫਤੀਸ਼ ਵਿੱਚ ਇੰਨਾ ਜ਼ਰੂਰ ਪਤਾ ਲੱਗਿਆ ਹੈ ਕਿ ਉਸ ਦੇ ਦੋਸਤਾਂ ਨੇ ਰੰਗ ਦੇ ਭੁਲੇਖੇ ਫਲੱਸ਼ ਸਾਫ ਕਰਨ ਵਾਲਾ ਤੇਜ਼ਾਬ ਸੁੱਟ ਦਿੱਤੈ, ਜਦਕਿ ਦੂਜੇ ਪਾਸੇ ਪੀੜਿਤ ਨੌਜਵਾਨ ਗੁਰਬਾਜ਼ ਸਿੰਘ ਦੀ ਮਾਂ ਨਸੀਬ ਕੋਰ ਕੋਈ ਹੋਰ ਹੀ ਕਹਾਣੀ ਸੁਣਾਉਂਦੀ ਐ।ਨਸੀਬ ਕੌਰ ਅਨੁਸਾਰ ਉਸ ਦਾ ਪੁੱਤਰ ਗੁਰਬਾਜ਼ ਜਰਖੜ ਦੀ ਅਕੈਡਮੀ ਅੰਦਰ 12ਵੀਂ ਜਮਾਤ ‘ਚ ਪੜਦੈ ਤੇ ਉਸ ਦੌਰਾਨ ਉਹ ਉੱਥੇ ਹੀ ਰਹਿੰਦਾ।ਨਸੀਬ ਕੌਰ ਅਨੁਸਾਰ ਉਸ ਦਾ ਪੁੱਤਰ ਗੁਰਬਾਜ਼ ਹਾਕੀ ਦਾ ਬਿਹਤਰੀਨ ਖਿਡਾਰੀ ਹੈ ਤੇ ਹੋਲੀ ਮੌਕੇ ਉਹ ਛੁੱਟੀ ਲੈ ਕੇ ਆਪਣੇ ਘਰ ਮੋਗੇ ਆਇਆ ਹੋਇਆ ਸੀ।ਨਸੀਬ ਕੌਰ ਨੇ ਦੋਸ਼ ਲਾਇਆ ਕਿ ਹੋਲੀ ਵਾਲੇ ਦਿਨ ਗੁਰਬਾਜ਼ ਜਦੋਂ ਦੁਪਹਿਰ ਵੇਲੇ ਇੱਕਲਾ ਹੀ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਉਸ ਦਾ ਦੋਸਤ ਪ੍ਰਭਜੋਤ ਆਪਣੇ ਇੱਕ ਹੋਰ ਸਾਥੀ ਸਣੇ ਉਨ੍ਹਾਂ ਦੇ ਘਰ ਆਇਆ ਤੇ ਗੇਟ ਖੜਕਾਉਣ ਲੱਗਾ ਪਰ ਜਦੋਂ ਗੁਰਬਾਜ਼ ਨੇ ਉਨ੍ਹਾਂ ਲਈ ਗੇਟ ਨਾ ਖੋਲ੍ਹਿਆ ਤਾਂਪ੍ਰਭਜੋਤ ਅਤੇ ੳਸ ਦਾ ਸਾਥੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਜਾ ਵੜੇ।ਜਿਨ੍ਹਾਂ ਨੇ ਗੁਰਬਾਜ਼ ਉੱਤੇ ਤੇਜ਼ਾਬ ਵਰਗਾ ਕੋਈ ਤਰਲ ਪਦਾਰਥ ਪਾ ਦਿੱਤਾ।ਨਸੀਬ ਕੌਰ ਅਨੁਸਾਰ ਮੂੰਹ ਤੇ ਉਹ ਤਰਲ ਪਦਾਰਥ ਪੈਂਦਿਆਂ ਹੀ ਗੁਰਬਾਜ਼ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਦਾ ਮੂੰਹ ਝੁਲਸ ਗਿਆ ਸੀ ਤੇ ਇਹ ਵੇਖਦਿਆਂ ਹੀ ਪ੍ਰਭਜੋਤ ਤੇ ਉਸ ਦਾ ਸਾਥੀ ਦੋਵੇਂ ਉਨ੍ਹਾਂ ਦੇ ਘਰ ਦੀਆਂ ਪੌੜੀਆਂ ਚੜ ਕੇ ਫਰਾਰ ਹੋ ਗਏ।ਨਸੀਬ ਕੌਰ ਨੇ ਦੋਸ਼ ਲਾਇਆ ਕਿ ਉਹ ਦੋਵੇਂ ਦੋਸਤ ਗੁਰਬਾਜ਼ ਕੋਲੋਂ ਪੈਸੇ ਮੰਗਦੇ ਸੀ ਤੇ ਉਹ ਉਨ੍ਹਾਂ ਨੂੰ ਪੈਸੇ ਦੇਣ ਤੋਂ ਬਹਾਨੇ ਲਾ ਰਿਹਾ ਸੀ।ਨਸੀਬ ਕੌਰ ਨੇ ਸ਼ੱਕ ਜ਼ਾਹਿਰ ਕੀਤੈ ਕਿ ਸ਼ਾਇਦ ਇਹੋ ਕਾਰਨ ਰਿਹਾ ਹੋਵੇਗਾ ਕਿ ਪ੍ਰਭਜੋਤ ਹੋਰਾਂ ਨੂੰ ਪੈਸੇ ਨਾ ਦੇਣ ਅਤੇ ਹੋਲੀ ਖੇਡਣੋਂ ਇਨਕਾਰ ਕਰਨ ਮਗਰੋਂ ਉਨ੍ਹਾਂ ਨੇ ਗੁਰਬਾਜ਼ ਤੇ ਤੇਜ਼ਾਬ ਪਾ ਦਿੱਤਾ।ਹਾਲਾਂਕਿ ਇਸ ਨਸੀਬ ਕੌਰ ਦੇ ਦੋਸ਼ਾਂ ਦੀ ਪੁਲਿਸ ਨੇ ਅਜੇ ਪੁਸ਼ਟੀ ਨਈਂ ਕੀਤੀ ਐ ਪਰ ਇਸ ਦੇ ਬਾਵਜੂਦ ਗੁਰਬਾਜ਼ ਦੇ ਬਿਆਨ ਦਰਜ ਕਰਾਉਣ ਦੀ ਉਡੀਕ ਕੀਤੀ ਜਾ ਰਹੀ ਹੈ।

Related posts

ਅੰਮ੍ਰਿਤਪਾਲ ਸਿੰਘ ਨੇ ਲਾਇਵ ਹੋਕੇ ਜਾਰੀ ਕੀਤਾ ਵੀਡੀਓ , ਦੇਖੋ ਕਿਸ ਜਗ੍ਹਾ ਤੇ ਲੁਕਿਆ ਬੈਠਾ ਅੰਮ੍ਰਿਤਪਾਲ

htvteam

ਠੀਕ ਤਰੀਕੇ ਨਾਲ ਸਰੀਰਕ ਸਬੰਧ ਨਾ ਬਣਾਉਣ ‘ਤੇ ਕੁੱਟੀ ਪਤਨੀ

htvteam

ਆਹ ਚਿੱਠੀ ਨੇ ਮੋਦੀ ਸਰਕਾਰ ਦੀ ਖੋਲ੍ਹੀ ਪੋਲ

htvteam

Leave a Comment