Htv Punjabi
Punjab Video

ਹੁਣ ਸਿਮਰਨਜੀਤ ਗਿੱਲ ਨੇ ਮੂਸੇਵਾਲਾ ਨੂੰ AK-47 ਫੜਾਉਣ ਵਾਲਾ DSP ਧੋ-ਧੋ ਰਗੜਿਆ live

ਨਿਊਜ਼ ਡੈਸਕ : ਪੰਜਾਬੀ ਦੀ ਇੱਕ ਕਹਾਵਤ ਜਿਹੜੀ ਪਿਛਲੇ ਦਿਨੀ ਵੀ ਅਸੀਂ ਤੁਹਾਨੂੰ ਦੱਸੀ ਸੀ ਕਿ, “ਆਪ ਤਾਂ ਡੁੱਬੇ ਬਾਹਮਣਾਂ ਜਜਮਾਨ ਵੀ ਡੋਬੇ” ਪੰਜਾਬੀ ਗਾਇਕ ਕਲਾਕਾਰ ਸਿੱਧੂ ਮੂਸੇ ਵਾਲਾ ਉੱਤੇ ਬਹੁਤ ਸੋਹਣੀ ਢੁਕਦੀ ਐ।  ਜਿਸਨੇ ਦੇ ਹਥਿਆਰ ਚਲਾਉਣ ਦੇ ਸ਼ੌਂਕ ਨੇ ਉਸ ਆਪਣੇ ਉੱਤੇ ਤਾਂ ਪਰਚਾ ਦਰਜ਼ ਕਰਵਾਇਆ ਹੀ ਬਲਕਿ ਉਸਦੇ ਸਾਥੀ ਪੁਲੀਸ ਵਾਲਿਆਂ ‘ਤੇ ਵੀ ਪਰਚੇ ਦਰਜ ਕਰਵਾਉਣ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਦਾ ਇਹ ਸ਼ੌਂਕ ਉਨ੍ਹਾਂ ਪੁਲਿਸ ਵਾਲਿਆਂ ਦੀਆਂ ਨੌਕਰੀਆਂ ਖਾਣ ਤੱਕ ਆ ਪਹੁੰਚਿਆ ਹੈ। ਬਰਗਾੜੀ ਗੋਲੀਬੜੀ ਚ ਆਪਣੀ ਪੁਲਿਸ ਨੂੰ ਅਣਪਛਾਤੀ ਦੱਸਣ ਵਾਲੀ ਪੁਲਿਸ ਨੇ ਇਸ ਮੰਮਲੇ ‘ਚ ਭਾਂਵੇ ਸਿੱਧੂ ਮੂਸੇਵਾਲਾ ਤੇ ਉਸਦੇ ਸਾਥੀ ਪੁਲਿਸ ਵਾਲਿਆਂ ਨੂੰ ਅਣਪਛਾਤਾ ਤਾਂ ਨਹੀਂ ਦੱਸਿਆ ਪਰ ਕਸਰ ਇਥੇ ਵੀ ਕੋਈ ਨਹੀਂ ਛੱਡੀ ਕਿ ਕਾਨੂੰਨਦਾਨ ਇਸ ਮਸਲੇ ‘ਤੇ ਵੀ ਨਵੀਂ ਬਹਿਸ ਛੇੜ ਕੇ ਬੈਠ ਜਾਣ। ਇਹ ਬਹਿਸ ਹੈ ਪੁਲਿਸ ਵਾਲਿਆਂ ਵਲੋਂ ਸਿੱਧੂ ਮੂਸੇਵਾਲਾ ਤੇ ਉਸ ਦੇ ਸਾਥੀ ਪੁਲਿਸ ਵਾਲਿਆਂ ਦੇ ਖਿਲਾਫ ਦਰਜ਼ ਕੀਤੀਆਂ ਗਈਆਂ ਦੋ ਐਫਆਈਆਰਾਂ ਵਿਚ ਲੈਣ ਗਈਆਂ ਧਾਰਾਵਾਂ ਵਿਚੋਂ ਅਸਲਾ ਐਕਟ ਦੀਆਂ ਧਰਾਂਵਾਂ ਦਾ ਗਾਇਬ ਹੋਣਾ।
ਇਸੇ ਵਿਸ਼ੇ ਨੂੰ ਲੈਕੇ ਸ਼ਰਸਿੱਧ ਵਕੀਲਣੀ ਸਿਮਰਨਜੀਤ ਕੌਰ ਗਿੱਲ ਅੱਜ ਇੱਕ ਵਾਰ ਫੇਰ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋਈ।  ਜਿਸ ਨੇ ਸਿੱਧੂ ਮੂਸੇਵਾਲਾ ਨੂੰ ਤਾਂ ਇਸ ਮਾਮਲੇ ਵਿਚ ਕੋਈ ਬਹੁਤ ਕੁਝ ਨਾ ਕਿਹਾ ਹੋਵੇ ਪਰ ਸਿੱਧੂ ਨੂੰ ਅਸਲਾ ਚਲਾਉਣ ਲਈ ਪੰਜਾਬ ਪੁਲਿਸ ਦੇ ਲੋਕ ਹਥਿਆਰ ਅਤੇ ਟ੍ਰੇਨਿੰਗ ਸੈਂਟਰ ਮੁਹਈਆ ਕਰਵਾਉਣ ਵਾਲੇ ਪੁਲਿਸ ਦੇ ਸੀਨੀਅਰ ਅਧਿਆਕਰੀਆਂ  ਤੇ ਮੁਲਾਜ਼ਮਾਂ ਵਿਰੁੱਧ ਪਰਚੇ ‘ਚ ਐਸਲਾ ਐਕਟ ਦੀਆਂ ਧਾਰਾਵਾਂ ਨਾ ਜੋੜੇ ਜਾਣ ‘ਤੇ ਪੰਜਾਬ ਤੇ ਹਰਿਆਣਾ ਹੀ ਕੋਰਟ ਦਾ ਦਰਵਾਜਾ ਖੜਕਾਉਣ ਦੀ ਧਮਕੀ ਦਿੱਤੀ ਹੈ।  ਅਡਵੋਕੇ ਗਿੱਲ ਅਨੁਸਾਰ ਪੈਸੇ ਸਿਰਫ ਅਧਿਕਾਰੀ ਪੱਧਰ ਜਾ ਸਰਕਾਰ ਦਰਬਾਰੇ ਹੀ ਚੱਲਣ ਦੇ ਦੋਸ਼ ਲੱਗਦੇ ਨੇ ਪਰ ਅਦਾਲਤਾਂ ਅੰਦਰ ਪੈਸੇ ਨਹੀਂ ਚਲਦਾ ਉਥੇ ਇਨਸਾਫ ਚਲਦਾ ਹੈ ਇਸ ਲਈ ਸਿੱਧੂ ਮੂਸੇਵਾਲਾ ਦੇ ਮਾਮਲੇ ਚ ਵੀ ਇਨਸਾਫ ਹੋਏਗਾ। ਉਨ੍ਹਾਂ ਕਿਹਾ ਕਿ ਸਿੱਧੂ  ਮੂਸੇਵਾਲਾ ਸਾਡੇ ਲਈ ਕੋਈ ਸੈਲੀਬ੍ਰਿਟੀ ਨਹੀਂ ਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਮੈਰਿਜ਼ ਪੈਲੇਸ ਚ ਚੱਲ ਰਿਹਾ ਸੀ ਆਹ ਗੰਦਾ ਕੰਮ ?

htvteam

ਨਾਕਾਬੰਦੀ ਦੇ ਦੌਰਾਨ ਚੋਰ ਗਿਰੋਹ ਦੇ ਅੱਠ ਮੈਂਬਰ ਗ੍ਰਿਫਤਾਰ; ਫਿਰ ਰੰਗੇ ਹੱਥੀ ਚੜ੍ਹੇ ਪੁਲਿਸ ਦੇ ਹੱਥੇ

htvteam

ਕੁੜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਵਾਲੇ ਆਏ ਕੈਮਰੇ ਸਾਹਮਣੇ

htvteam

Leave a Comment