Htv Punjabi
Punjab

ਵੱਡੀ ਖ਼ਬਰ : ਹਰਜੀਤ ਸਿੰਘ ਦੇ ਹੱਥ ਵੱਢਣ ਮਗਰੋਂ ਤੋਂ ਹੁਣ ਇਸ ਪੁਲਿਸ ਵਾਲੇ ਨੇ ਨੌਜਵਾਨ ਦਾ ਹੱਥ ਵੱਡਿਆ, ਮੱਚ  ਗਈ ਹਾਹਾਕਾਰ  

ਅੰਮ੍ਰਿਤਸਰ : ਇਤਿਹਾਸਿਕ ਕਸਬਾ ਚਵਿੰਡਾ ਦੇਵੀ ਵਿਚ ਐਤਵਾਰ ਦੇਰ ਰਾਤ ਕਣਕ ਦੀ ਅਨਲੋਡਇੰਗ ਕਰਕੇ ਵਾਪਿਸ ਆ ਰਹੇ 2 ਭਰਾਵਾਂ ਤੇ 6 ਬਦਮਾਸ਼ਾਂ ਨੇ ਹਮਲਾ ਕਰ ਦਿੱਤਾ।ਮੁਲਜ਼ਮਾਂ ਨੇ ਇੱਕ ਨੌਜਵਾਨ ਬੰਟੀ ਦੇ ਹੱਥਾਂ ਤੇ ਦਾਤਾਰ ਨਾਲ ਵਾਰ ਕੀਤਾ।ਇਸ ਵਿਚ ਉਸਦਾ ਇੱਕ ਹੱਥ ਕਲਾਈ ਤੋਂ ਪੂਰਾ ਕੱਟ ਗਿਆ, ਓਥੇ ਹੀ ਦੂਜਾ ਹੱਥ ਕਲਾਈ ਤੋਂ ਕਟਕੇ ਲਟਕ ਗਿਆ।ਜਾਣਕਾਰੀ ਮੁਤਾਬਕ ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੇ ਇਕ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ।

ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਮੋਟਰ ਸਾਇਕਲ ਬਰਾਮਦ ਕੀਤਾ ਹੈ, ਜਿਹੜੀ ਇਕ ਪੁਲਿਸ ਵਾਲੇ ਦੀ ਦੱਸੀ ਜਾ ਰਹੀ ਹੈ। ਜ਼ਖਮੀ ਬੰਟੀ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।ਜਿੱਥੇ ਡਾਕਟਰਾਂ ਨੇ ਉਸਦੇ ਹੱਥਾਂ ਦਾ ਅਪਰੇਸ਼ਨ ਕਰ ਦਿੱਤਾ ਹੈ।ਬੰਟੀ ਦੀ ਹਾਲਤ ਸਥਿਰ ਹੈ।ਬੰਟੀ ਦੇ ਛੋਟੇ ਭਾਈ ਨੇ ਦਸਿਆ ਕਿ ਘਟਨਾ ਦੇ ਸਮੇਂ ਉਹ ਬੰਟੀ ਦੇ ਨਾਲ ਸੀ।
ਉਹ ਕਣਕ ਦੀ ਅਨਲੋਡਇੰਗ ਕਰਨ ਦੇ ਬਾਅਦ ਪੈਟਰੋਲ ਪੰਪ ਤੋਂ ਟਰੈਕਟਰ ਵਿੱਚ ਡੀਜ਼ਲ ਭਰਵਾਉਣ ਦੇ ਬਾਅਦ ਵਾਪਿਸ ਆ ਰਹੇ ਸਨ।ਰਸਤੇ ਵਿੱਚ ਬਦਮਾਸ਼ਾਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ।3 ਬਦਮਾਸ਼ਾਂ ਨੇ ਬੰਟੀ ਤੇ ਅਤੇ 3 ਨੇ ਉਸ ਤੇ ਹਮਲਾ ਕੀਤਾ।ਉਸਦਾ ਕਹਿਣਾ ਕਿ ਉਹ ਓਥੋਂ ਭੱਜ ਗਿਆ।ਬੰਟੀ ਤੇ ਤੇਜ਼ ਦਾਤਾਰ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਮੀਨ ਤੇ ਡਿੱਗ ਪਿਆ। ਬਾਅਦ ਵਿੱਚ ਮੁਲਜ਼ਮਾਂ ਨੇ ਦਾਤਰ ਨਾਲ ਉਸਦੇ ਹੱਥਾਂ ਤੇ ਹਮਲਾ ਕੀਤਾ ਤੇ ਕੱਟ ਦਿੱਤਾ।ਜਾਣਕਾਰੀ ਮੁਤਾਬਕ ਮੌਕੇ ਤੋਂ ਭੱਜਦੇ ਹੋਏ ਸਾਰੇ ਬਦਮਾਸ਼ ਧਮਕੀਆਂ ਦੇ ਰਹੇ ਸਨ। ਬਾਅਦ ਵਿੱਚ ਲੋਕਾਂ ਦੀ ਮਦਦ ਨਾਲ ਜ਼ਖਮੀ ਬੰਟੀ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਜਿਸਦੇ ਅਨੁਸਾਰ ਹਮਲਾ ਕਰਨ ਵਾਲੇ 3 ਬਦਮਾਸ਼ ਇਸੇ ਕਸਬੇ ਦੇ ਹਨ। ਜਿਨ੍ਹਾਂ ਬਾਰੇ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿਇਹਨਾਂ ਦੇ ਨਾਮ ਰਾਹੁਲ, ਭਾਰਤ ਅਤੇ ਸਾਹਿਲ ਹਨ।
ਥਾਣਾ ਕੱਥੂਨੰਗਲ ਦੇ ਐੱਸਐੱਚਓ ਮੋਹਿਤ ਕੁਮਾਰ ਨੇ ਦਸਿਆ ਕਿ ਦੇਰ ਰਾਤ ਬੰਟੀ ਅਤੇ ਭਾਰਤ ਦੇ ਗੁੱਟਾਂ ਦੇ ਵਿੱਚ ਝਗੜਾ ਹੋਇਆ ਸੀ।ਬੰਟੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਇੱਕ ਹਮਲਾਵਰ ਸਾਹਿਲ ਪੁਲਿਸ ਮੁਲਾਜ਼ਮ ਹੈ, ਤਾਂ ਐਸਐੱਚਓ ਨੇ ਕਿਹਾ ਕਿ ਹਲੇ ਓਹਨਾਂ ਨੂੰ ਸਾਹਿਲ ਦੇ ਬਾਰੇ ਵਿੱਚ ਕੁਝ ਵੀ ਸਾਫ ਨਹੀਂ ਹੈ।ਜਾਂਚ ਵਿੱਚ ਇਸਦੀ ਪੁਸ਼ਟੀ ਹੋਵੇਗੀ।
ਜਦੋਂ ਪੁਲਿਸ ਤੋਂ ਇਸ ਬਾਰੇ ਵਿੱਚ ਪੁੱਛਿਆ ਗਿਆ ਕਿ ਮੁਲਜ਼ਮਾਂ ਦੀ ਗਿਰਫਤਾਰੀ ਦੇ ਲਈ ਕੀ ਛਾਪੇਮਾਰੀ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਹਲੇ ਤਾਂ ਮਾਮਲਾ ਵੀ ਦਰਜ ਨਹੀਂ ਹੋਇਆ ਹੈ। ਦੋਸ਼ ਹੈ ਕਿ ਜ਼ਖਮੀ ਬੰਟੀ ਦੇ ਰਿਸ਼ਤੇਦਾਰਾਂ ਵੱਲੋਂ ਸ਼ਿਕਾਇਤ ਦੇਣ ਦੇ ਬਾਵਜੂਦ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਐੱਸਐੱਚਓ ਅਨੁਸਾਰ ਉਨ੍ਹਾਂ ਨੂੰ ਬੰਟੀ ਦੀ ਡਾਕਟਰੀ ਰਿਪੋਰਟ ਦਾ ਇੰਤਜ਼ਾਰ ਹੈ।

Related posts

ਕਾਰ ਤੇ ਨੀਲੀ ਬੱਤੀ ਲਗਾ ਦੇਖੋ ਮੁੰਡਾ ਕਿਵੇਂ ਬਣਾਉਂਦਾ ਸੀ ਗੁਲਾਬੀ ਨੋਟ

htvteam

ਸੜਕ ਤੇ ਗਾਇਬ ਹੋਈ ਕੁੜੀ ਬਾਰੇ ਹੋਇਆ ਵੱਡਾ ਖੁਲਾਸਾ

htvteam

ਖਹਿਰਾ ਦੇ ਪ੍ਰੋਗਰਾਮ ‘ਚ ਮਹੰਤਾਂ ਦੀ ਛਿੱਤਰ ਪਰੇਡ ਕਰਨੀ ਪਈ ਮਹਿੰਗੀ ?

htvteam

Leave a Comment