Htv Punjabi
Punjab

ਮਰ ਗਈ ਇਨਸਾਨੀਅਤ ਕਰੋਨਾ ਦਾ3 ਲੱਛਣ ਮਿਲੇ ਤਾਂ ਆਹੜਤੀਏ ਨੇ ਦੇਖੋ ਕੀ ਹਾਲ ਕੀਤਾ 2 ਮਜ਼ਦੁਰਾਂ ਦਾ!

ਨਵਾਂਸ਼ਹਿਰ : ਬਲਾਚੌਰ ਦੇ ਇੱਕ ਆੜਤੀ ਵੱਲੋਂ ਬੀਤੇ ਦਿਨੀਂ ਦੇਰ ਰਾਤ ਖਾਂਸੀ ਅਤੇ ਬੁਖਾਰ ਨਾਲ ਪੀੜਿਤ 2 ਮਜ਼ਦੂਰਾਂ ਨੂੰ ਅਚਾਨਕ ਚੰਡੀਗੜ ਰੋਡ ਤੇ ਛੱਡ ਕੇ ਭੱਜ ਜਾਣ ਦੇ ਮਾਮਲੇ ਨਾਲ ਸਿਹਤ ਅਤੇ ਪੁਲਿਸ ਵਿਭਾਗ ਵਿੱਚ ਤਹਿਸ਼ਤ ਫੈਲ ਗਈ l ਦੋਨੋਂ ਮਜ਼ਦੂਰ ਨਵਾਂਸ਼ਹਿਰ ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਹਨ ਅਤੇ 2 ਦਿਨ ਪਹਿਲਾਂ ਹੀ ਨਵਾਂਸ਼ਹਿਰ ਤੋਂ ਮਜ਼ਦੂਰੀ ਦੇ ਲਈ ਬਲਾਚੂਰ ਦੇ ਆੜਤੀ ਦੇ ਕੋਲ ਗਏ ਸਨ ਪਰ ਉੱਥੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਤਾਂ ਆੜਤੀ ਇਨ੍ਹਾਂ ਨੂੰ ਦੇਰ ਰਾਤ ਚੰਡੀਗੜ ਰੋਡ ਤੇ ਇੱਕ ਹਸਪਤਾਲ ਦੇ ਬਾਹਰ ਉਤਾਰ ਗਿਆ l
ਮਜ਼ਦੂਰਾਂ ਨੂੰ ਇਸ ਤਰ੍ਹਾਂ ਉਤਾਰਨ ਅਤੇ ਉਨ੍ਹਾਂ ਵਿੱਚ ਕੋਰੋਨਾ ਨਾਲ ਸੰਬੰਧਿਤ ਲੱਛਣ ਦਿਖਣ ਤੇ ਪੁਲਿਸ ਅਤੇ ਸਿਹਤ ਵਿਭਾਗ ਵਿੱਚ ਦਹਿਸ਼ਤ ਫੈਲ ਗਈ l ਜਲਦਬਾਜ਼ੀ ਵਿੱਚ ਐਸਐਚਓ ਸਿਟੀ ਕੁਲਜੀਤ ਸਿੰਘ ਵਾਲੀਆ, ਨਗਰ ਕੌਂਸਿਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਅਤੇ ਸਿਹਤ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ l ਸਿਹਤ ਵਿਭਾਗ ਦੀ ਟੀਮ ਨੇ ਦੋਨੋਂ ਮਜ਼ਦੂਰਾਂ ਨੂੰ ਐਂਬੂਲੈਂਸ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਸਿਵਿਲ ਹਸਪਤਾਲ ਵਿੱਚ ਜਾਂਚ ਦੇ ਲਈ ਦਾਖਲ ਕਰਵਾਇਆ ਹੈ l
ਉੱਧਰ ਦੂਜੇ ਪਾਸੇ ਬਲਾਚੌਰ ਦੀ ਦਾਣਾਮੰਡੀ ਦੇ ਆੜਤੀ ਵੱਲੋਂ ਇਸ ਤਰ੍ਹਾਂ ਕੀਤੇ ਜਾਣ ਦੇ ਬਾਅਦ ਬਲਾਚੂਜ ਵਿੱਚ ਵੀ ਭੱਜ ਦੌੜ ਮੱਚ ਗਈ ਅਤੇ ਸਿਹਤ ਵਿਭਾਗ ਦੀ ਇੱਕ ਟੀਮ ਆੜਤੀ ਦੀ ਦੁਕਾਨ ਤੇ ਵੀ ਪਹੰੁਚੀ l ਟੀਮ ਨੇ ਆੜਤੀ ਦੇ ਕੋਲ ਕੰਮ ਕਰਨ ਵਾਲੇ ਮੁਨੀਮ ਦੀ ਸਕਰੀਨਿੰਗ ਕੀਤੀ ਅਤੇ ਇਸ ਦੇ ਇਲਾਵਾ ਆੜਤੀ ਨੂੰ ਵੀ ਹੋਮ ਕੁਆਰੰਨਟਾਈਨ ਵਿੱਚ ਰਹਿਣ ਦੇ ਲਈ ਕਿਹਾ ਹੈ l ਬਲਾਚੌਰ ਨਗਰ ਕੌਂਸਿਲ ਦੇ ਪ੍ਰਧਾਨ ਨਰਿੰਦਰ ਕੁਮਾਰ ਘਈ ਨੇ ਕਿਹਾ ਕਿ ਆੜਤੀ ਨੂੰ ਇਸ ਤਰ੍ਹਾਂ ਨਾਲ ਮਜ਼ਦੂਰਾਂ ਨੂੰ ਚੁੱਪਚਾਪ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਸੀ l
ਜੇਕਰ ਮਜ਼ਦੂਰਾਂ ਵਿੱਚ ਇਸ ਤਰ੍ਹਾਂ ਦਾ ਕੋਈ ਲੱਛਣ ਸੀ ਤਾਂ ਪਹਿਲਾਂ ਸਿਹਤ ਵਿਭਾਗ ਜਾਂ ਫੇਰ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ l ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਅਤੇ ਦਾਣਾ ਮੰਡੀ ਵਿੱਚ ਅਹਿਤਿਆਤ ਦੇ ਤੌਰ ਤੇ ਜੋ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਪਾਲਣ ਵੀ ਕਰਵਾਇਆ ਜਾ ਰਿਹਾ ਹੈ l ਉੱਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੇਕਰ ਬਲਾਚੌਰ ਪ੍ਰਸ਼ਾਸਨ ਵੱਲੋਂ ਕੋਈ ਰਿਪੋਰਝ ਆਈ ਤਾਂ ਉਸ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l
ਮਜ਼ਦੂਰਾਂ ਨੇ ਨਵਾਂਸ਼ਹਿਰ ਤੋਂ ਲੈ ਜਾਣ ਅਤੇ ਫੇਰ 2 ਦਿਨ ਬਾਅਦ ਰਾਤ ਦੇ ਸਮੇਂ ਸ਼ਹਿਰ ਵਿੱਚ ਚੁੱਪਚਾਪ ਛੱਡਣ ਦੇ ਮਾਮਲੇ ਵਿੱਚ ਐਸਡੀਐਮ ਬਲਾਚੌਰ ਜਸਬੀਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਸੀ, ਜਿਸ ਦੇ ਬਾਅਦ ਜਿੱਥੇ ਮਜ਼ਦੂਰਾਂ ਦਾ ਨਵਾਂਸ਼ਹਿਰ ਦੇ ਹਸਪਤਾਲ ਵਿੱਚ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਸੀ l ਉੱਥੇ ਹੀ ਬਲਾਚੌਰ ਦੇ ਆੜਤੀ ਅਤੇ ਇਨ੍ਹਾਂ ਮਜ਼ਦੂਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਕੁਆਰੰਨਟਾਈਨ ਕਰਵਾ ਦਿੱਤਾ ਗਿਆ ਹੈ l

Related posts

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

htvteam

ਹਵਸ ‘ਚ ਅੰਨ੍ਹੇ ਜੀਜੇ ਨੇ ਮਾਸੂਮ ਸਾਲੇ ਨੂੰ ਵੀ ਨਹੀਂ ਬਖ਼ਸ਼ਿਆ

htvteam

ਪਿੰਡ ‘ਚ ਨਸ਼ੇ ਵਾਲੇ ਮੁੰਡਿਆਂ ਦੀਆਂ ਲੱਗਦੀਆਂ ਨੇ ਲੰਮੀਆਂ ਲੰਮੀਆਂ ਕਤਾਰਾਂ

htvteam

Leave a Comment