ਚੰਡੀਗੜ੍ਹ :- ਪੰਜਾਬ ‘ਚ ਸਵੇਰੇ 7 ਵਜੇ ਤੋਂ ਲੈਕੇ ਸ਼ਾਮ 7 ਵਜੇ ਤੱਕ ਕਰਫਿਊ ਖੁੱਲ੍ਹਣ ਤੋਂ ਬਾਅਦ ਲੋਕਾਂ ਦੇ ਕਾਰੋਬਾਰ ਕੁਝ ਹੱਦ ਤੱਕ ਖੁੱਲ੍ਹ ਗਏ ਨੇ ਤੇ ਜਿਹੜੇ ਰਹਿੰਦੇ ਨੇ ਉਹ ਲੋਕ ਮੁਖ ਮੰਤਰੀ ਤੋਂ ਇਹ ਆਸ ਲਈ ਬੈਠੇ ਨੇ ਕਿ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕੋਈ ਵੱਡਾ ਐਲਾਨ ਕਰਨਗੇ। ਲਿਹਾਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇੱਕ ਵਾਰ ਫੇਰ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਏ। ਜਿਸ ਦੌਰਾਨ ਕੈਪਟਨ ਨੇ ਜਿਥੇ ਸੂਬੇ ਦੇ ਲੋਕਾਂ ਨੂੰ ਕਈ ਵੱਡੀਆਂ ਖੁਸ਼ਖ਼ਬਰੀਆਂ ਸੁਣਾਈਆਂ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਘਰੇਲੂ ਉਡਾਣਾਂ, ਟ੍ਰੇਨਾਂ ਅਤੇ ਬੱਸਾਂ ਜ਼ਰੀਏ ਬਾਹਰੋਂ ਪੰਜਾਬ ਆਉਣ ਵਾਲੇ ਹਰ ਵਿਅਕਤੀ ਨੂੰ 14 ਦਿਨਾਂ ਦੇ ਲਈ ਹੋਮ ਕੁਆਰਨਟਾਈਨ ਰਹਿਣਾ ਪਵੇਗਾ। ਫੇਸਬੁੱਕ ਤੇ ਕੈਪਟਨ ਨੂੰ ਸਵਾਲ ਨਾਮ ਦੇ ਲਾਈਵ ਪ੍ਰੋਗਰਾਮ ਦੌਰਾਨ ਲੋਕਾਂ ਦੇ ਸਵਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਰਾਜ ਅਤੇ ਜਿਲਿਆਂ ਅੰਦਰ ਜਾਣ ਵਾਲੇ ਰਸਤਿਆਂ ਅਤੇ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੜਿਆਂ ਤੇ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਲੱਛਣ ਪਾਏ ਜਾਣਗੇ, ਉਹਨਾਂ ਨੂੰ ਉਥੋਂ ਦੇ ਇਕਾਂਤਵਾਸ ਕੇਂਦਰਾਂ ‘ਚ ਰਹਿਣਾ ਪਵੇਗਾ, ਜਦ ਕਿ ਬਾਕੀਆਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣਾ ਪਵੇਗਾ।ਕੈਪਟਨ ਨੇ ਕਿਹਾ ਕਿ ਰੇਪਿਡ ਟੈਸਟਿੰਗ ਟੀਮਾਂ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਦੀ ਉਥੇ ਹੀ ਜਾਂਚ ਕਰਨਗੀਆਂ ਅਤੇ ਇਕਾਂਤਵਾਸ ਵਿੱਚ ਰਹਿਣ ਵਾਲਿਆਂ ਦੀ ਹਸਪਤਾਲ ਅਤੇ ਕੁਆਰਨਟਾਈਨ ਕੇਂਦਰਾਂ ਵਿਚ ਕੀਤੀ ਜਾਵੇਗੀ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,….