ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਦਿਨਾਂ ਤੋਂ ਭਗੌੜਾ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਸਲਾਹ ਦਿੱਤੀ ਐ। ਜਿਸ ‘ਚ ਇਕ ਪਾਸੇ ਜਿੱਥੇ ਗਿਆਨੀ ਜੀ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਪਹਿਲਾਂ ਸਵਾਲ ਖੜੇ ਕੀਤੇ ਨੇ ਫੇਰ ਤੇ ਬੇਵਜਾ ਨੌਜਵਾਨਾਂ ਦੀ ਫੜੋ-ਫੜੀ ਦਾ ਵਿਰੋਧ ਕੀਤਾ ਐ। ਇਸਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਸਰੈਂਡਰ ਕਰਨ ਦੀ ਗੱਲ ਕਹੀ ਤੇ ਪੁਲਿਸ ਨੂੰ ਜਾਂਚ ‘ਚ ਸਹਿਯੋਗ ਕਰਨ ਦੀ ਗੱਲ ਕੀਤੀ ਐ।
ਇਸਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ 27 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ “ਤੇ ਸਿੱਖਾਂ ਭਾਈਚਾਰੇ ਦੀਆਂ ਸੰਸਥਾਵਾਂ ਨੂੰ ਪੰਜਾਬ ਦੇ ਮੋਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਨ ਲਈ ਸੱਦਿਆ ਐ।
ਸੋ ਹੁਣ ਸਭ ਇਹੋ ਉਮੀਦ ਲਗਾ ਰਹੇ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਦੀ ਸਲਾਹ ਦਿੱਤੀ ਗਈ ਤਾਂ ਸਭ ਨੂੰ ਇਹੋ ਉਮੀਦ ਐ ਕੀ ਹੁਣ ਛੇਤੀ ਹੀ ਅੰਮ੍ਰਿਤਪਾਲ ਆਤਮ ਸਮਰਪਣ ਪੁਲਿਸ ਅੱਗੇ ਕਿਸੇ ਵੀ ਵੇਲੇ ਕਰ ਸਕਦਾ ਐ। ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..