ਪੰਚਕੂਲਾ : ਬੇਸਹਾਰਾ ਪਸ਼ੂਆਂ ਦੀ ਸਮੱਸਿਆ ਜਾਨਲੇਵਾ ਸਾਬਿਤ ਹੋ ਰਹੀ ਹੈ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।ਐਤਵਾਰ ਦੇਰ ਰਾਤ ਸੀਤੋ ਰੋਡ ਬੇਸਹਾਰਾ ਪਸ਼ੂ ਦੀ ਟੱਕਰ ਨਾਲ ਤਿੰਨ ਭੈਣਾਂ ਦੇ ਇੱਕਲੈਤੇ ਭਾਈ ਦੀ ਮੌਤ ਹੋ ਗਈ, ਜਦ ਕਿ ਉਸ ਦਾ ਚਚੇਰਾ ਭਾਈ ਅਤੇ ਇੱਕ ਦੋਸਤ ਬਾਲ ਬਾਲ ਬਚ ਗਿਆ।ਜਾਣਕਾਰੀ ਦੇ ਅਨੁਸਾਰ ਸੁਭਾਸ਼ ਨਗਰ ਗਲੀ ਨੰਬਰ 5 ਨਿਵਾਸੀ ਕਰੀਬ 19 ਸਾਲਾ ਸਮੀਰ ਪੁੱਤਰ ਦੀਪਕ ਐਤਵਾਰ ਦੇਰ ਸ਼ਾਮ ਚਚੇਰੇ ਭਾਈ ਜੁਗਨੂੰ ਅਤੇ ਦੋਸਤ ਆਕਾਸ਼ ਦੇ ਨਾਲ ਬਾਈਕ ਤੇ ਸੀਤੋ ਰੋਡ ਤੋਂ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਬੇਸਹਾਰਾ ਪਸ਼ੂ ਨਾਲ ਉਨ੍ਹਾਂ ਦੀ ਟੱਕਰ ਹੋ ਗਈ।ਇਸ ਘਟਨਾ ਵਿੱਚ ਪਸ਼ੂ ਦੀ ਸਿੰਗ ਸਮੀਰ ਦੇ ਸਿਰ ਵਿੱਚ ਵੜ ਗਈ, ਜਦ ਕਿ ਜੁਗਨੂ ਅਤੇ ਆਕਾਸ਼ ਮਾਮੂਲੀ ਜਖ਼ਮੀ ਹੋ ਗਏ।ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।ਜਿੱਥੇ ਡਾਕਟਰਾਂ ਨੇ ਸਮੀਰ ਨੂੰ ਮ੍ਰਿਤ ਘੋਸਿ਼ਤ ਕਰ ਦਿੱਤਾ।ਥਾਣਾ ਮੁਖੀ ਬਲਦੇਵ ਸਿੰਘ ਅਤੇ ਏਐਸਆਈ ਗੁਰਚਰਣ ਸਿੰਘ ਨੇ ਘਟਨਾ ਦਾ ਜਾਹਿਜ਼ਾ ਲਿਆ ਅਤੇ ਮ੍ਰਿਤਕ ਦੇ ਪਿਤਾ ਦੀਪਕ ਦੇ ਬਿਆਨ ਤੇ ਭਾਂਦਸ ਦੀ ਧਾਰਾ 174 ਦੀ ਕਾਰਵਾਈ ਕੀਤੀ ਹੈ।