ਜਲੰਧਰ : ਜ਼ਿਲ੍ਹੇ ਦੇ ਮੁੱਖ ਦਫਤਰ ਨਾਲ ਲੱਗਦੇ ਕਸਬਾ ਕਰਤਾਰਪੁਰ ਵਿੱਚ ਮੰਗਲਵਾਰ ਸਵੇਰੇ ਸਾਂਝ ਕੇਂਦਰ ਵਿੱਚ ਕੰਮ ਕਰਦੇ ਏਐਸਆਈ ਦੀ ਮੌਤ ਹੋ ਗਈ l ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ, ਜਿਸ ਦੇ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ l ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਪਿੰਡ ਵਿੱਚ ਕੋਰੋਨਾ ਦਾ ਇੱਕ ਮਰੀਜ਼ ਸਾਹਮਣੇ ਆਉਣ ਦੇ ਬਾਅਦ ਪਿੰਡ ਨੂੰ ਵੀ ਸੀਲ ਕੀਤਾ ਗਿਆ ਹੈ l
ਮਿ੍ਰਤਕ ਪੁਲਿਸ ਕਰਮਚਾਰੀ ਦੀ ਪਹਿਚਾਣ ਪਿੰਡ ਬੂਟਰਾਂ ਏਐਸਆਈ ਹਰਜੀਤ ਸਿੰਘ ਬੁੱਟਰ ਦੇ ਰੂਪ ਵਿੱਚ ਹੋਈ ਹੈ l ਉਹ ਕਰਤਾਰਪੁਰ ਸਾਂਝ ਕੇਂਦਰ ਵਿੱਚ ਕੰਮ ਕਰਦੇ ਸਨ.ਸਾਂਝ ਕੇਂਦਰ ਦੇ ਇੰਚਾਰਜ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਦੇ ਪਿੰਡ ਤਲਵੰਡੀ ਭੀਲਾਂ ਵਿੱਚ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਹੋਣ ਦੇ ਬਾਅਦ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ l ਰਾਤ ਏਐਸਆਈ ਹਰਜੀਤ ਸਿੰਘ ਬੁੱਟਰ ਡਿਊਟੀ ਦਿੰਦੇ ਆ ਰਹੇ ਸਨ l
ਮੰਗਲਵਾਰ ਨੂੰ ਵੀ ਪਿੰਡ ਤਲਵੰਡੀ ਭੀਲਾਂ ਵਿੱਚ l ਕੇ ਤੇ ਹਰਜੀਤ ਸਿੰਘ ਹੀ ਡਿਊਟੀ ਤੇ ਸਨ ਕਿ ਸਵੇਰੇ ਸਾਢੇ 6 ਵਜੇ ਹਾਰਟ ਅਟੈਕ ਕਾਰਨ ਉਨ੍ਹਾਂ ਦੀ ਮੋਕੇ ਤੇ ਹੀ ਮੌਤ ਹੋ ਗਈ l ਉਨ੍ਹਾਂ ਦਾ ਪਿੰਡ ਬੂਟਰਾਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ l ਏਐਸਆਈ ਹਰਜੀਤ ਸਿੰਘ ਦੇ ਪਰਿਵਾਰ ਵਿੱਚ ਦੋ ਮੁੰਡੇ ਅਤੇ ਇੱਕ ਕੁੜੀ ਹੈ, ਜਿਹੜੇ ਕਿ ਕੈਨੇਡਾ ਗਏ ਹੋਏ ਹਨ l