ਸਸਾਰਾਮ ; ਦੇਸ਼ ‘ਚ ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਮੁਜ਼ਰਿਮਾਂ ਦੇ ਅੰਦਰ ਡਰ ਬੈਠੇਗਾ ਤਾਂ ਅਜਿਹੀਆਂ ਘਟਨਾਵਾਂ ਤੇ ਰੋਕ ਲੱਗੇਗੀ,ਪਰ ਹੋ ਇਸਦੇ ਉਲਟ ਰਿਹਾ ਬਲਾਤਕਾਰੀ ਪਹਿਲਾਂ ਜਿੱਥੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਨੂੰ ਜ਼ਿੰਦਾ ਛੱਡ ਦਿੰਦੇ ਸਨ, ਉੱਥੇ ਉਹ ਹੁਣ ਪੀੜਿਤਾਂ ਦੀਆਂ ਜਾਨਾਂ ਲੈਣ ਲੱਗ ਪਏ ਨੇ l ਅਜਿਹੀ ਇੱਕ ਘਟਨਾ ਵਾਪਰੀ ਹੈ ਰਵੀਤਾਸ ਜਿਲੇ ਦੇ ਰਾਜਪੁਰ ਥਾਣੇ ਦੇ ਇੱਕ ਪਿੰਡ ਵਿੱਚ ਜਿੱਥੇ ਜਬਰਜਨਾਹ ਦੀ ਕੋਸ਼ਿਸ਼ ਦਾ ਸ਼ਿਕਾਰ ਇੱਕ ਦਲਿਤ ਲੜਕੀ ਜਦੋਂ ਚਾਰ ਨੌਜਵਾਨਾਂ ਦੇ ਖਿਲਾਫ਼ ਥਾਣੇ ‘ਚ ਰਿਪੋਰਟ ਕਰਾਕੇ ਆਈ ਤਾਂ ਅਣਪਛਾਤੇ ਹਮਲਾਵਰਾਂ ਨੇ ਕੁੜੀ ਨੂੰ ਘਰ ਵੜਕੇ ਗੋਲੀ ਮਾਰ ਦਿੱਤੀ l ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੁੜੀ ਦੀ ਰਾਖੀ ਲਈ ਪੁਲਿਸ ਦੀ ਇੱਕ ਟੁਕੜੀ ਪਿੰਡ ਵਿੱਚ ਹੀ ਮੌਜੂਦ ਸੀ l
ਇਸ ਸੰਬੰਧ ਵਿੱਚ ਇਲਾਕੇ ਦੇ ਐਸਪੀ ਸਤਿਆਵੀਰ ਸਿੰਘ ਨੇ ਦੱਸਿਆ ਕਿ ਕੁੜੀ ਨੇ ਜਿਨ੍ਹਾਂ ਨੌਜਵਾਨਾਂ ਤੇ ਲੰਘੇ ਐਤਵਾਰ ਬਲਾਤਕਾਰ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਸਨ l ਉਨ੍ਹਾਂ ਵਿੱਚ ਜ਼ਾਫ਼ਰ ਖਾਨ, ਫ਼ਾਰੂਖ ਖਾਨ, ਆਜ਼ਾਦ ਖਾਨ ਤੇ ਸ਼ਰਬੂਖ ਖਾਨ ਨੂੰ ਗਿਰਫ਼ਤਾਰ ਤਾਂ ਕਰ ਲਿਆ ਗਿਆ ਸੀ ਤੇ ਕੁੜੀ ਦੀ ਹਿਫ਼ਾਜਤ ਲਈ ਪਿੰਡ ਵਿੱਚ ਇੱਕ ਪੁਲਿਸ ਟੀਮ ਵੀ ਤੈਨਾਤ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਕੁਝ ਅਣਪਛਾਤੇ ਹਮਲਾਵਰ ਕੁੜੀ ਦੀ ਜਾਨ ਲੈ ਗਈ l
ਇੱਧਰ ਥਾਣਾ ਰਾਜਪੁਰ ਦੇ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਘਟਨਾ ਮੌਕੇ ਚਾਰ ਬੰਦੇ ਮ੍ਰਿਤਕ ਲੜਕੀ ਦੇ ਘਰ ਪਹੁੰਚੇ ਤੇ ਉਸਨੂੰ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਮੀਡੀਆ ਵਾਲੇ ਨੇ ਤੇ ਕੁੜੀ ਦੀ ਇੰਟਰਵਿਊ ਲੈਣ ਆਏ ਨੇ l ਇਸ ਦੌਰਾਨ ਕੁੜੀ ਜਿਉਂ ਹੀ ਦਰਵਾਜ਼ਾ ਖੋਲਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉਸਨੂੰ ਗੋਲੀ ਮਾਰ ਦਿੱਤੀ l ਰਾਜਕੁਮਾਰ ਅਨੁਸਾਰ ਪੀੜਿਤ ਲੜਕੀ ਦਾ ਗੰਭੀਰ ਹਾਲਤ ਵਿੱਚ ਜ਼ਮੂਹਾਰ ਸਥਿਤ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ l ਅਧਿਕਾਰੀ ਦਾ ਦਾਅਵਾ ਕਿ ਹਮਲਾਵਰ ਜਲਦ ਫ਼ੜ ਲਏ ਜਾਣਗੇ l