ਬਲਾਚੌਰ: ਸ਼ਹਿਰ ਤੋਂ 3 ਕਿਲੋਮੀਟਰ ਦੂਰ ਸਥਿਤ ਪਿੰਡ ਫ਼ਤਿਹਗੜ੍ਹ ਉਰਫ਼ ਸੁੱਧਾ ਮਾਜਰਾ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਥੋਂ ਦੀ ਇੱਕ ਫੈਕਟਰੀ ਦੇ ਨਜ਼ਦੀਕ ਰਹਿੰਦੇ ਕਿਸਾਨ ਦੀ ਪਤਨੀ ਦਾ ਉਸ ਦੇ ਆਪਣੇ ਹੀ ਘਰ ਅੰਦਰ ਭੇਦਭਰੇ ਹਾਲਾਤਾਂ ਵਿੱਚ ਕਤਲ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਮ੍ਰਿਤਕ 40 ਸਾਲਾ ਨਰਿੰਦਰ ਕੌਰ ਆਪਣੇ ਘਰ ‘ਚ ਹੀ ਮੌਜੂਦ ਸੀ ਜਦਕਿ ਉਸ ਦਾ ਪਤੀ ਜਸਵਿੰਦਰ ਸਿੰਘ ਕਣਕ ਦੀ ਕਟਾਈ ਕਰਨ ਗਿਆ ਹੋਇਆ ਸੀ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਦੇ ਲੋਕਾਂ ਨੇ ਇਸ ਸਬੰਧੀ ਤੁਰੰਤ ਕਾਠਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਗਈ । ਜਾਣਕਾਰੀ ਮਿਲਦਿਆਂ ਹੀ ਡੀਐਸਪੀ ਜਤਿੰਦਰਜੀਤ ਸਿੰਘ ,ਥਾਣਾ ਮੁਖੀ ਕਾਠਗੜ੍ਹ ਸਬ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਫਿੰਗਰ ਪ੍ਰਿੰਟ ਮਾਹਰ ਟੀਮ ਮੌਕੇ ਤੇ ਪਹੁੰਚ ਗਏ ।
ਸੂਤਰਾਂ ਅਨੁਸਾਰ ਮੁੱਢਲੀ ਜਾਂਚ ਦੌਰਾਨ ਮੌਕੇ ‘ਤੇ ਪੁਲਿਸ ਨੂੰ ਇੱਕ ਲੋਹੇ ਦੀ ਪੱਤੀ ਮਿਲੀ ਹੈ। ਜਿਸ ਬਾਰੇ ਅਨੁਮਾਨ ਲਗਾਇਆ ਜਾ ਰਿਹੈ ਕਿ ਹੋ ਸਕਦੈ ਕਿ ਇਸੇ ਪੱਤੀ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ । ਇਸ ਤੋਂ ਇਲਾਵਾ ਥਾਣਾ ਕਾਠਗੜ੍ਹ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈਸਿਵਲ ਹਸਪਤਾਲ ਬਲਾਚੌਰ ਭੇਜ ਦਿੱਤੋ ਗਿਐ ਤੇ ਵੱਖ ਵੱਖ ਥਿਊਰੀਆਂ ਉੱਪਰ ਜਾਂਚ ਆਰੰਭ ਦਿੱਤੀ ਗਈ ਹੈ । ਇਧਰ ਮ੍ਰਿਤਕ ਦੇ ਪਤੀ ਜਸਵਿੰਦਰ ਸਿੰਘ ਅਨੁਸਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕ ਲੜਕਾ ਅਪਾਹਜ (ਗੂੰਗਾ ਬਹਿਰਾ ) ਹੈ ।
ਅੱਗੇ ਕੀ ਹੋਇਆ ? ਇਹ ਦੇਖਣ ਲਈ ਤੁਸੀਂ ਇਸ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…