ਬਠਿੰਡਾ (ਨਰੇਸ਼ ਸ਼ਰਮਾ) : ਇਥੋਂ ਦੀ ਵਿਸ਼ਵਾਸ਼ ਕਲੋਨੀ ਦੇ ਮੋੜ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵੱਡੇ ਸਾਰੇ ਟਰੱਕ ‘ਚੋ ਕਰੋਨਾ ਤੇ ਤਾਲਾਬੰਦੀ ਦੇ ਇਸ ਮਾਹੌਲ ਚ ਇੱਕ ਇੱਕ ਕਰਕੇ 20 ਦੇ ਕਰੀਬ ਬੰਦੇ ਉਤਰਨੇ ਸ਼ੁਰੂ ਹੋ ਗਏ । ਸਥਾਨਕ ਲੋਕ ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦੇ ਕਿਸੇ ਦੀ ਨਜ਼ਰ ਉਸ ਟਰੱਕ ਦੇ ਪਿਛਲੇ ਪਾਸੇ ਪੈ ਗਈ, ਜਿਥੇ ਟਰੱਕ ਅੰਦਰ 50 ਦੇ ਕਰੀਬ ਬੰਦੇ ਅਜੇ ਹੋਰ ਚੜ੍ਹੇ ਹੋਏ ਕਿਤੇ ਹੋਰ ਉਤਰਣ ਦੀ ਤਾਕ ਵਿਚ ਸਨ। ਬੱਸ ਫੇਰ ਕੀ ਸੀ, ਦਹਿਸ਼ਤ ਦੇ ਮਾਰਿਆਂ ਨੇ ਤੁਰੰਤ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਪੁਲਿਸ ਵਾਲੇ ਝੱਟ ਨਾਕਾ ਛੱਡ ਟਰੱਕ ਵਾਲੇ ਪਾਸੇ ਹੋ ਤੁਰੇ।
ਪੁਲਿਸ ਵਾਲਿਆਂ ਨੇ ਮੌਕੇ ‘ਤੇ ਜਾ ਕੇ ਜਦੋਂ ਟਰੱਕ ਰੁਕਵਾਇਆ ਤਾਂ ਉਸ ਵਿਚੋਂ ਬੰਦੇ ਇੰਝ ਬਾਹਰ ਝਾਕਣ ਲੱਗ ਪਏ ਜਿਵੇਂ ਟਰੱਕ ਵਿੱਚ ਜਾਨਵਰਾਂ ਦੀ ਭੀੜ ਲੱਦੀ ਹੋਵੇ। ਪੁੱਛਗਿੱਛ ਕਰਨ ‘ਤੇ ਪਤਾ ਲੱਗਿਆ ਕਿ ਡਰਾਈਵਰ ਇਹ ਟਰੱਕ ਮੱਧ ਪ੍ਰਦੇਸ਼ ਤੋਂ ਲੈਕੇ ਆਇਆ ਹੈ, ਤੇ ਬਾਕੀ ਦੇ ਬੰਦੇ ਇਸ ਨੇ ਲੁਧਿਆਣਾ ਉਤਾਰਨੇ ਹਨ। ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਲੋਕ ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ, ਪਰ ਇੰਨੇ ਨੂੰ ਟਰੱਕ ਚੋਂ ਮੂੰਹ ਬਾਹਰ ਕੱਢਕੇ ਖੜ੍ਹੇ ਬੰਦਿਆਂ ਨੇ ਪੰਜਾਬੀ ਭਾਸ਼ਾ ਬੋਲਣੀ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਪੰਜਾਬ ਦੇ ਹੀ ਵਸਨੀਕ ਨੇ। ਇਸ ਮੌਕੇ ਟਰੱਕ ਸਵਾਰ ਪੰਜਾਬੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਉਨ੍ਹਾਂ ਕੋਲੋਂ ਹਰ ਬੰਦੇ ਤੋਂ 25 ਸੌ ਰੁਪਏ ਲੈਕੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਪੰਜਾਬ ਲੈਕੇ ਆਇਆ ਹੈ ਤੇ ਉਨ੍ਹਾਂ ਨੇ ਇਸ ਨੂੰ ਇਸ ਮਜਬੂਰੀ ਵਸ਼ ਪੈਸੇ ਦਿੱਤੇ ਹਨ ਕਿਉਂਕਿ ਉਥੇ ਉਹ ਭੁੱਖੇ ਮਰਨ ਦੇ ਕੰਢੇ ਜਾ ਪਹੁੰਚੇ ਸਨ ਤੇ ਹੁਣ ਉਹ ਹਰ ਹਾਲਤ ਚ ਆਪਣੇ ਘਰ ਪਹੁੰਚਣਾ ਚਾਹੁੰਦੇ ਸਨ। ਟਰੱਕ ਸਵਾਰਾਂ ਨੇ ਦੱਸਿਆ ਕਿ ਡਰਾਈਵਰ ਕੱਲ੍ਹ ਸਵੇਰੇ ਉਥੋਂ ਚਲਿਆ ਸੀ। ਜਿਥੇ ਰਸਤੇ ਵਿੱਚ ਉਸਨੇ ਕਿਸੇ ਨੂੰ ਪਿਸ਼ਾਬ ਕਰਵਾਉਣ ਲਈ ਵੀ ਗੱਡੀ ਨਹੀਂ ਰੋਕੀ ਤੇ ਉਨ੍ਹਾਂ ਨੂੰ ਸਭ ਕੁਝ ਟਰੱਕ ਦੇ ਵਿਚ ਹੀ ਕਰਨਾ ਪਿਆ।
ਅੱਗੇ ਕੀ ਹੋਇਆ ? ਮੌਕੇ ਤੇ ਪਹੁੰਚੇ ਡੀਐਸਪੀ ਬਠਿੰਡਾ ਗੁਰਜੀਤ ਸਿੰਘ ਰੁਮਾਣਾ ਨੇ ਇਸ ਜ਼ੁਰਮ ਬਾਰੇ ਕੀ ਕਿਹਾ ? ਟਰੱਕ ‘ਚ ਸਵਾਰ ਸਵਾਰੀਆਂ ਦਾ ਕੀ ਬਣਿਆ ? ਕੀ ਟਰੱਕ ਡਰਾਈਵਰ ਕਿਤੇ ਹੋਰ ਵੀ ਅਜਿਹੇ ਬੰਦੇ ਉਤਾਰ ਕੇ ਆਇਆ ਸੀ ? ਕੀ ਸਵਾਰੀਆਂ ਨੂੰ ਟਰੱਕ ਡਰਾਈਵਰ ਨੇ ਪੈਸੇ ਵਾਪਸ ਮੋੜੇ? 90 ਬੰਦਿਆਂ ਕੋਲੋਂ ਟਰੱਕ ਡਰਾਈਵਰ ਨੇ ਕੁੱਲ ਕਿੰਨੇ ਪੈਸੇ ਲਏ ਸਨ ? ਇਹ ਦੇਖਣ ਲਈ ਤੁਸੀਂ ਇਸ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,..