ਚੰਡੀਗੜ੍ਹ : ਬੀਤੇ ਦਿਨੀਂ ਜਦੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਕੋਰੋਨਾ ਲਾਕਡਾਊਨ ਦੌਰਾਨ ਦੇਸ਼ ਦੇ ਸਾਰੇ ਸੂਬਿਆਂ ‘ਚ ਬੰਦ ਕੀਤੀ ਸ਼ਰਾਬ ਦੀ ਵਿਕਰੀ ‘ਤੇ ਲਗਾਈ ਪਾਬੰਦੀ ਹਟਾਉਣ ਤੇ ਪੰਜਾਬ ‘ਚ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ, ਤੇ ਇਹ ਵੀ ਕਿਹਾ ਸੀ ਸੂਬੇ ‘ਚ ਬੰਦ ਕੀਤੀ ਸ਼ਰਾਬ ਦੀ ਵਿਕਰੀ ਕਾਰਨ ਸਰਕਾਰ ਨੂੰ 6200 ਕਰੋੜ ਦਾ ਘਾਟਾ ਪੈ ਰਿਹੈ। ਜਿਸਦੇ ਬਾਅਦ ਖਸਖਸ ਦੀ ਖੇਤੀ ਦੀ ਅਕਸਰ ਮੰਗ ਕਰਨ ਵਾਲੇ ਭਾਨਾ ਸਿੱਧੂ ਨੇ ਆਪਣੀ ਫੇਸਬੁਕ ‘ਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭੜਾਸ ਕੱਢਦਿਆਂ ਇੱਕ ਵਾਰ ਫੇਰ ਪੰਜਾਬ ‘ਚ ਖਸਖਸ ਦੀ ਖੇਤੀ ਨੂੰ ਲੀਗਲ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਭਾਨਾ ਸਿੱਧੂ ਨੇ ਇਸ ਵੀਡੀਓ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਿਆਨ ਵੀ ਮੋਬਾਈਲ ਫੋਨ ‘ਤੇ ਚਲਾ ਕੇ ਦਿਖਾਇਆ ਜਿਸ ਵਿੱਚ ਮੁਖ ਮੰਤਰੀ ਨੇ ਚਿੰਤਾ ਜਾਹਰ ਕੀਤੀ ਸੀ ਕਿ ਕੇਂਦਰ ਨੇ ਫਲ ਤੇ ਸਬਜ਼ੀਆਂ ਦੀ ਵਿਕਰੀ ਕਰਨ ਦੀ ਇਜ਼ਾਜਤ ਤਾਂ ਦੇ ਦਿੱਤੀ ਪਰ ਜਿਹੜੀ ਸ਼ਰਾਬ ਪੰਜਾਬ ਸਰਕਾਰ ਦੇ ਮਾਲੀਏ ਦਾ ਮੁਖ ਸਾਧਨ ਮੰਨੀ ਜਾਂਦੀ ਹੈ ਉਸ ਨੂੰ ਵੇਚਣ ਦੀ ਇਜ਼ਾਜ਼ਤ ਨਹੀਂ ਦੇ ਰਹੀ। ਕੈਪਟਨ ਦੇ ਇਸੇ ਬਿਆਨ ਦੇ ਆਲੇ ਦੁਆਲੇ ਆਪਣੀ ਗੱਲ ਘੁਮਾਉਂਦਿਆਂ ਭਾਨੇ ਸਿੱਧੂ ਨੇ ਇਥੋਂ ਤੱਕ ਦਾਅਵਾ ਕਰ ਦਿੱਤਾ ਕਿ ਪੰਜਾਬ ਵਿਚ 90 ਫੀਸਦੀ ਵੋਟਾਂ ਕਿਸਾਨਾਂ ਦੀਆਂ ਹਨ, ਤੇ ਆਉਣ ਵਾਲੀ ਸਰਕਾਰ ਕਿਸਾਨ ਉਸ ਪਾਰਟੀ ਦੀ ਬਣਾਉਣਗੇ ਜਿਹੜੀ ਕਿਸਾਨਾਂ ਨੂੰ ਖ਼ਸਖ਼ਸ ਦੀ ਖੇਤੀ ਕਾਰਨ ਦੀ ਇਜ਼ਾਜ਼ਤ ਦੇਵੇਗੀ।
ਇਸ ਤੋਂ ਇਲਾਵਾ ਭਾਨੇ ਸਿੱਧੂ ਨੇ ਹੋਰ ਕੀ ਕੀ ਕਿਹਾ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…