ਫਗਵਾੜਾ : ਫਗਵਾੜਾ ਪੁਲਿਸ ਨੇ ਓਂਕਾਰ ਨਗਰ ਵਿੱਚ ਇੱਕਲੇ ਰਹਿ ਰਹੇ ਐਨਆਰਆਈ ਜੋੜੇ ਦੇ ਕਤਲ ਦੇ ਮਾਮਲੇ ਦਾ ਖੁਲਾਸਾ ਕਰ ਦੱਸਿਆ ਕਿ ਵਾਰਦਾਤ ਵਿੱਚ ਕਿਰਾਏਦਾਰ ਸਮੇਤ 3 ਮੁਲਜ਼ਮ ਸ਼ਾਮਿਲ ਰਹੇ।ਇੱਕ ਮੁਲਜ਼ਮ ਨੂੰ ਫਗਵਾੜਾ ਤੋਂ ਅਤੇ 2 ਨੁੰ ਹਰਿਆਣੇ ਤੋਂ ਕਾਬੂ ਕਰ ਕੇ ਲਿਆਇਆ ਜਾ ਰਿਹਾ ਹਹੈ।ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਫਗਵਾੜਾ ਆਉਣ ਦੇ ਬਾਅਦ ਪੁੱਛਗਿਛ ਦੇ ਬਾਅਦ ਹੀ ਕਤਲ ਦੇ ਕਾਰਨਾਂ ਦਾ ਪਤਾ ਲੱਗੇਗਾ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਨੇ ਬਜ਼ੁਰਗ ਦੀ ਜਿਸ ਚਾਕੂ ਨਾ ਹੱਤਿਆ ਕੀਤੀ, ਉਸ ਨੂੰ ਉਹ 6 ਮਹੀਨੇ ਪਹਿਲਾਂ ਹੀ ਇੱਕ ਕੋਠੀ ਤੋਂ ਚੋਰੀ ਕਰਕੇ ਲਿਆਇਆ ਸੀ।ਸੋਮਵਾਰ ਨੂੰ ਨਗਰ ਨਿਗਮ ਦੇ ਮਾਨਫਰੰਸ ਹਾਲ ਵਿੱਚ ਆਯੋਜਿਤ ਪ੍ਰੈਸਵਾਰਤਾ ਵਿੱਚ ਐਸਐਸਪੀ ਸਤਿੰਦਰ ਸਿੰਘ ਨੇ ਅਸਪੀ ਫਗਵਾੜਾ ਮਨਵਿੰਦਰ ਸਿੰਘ, ਡੀਐਸਪੀ ਸੁਰਿੰਦਰ ਚੰਦ ਦੀ ਉਸਿਥਿਤੀ ਵਿੱਚ ਦੱਸਿਆ ਕਿ ਮ੍ਰਿਤਕ ਜੋੜੇ ਕ੍ਰਿਪਾਲ ਸਿੰਘ ਮਿਨਹਾਸ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਮਿਨਹਾਸ ਕੈਨੇਡਾ ਤੋਂ ਨਵੰਬਰ ਵਿੱਚ ਮੁੜਿਆ ਸੀ।