Htv Punjabi
Punjab

ਡਾਕਟਰਾਂ ਨੇ ਕੋਰੋਨਾ ਦੇ ਮਰੀਜ਼ ਬਜ਼ੁਰਗ ਨੂੰ ਐਲਾਨਿਆ ਮ੍ਰਿਤਕ, ਪਰਿਵਾਰ ਵਾਲੇ ਚੀਕਾਂ ਮਾਰਦੇ ਪਹੁੰਚੇ ਵਾਰਡ ‘ਚ, ਅੱਗੇ ਦਾ ਨਜ਼ਾਰਾ ਦੇਖ ਅੱਡਿਆਂ ਰਹਿ ਗਈਆਂ ਅੱਖਾਂ !

ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿੱਚ ਜਿੰਦਗੀਆਂ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। 2 ਮਰੀਜ਼ਾਂ ਦੀ ਲਾਸ਼ਾਂ ਦੀ ਅਦਲਾ ਬਦਲੀ ਦਾ ਮਾਮਲਾ ਹਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਸੋਮਵਾਰ ਨੂੰ ਇੱਕ ਵਿਵਾਦਪੂਰਨ ਖੁਲਾਸਾ ਹੋਇਆ। ਜਿਸ ਕੋਰੋਨਾ ਪ੍ਰਭਾਵਿਤ ਬਜ਼ੁਰਗ ਪ੍ਰੀਤਮ ਸਿੰਘ ਵਾਸੀ ਮੁਕੇਰੀਆਂ ਦੀ ਲਾਸ਼ ਦੀ ਅਦਲਾ ਬਦਲੀ ਹੋਈ ਸੀ, ਉਸ ਨੂੰ ਡਾਕਟਰਾਂ ਨੇ 11 ਜੁਲਾਈ ਨੂੰ ਹੀ ਮ੍ਰਿਤਕ ਘੋਸਿ਼ਤ ਕਰ ਦਿੱਤਾ ਸੀ।ਆਈਸੋਲੇਸ਼ਨ ਵਾਰਡ ਵਿੱਚ ਦਾਖਲ ਪ੍ਰੀਤਮ ਸਿੰਘ ਦੇ ਕੋਰੋਨਾ ਪ੍ਰਭਾਵਿਤ ਮੁੰਡੇ ਨੂੰ 13 ਜੁਲਾਈ ਨੂੰ ਦੱਸਿਆ ਗਿਆ ਕਿ ਉਸ ਦੇ ਪਿਤਾ ਦੀ 11 ਜੁਲਾਈ ਨੂੰ ਮੌਤ ਹੋ ਗਈ ਹੈ।
ਦਿਲਬੀਰ ਸਿੰਘ ਨੇ ਵਾਰਡ ਦੇ ਬਾਹਰ ਖੜੇ ਆਪਣੇ ਭਾਈ ਗੁਰਚਰਣਜੀਤ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ। ਰੋਂਦੇ ਕੁਰਲਾਉਂਦੇ ਰਿਸ਼ਤੇਦਾਰ ਜਦ ਆਈਸੀਯੂ ਵਾਰਡ ਵਿੱਚ ਪਹੁੰਚੇ ਤਾਂ ਪ੍ਰੀਤਮ ਸਿੰਘ ਬੈਡ ਤੇ ਆਰਾਮ ਨਾਲ ਬੈਠਿਆ ਹੋਇਆ ਮਿਲਿਆ। ਜਿਸ ਤੋਂ ਰਿਸ਼ਤੇਦਾਰਾਂ ਅਤੇ ਡਾਕਟਰਾਂ ਦੇ ਵਿੱਚ ਕਾਫੀ ਝਗੜਾ ਹੋਇਆ।ਇਸ ਵਿਵਾਦ ਦੇ ਬਾਅਦ ਡਾਕਟਰਾਂ ਨੇ ਕੋਰੋਨਾ ਦਾ ਇਲਾਜ ਕਰਵਾ ਰਹੇ ਦਿਲਬੀਰ ਸਿੰਘ ਨੂੰ ਡਿਸਚਾਰਜ ਕਰ ਦਿੱਤਾ ਸੀ।ਦਿਲਬੀਰ ਨੂੰ ਡਿਸਚਾਰਜ ਕਰਦੇ ਸਮੇਂ ਉਸ ਦਾ ਕੋਈ ਵੀ ਟੈਸਟ ਨਹੀਂ ਕਰਵਾਇਆ ਗਿਆ। ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਆਈਸੀਯੂ ਵਾਰਡ ਵਿੱਚ ਦਾਖਲ ਆਪਣੇ ਬਜ਼ੁਰਗ ਨੂੰ ਦੇਖਣ ਤੋਂ ਵੀ ਰੋਕਿਆ।
ਉੱਥੇ 18 ਜੁਲਾਈ ਦੁਪਹਿਰ 12 ਵਜੇ ਹਸਪਤਾਲ ਪ੍ਰਬੰਧਕਾਂ ਨੇ ਪ੍ਰੀਤਮ ਸਿੰਘ ਦੀ ਕੁੜੀ ਨੂੰ ਫੋਨ ਕਰਕੇ ਦੱਸਿਆ ਕਿ 17 ਜੁਲਾਈ ਨੂੰ ਪ੍ਰੀਤਮ ਸਿੰਘ ਦੀ ਮੌਤ ਹੋ ਗਈ।18 ਜੁਲਾਈ ਨੂੰ ਉਨ੍ਹਾਂ ਦੀ ਲਾਸ਼ ਮੁਕੇਰੀਆਂ ਪਹੁੰਚੀ।ਸ਼ਮਸ਼ਾਨਘਾਟ ਵਿੱਚ ਚਿਤਾ ਤੇ ਲਾਸ਼ ਦੇਖ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ।ਬਜ਼ੁਰਗ ਕਾਫੀ ਸਿਹਤਮੰਦ ਸਨ, ਜਦ ਕਿ ਲਾਸ਼ ਕਾਫੀ ਛੋਟੀ ਤੇ ਹਲਕੀ ਸੀ।ਰਿਸ਼ਤੇਦਾਰਾਂ ਨੇ ਜਦ ਲਾਸ਼ ਦਾ ਚਿਹਰਾ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਕਿਸੇ ਔਰਤ ਦਾ ਸੀ।
ਹਸਪਤਾਲ ਦੇ ਡਾਕਟਰਾਂ ਅਤੇ ਪ੍ਰਬੰਧਕਾਂ ਦੁਆਰਾ ਬਜ਼ੁਰਗ ਦੇ ਨਾਲ ਕੀਤੀ ਗਈ ਇਸ ਲਾਪਰਵਾਹੀ ਦੇ ਵਿਰੁੱਧ ਦਿਲਬੀਰ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਖਿਲ ਕੀਤੀ ਹੈ।ਅਦਾਲਤ ਨੇ ਪਟੀਸ਼ਨ ਨੂੰ ਸਵੀਕਾਰ ਕਰ ਮਾਮਲੇ ਦੀ ਸੁਣਵਾਈ ਦੀ ਤਰੀਕ 22 ਜੁਲਾਈ ਨਿਰਧਾਰਿਤ ਕੀਤੀ ਹੈ।ਪਟੀਸ਼ਨ ਕਰਤਾ ਨੇ ਇਸ ਮਾਮਲੇ ਵਿੱਚ ਚੀਫ ਸੈਕਰੇਟਰੀ ਪੰਜਾਬ, ਨਿਦੇਸ਼ਕ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਸਿਵਿਲ ਸਰਜਨ ਅੰਮ੍ਰਿਤਸਰ, ਜੀਐਨਡੀਐਚ ਦੇ ਐਮਐਸ ਅਤੇ ਪੁਲਿਸ ਕਮਿਸ਼ਨਰਰ ਅੰਮ੍ਰਿਤਸਰਰ ਨੂੰ ਵਾਦੀ ਬਣਾਇਆ ਹੈ।ਪੀੜਿਤ ਦੇ ਵਕੀਲ ਰਾਜੀਵ ਮਲਹੋਤਰਾ ਨੇ ਕਿਹਾ ਕਿ ਪ੍ਰੀਤਮ ਸਿੰਘ ਦੀ ਮੌਤ 17 ਤਰੀਕ ਹੋ ਗਈ ਸੀ, ਡਾਕਟਰਾਂ ਨੇ ਇਸ ਦੀ ਜਾਣਕਾਰੀ 12 ਘੰਟੇ ਬਾਅਦ ਕਿਉਂ ਦਿੱਤੀ, ਇਹ ਜਾਂਚ ਵਿਸ਼ਾ ਹੈ।
ਵਕੀਲ ਰਾਜੀਵ ਮਲਹੋਤਰਾ ਅਤੇ ਸਤਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਲਾਜ ਦੇ ਦੌਰਾਨ ਜਿਸ ਔਰਤ ਦੀ ਮੌਤ ਹੋਈ ਸੀ, ਉਹ ਕੋਰੋਨਾ ਪ੍ਰਭਾਵਿਤ ਨਹੀਂ ਬਲਕਿ ਕੈਂਸਰ ਪੀੜਿਤ ਸੀ।ਉਸ ਦੀ ਲਾਸ਼ ਨੂੰ ਉਸੀ ਤਰ੍ਹਾਂ ਕਵਰ ਕਰ ਭੇਜਿਆ ਗਿਆ, ਜਿਵੇਂ ਕੋਰੋਨਾ ਮਰੀਜ਼ ਦੀ ਮੌਤ ਦੇ ਬਾਅਦ ਕੀਤਾ ਜਾਂਦਾ ਹੈ।ਪਦਮਾ ਦੇ ਰਿਸ਼ਤੇਦਾਰਾਂ ਨੇ ਇਸ ਗੱਲ ਦੀ ਸਿ਼ਕਾਇਤ ਪੁਲਿਸ ਤੋਂ ਕਰ ਕਾਰਵਾਈ ਦੀ ਮੰਗ ਕੀਤੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।
ਵਕੀਲ ਰਾਜੀਵ ਮਲਹੋਤਰਾ ਦੇ ਅਨੁਸਾਰ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਜਿੰਦਾ ਹੈ।ਉਨ੍ਹਾਂ ਨੇ ਦਾਅਵਾ ਕੀਤਾ ਕਿ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਜਿਸ ਵਿਅਕਤੀ ਦਾ ਸੰਸਕਾਰ ਕੀਤਾ ਹੈ ਉਹ ਪ੍ਰੀਤਮ ਸਿੰਘ ਦਾ ਨਹੀਂ ਹੈ, ਕਿਉਂਕਿ ਔਰਤ ਕੋਰੋਨਾ ਪ੍ਰਭਾਵਿਤ ਨਹੀਂ ਸੀ।ਇਸ ਦੇ ਬਾਵਜੂਦ ਉਸ ਦੀ ਲਾਸ਼ ਨੂੰ ਪੈਕ ਕਰ ਭੇਜਣਾ ਕਈ ਸ਼ੱਕ ਖੜੇ ਕਰਦਾ ਹੈ।ਅੰਤਿਮ ਸੰਸਕਾਰ ਕਰਦੇ ਸਮੇਂ ਔਰਤ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਕਿਉਂ ਨਹੀਂ ਕਰਨ ਦਿੱਤੇ ਗਏ।ਇਸ ਤੋਂ ਸਪੱਸ਼ਟ ਹੈ ਕਿ ਪ੍ਰੀਤਮ ਸਿੰਘ ਦਾ ਨਹੀਂ ਕਿਸੇ ਹੋਰ ਦੀ ਲਾਸ਼ ਦਾ ਸੰਸਕਾਰ ਕੀਤਾ ਗਿਆ ਹੈ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਦਾ ਕਹਿਣਾ ਹੈ ਕਿ ਇਹ ਮਨੁੱਖ ਦੀ ਗਲਤੀ ਹੈ।ਲਾਸ਼ਾਂ ਦੀ ਅਦਲਾ ਬਦਲੀ ਨਹੀਂ ਹੋਣੀ ਚਾਹਦੀ ਸੀ।ਜਿਵੇਂ ਉਹ ਆਈਸੀਐਮਆਰ ਦੀ ਹਰ ਗਾਈਡਲਾਈਨ ਦਾ ਪਾਲਣ ਕਰ ਰਹੇ ਹਨ।ਇਸ ਮਾਮਲੇ ਵਿੱਚ ਚੂਕ ਹੋਈ ਹੇ, ਜਿਸ ਦੀ ਪੂਰੀ ਜਾਂਚ ਪ੍ਰਸ਼ਾਸਨ ਦੁਆਰਾ ਕਰਵਾਈ ਜਾ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਲੈਵਲ ਤੇ ਜਾਂਚ ਕਰ ਰਹੇ ਹਨ।ਭਵਿੱਖ ਵਿੱਚ ਕੋਰੋਨਾ ਪ੍ਰਭਾਵਿਤ ਵਿਅਕਤੀ ਦੀ ਲਾਸ਼ ਬਾਡੀ ਮੈਨੇਜਮੈਂਟ ਦੇ ਆਧਾਰ ਤੇ ਭੇਜੀ ਜਾਵੇਗੀ।

Related posts

ਅਚਾਨਕ ਸਾਹ ਲੈਣ ‘ਚ ਤਕਲੀਫ ਹੋਣ ਦੇ ਕਾਰਨ, ਲੱਛਣ ਅਤੇ ਇਲਾਜ

htvteam

ਕੁੱਲੜ੍ਹ ਪੀਜ਼ਾ ਵਾਲੇ ਕੱਪਲ ਦੀ ਵੀਡੀਓ ‘ਤੇ ਭੜਕਿਆ ਐਮ.ਪੀ ਸਿੰਘ

htvteam

ਸਿੰਗਰ ਕੁੜੀ ਨੇ “ਆਪ” ਦੇ ਇਸ ਨੇਤਾ ‘ਤੇ ਲਗਾਏ ਵੱਡੇ ਵੱਡੇ ਦੋਸ਼

htvteam