ਲੁਧਿਆਣਾ ਮਾਡਲ ਟਾਉਨ ਘਰ ਅੰਦਰ ਖੜੀ ਬੀਐਮਡਬਲ ਕਾਰ ਨੂੰ ਲੱਗੀ ਅੱਗ
ਅੱਗ ਦੀਆਂ ਲਪਟਾਂ ਦੇਖ ਪਰਿਵਾਰ ਸਮੇਤ ਲੋਕਾਂ ਨੂੰ ਪਈ ਹੱਥਾਂ ਪੈਰਾਂ ਦੀ
ਲੰਘ ਰਹੇ ਲੋਕਾਂ ਨੇ ਅੱਗ ਤੇ ਪਾਇਆ ਕਾਬੂ
ਇਸ ਦੌਰਾਨ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਹਾਲਾਂਕਿ ਇਸ ਸਾਰੇ ਘਟਨਾਕ੍ਰਮ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਘਰ ਦੇ ਅੰਦਰ ਖੜੀ ਇਸ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਗਈ।
ਉਧਰ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਗੱਡੀ ਘਰ ਦੇ ਅੰਦਰ ਖੜੀ ਸੀ ਅਤੇ ਅਚਾਨਕ ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਉਹ ਇਥੋਂ ਲੰਘ ਰਹੇ ਸੀ ਤਾਂ ਉਹਨਾਂ ਵੱਲੋਂ ਪਾਣੀ ਅਤੇ ਅੱਗ ਵਜਾਊ ਦਸਤਿਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਹੈ ਉਹਨਾਂ ਕਿਹਾ ਕਿ ਇਹ ਬੀਐਮਡਬਲ ਕਾਰ ਹੈ ਜਿਸ ਨੂੰ ਅੱਗ ਲੱਗੀ ਹੈ ਹਾਲਾਂਕਿ ਉਹਨਾਂ ਕਿਹਾ ਕਿ ਘਰ ਅਤੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਲੇਕਿਨ ਗੱਡੀ ਕਾਫੀ ਨੁਕਸਾਨੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..