ਸੰਗਰੂਰ : ਕਹਿੰਦੇ ਹਨ ਕਿ ਇਨਸਾਨ ਵਿਆਹ ਦੀ ਖੁਸ਼ੀ ਵਿੱਚ ਕੀ ਕੀ ਨਹੀਂ ਕਰਦਾ ਪਰ ਸੰਗਰੂਰ ਦੇ ਬੱਡਰੁੱਖਾਂ ਪਿੰਡ ਵਿੱਚ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਆਪਣੀ ਮੰਗੇਤਰ ਦੇ ਸੂਟ ਦਾ ਨਾਪ ਲੈਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਨੌਜਵਾਨ ਨੂੰ ਘੋੜੀ ਚੜਨ ਦੀ ਜਗ੍ਹਾ ਹਸਪਤਾਲ ਦੀਆਂ ਪੋੜੀਆਂ ਚੜਨਾ ਪਿਆ ਅਤੇ ਗੀਤ ਸੰਗੀਤ ਦੀ ਜਗ੍ਹਾ ਹਾਏ ਭੂ ਕਰ ਰਿਹਾ ਹੈ l ਸੁਖਚੈਨ ਦੀ ਦੋਵੇਂ ਟੰਗਾਂ ਟੁੱਟ ਗਈਆਂ ਹਨ ਰਾਹਾਂ ਵੀ ਟੁੱਟ ਗਈਆਂ ਹਨ l ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਸੁਖਚੈਨ ਦੀ ਮਾਤਾ ਬਿਮਲਾ ਸ਼ਰਮਾ ਅਤੇ ਭੂਆ ਨਰਿੰਦਰ ਕੌਰ ਨੇ ਦੱਸਿਆ ਕਿ ਜਿਸ ਲੜਕੀ ਦੇ ਨਾਲ ਸਾਡੇ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ, ਉਸੀ ਲੜਕੀ ਨੇ ਆਪਣੇ ਸੂਟ ਦਾ ਨਾਪ ਲੈਣ ਲਈ ਇਸ ਨੂੰ ਬੁਲਾਇਆ ਸੀ, ਜਦ ਸੁਖਚੈਨ ਸੂਟ ਦਾ ਨਾਪ ਲੈ ਕੇ ਵਾਪਸ ਆ ਰਿਹਾ ਸੀ l ਤਦ ਇੱਕ ਗੱਡੀ ਵਿੱਚ ਕੁਝ ਨੌਜਵਾਨ ਆਏ ਅਤੇ ਉਸਦਾ ਨਾਮ ਪੁੱਛ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਚਲੇ ਗਏ l ਪੀੜਿਤ ਮੁੰਡੇ ਦੇ ਪਰਿਵਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਪਿੱਛੇ ਸੁਖਚੈਨ ਦੀ ਮੰਗੇਤਰ ਅਤੇ ਉਸਦੀ ਮਾਸੀ ਦਾ ਹੱਥ ਹੈ l
ਪੀੜਿਤ ਸੁਖਚੈਨ ਸਿੰਘ ਨੇ ਵੀ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਇਸ ਮਾਮਲੇ ਦਾ ਜ਼ਿੰਮੇਵਾਰ ਆਪਣੀ ਮੰਗੇਤਰ ਅਤੇ ਮਾਸੀ ਸੱਸ ਨੂੰ ਠਹਿਰਾਇਆ ਹੈ l ਡਾਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੀੜਿਤ ਦੀ ਦੋਨੋਂ ਟੰਗਾਂ ਅਤੇ ਇੱਕ ਬਾਂਹ ਟੁੱਟੀ ਗਈ ਸੀ ਪਰ ਬਾਕੀ ਸਭ ਠੀਕ ਹੈ l ਮਾਮਲੇ ਦੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਮੁੰਡਾ ਸੰਗਰੂਰ ਦੇ ਬੱਡਰੁੱਖਾਂ ਪਿੰਡ ਦਾ ਰਹਿਣ ਵਾਲਾ ਹੈ ਅਤੇ 12 ਜਨਵਰੀ ਨੂੰ ਇਸਦਾ ਵਿਆਹ ਸੀ ਪਰ ਅਲਟੋ ਗੱਡੀ ਵਿੱਚ ਆਏ 4 ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਇਸ ਵਿੱਚ ਕੁੜੀ ਦੀ ਮਾਸੀ ਪ੍ਰਵੀਨ ਕੌਰ ਅਤੇ ਉਸਦੇ ਸਾਥੀ ਰਾਜੂ ਨੂੰ ਨਾਮਜ਼ਦ ਕਰਕੇ ਪੀੜਿਤ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸੰਬੰਧੀ ਮਾਮਲੇ ਵਿੱਚ ਮੁਲਜ਼ਮਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ l