Htv Punjabi
Punjab

ਬਲਾਤਕਾਰ ਦੇ ਕੇਸ ‘ਚ 11 ਮਹੀਨੇ ਕੱਟੀ, ਜੇਲ੍ਹ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਕੀਤਾ ਆਹ ਕੰਮ, ਫੇਰ ਦੇਖੋ ਮੁੰਡੇ ਨੇ LIVE ਹੋਕੇ ਕੀ ਕੀਤਾ

ਫਾਜ਼ਿਲਕਾ : ਇੱਥੋਂ ਦੇ ਲਾਲਬੱਤੀ ਚੌਂਕ ਦੇ ਕੋਲ ਸਥਿਤ ਧੀਂਗੜਾ ਟੈਲੀਕਾਮ ਦੇ ਸੰਚਾਲਕ ਆਸ਼ੂ ਧੀਂਗੜਾ ਨੇ ਸੋਮਵਾਰ ਰਾਤ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਪਹਿਲਾਂ ਉਸ ਨੂੰ ਫਾਜ਼ਿਲਕਾ ਦੇ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ l ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ l
ਸਿਵਿਲ ਹਸਪਤਾਲ ਫਾਜ਼ਿਲਕਾ ਵਿੱਚ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਆਸ਼ੂ ਧੀਂਗੜਾ ਨੇ ਦੱਸਿਆ ਕਿ ਇੱਕ ਪੁਰਾਣੇ ਚੱਲ ਰਹੇ ਕੇਸ ਨੂੰ ਲੈ ਕੇ ਕੁਝ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਸਨ l ਇਸੀ ਪਰੇਸ਼ਾਨੀ ਦੇ ਕਾਰਨ ਉਸ ਨੇ ਸਲਫਾਸ ਨਿਗਲ ਗਈ l ਮੌਕੇ ਤੇ ਥਾਣਾ ਸਿਟੀ ਮਖੀ ਰਾਜਿੰਦਰ ਸ਼ਰਮਾ ਵੀ ਪਹੁੰਚੇ ਜਿਨ੍ਹਾਂ ਦੇ ਦੁਆਰਾ ਆਸ਼ੂ ਧੀਂਗੜਾ ਦੀ ਵੀਡੀਓ ਅਤੇ ਲਿਖਿਤ ਬਿਆਨ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ l ਜਿਸ ਦੌਰਾਨ ਉਸ ਦੀ ਮੌਤ ਹੋ ਗਈ l
ਉੱਧਰ ਦੂਜੇ ਪਾਸੇ ਆਸ਼ੂ ਧੀਂਗੜਾ ਦੇ ਪਿਤਾ ਮਿੱਠੂ ਧੀਂਗੜਾ ਨੇ ਦੱਸਿਆ ਕਿ ਰਾਜੂ, ਅਸ਼ੋਕ ਕੁਮਾਰ, ਸਰੋਜ ਰਾਣੀ, ਕਲਪਨਾ ਅਤੇ ਸਾਹਿਲ ਵਾਸੀ ਰਾਧਾ ਸਵਾਮੀ ਕਲੋਨੀ ਉਸ ਦੇ ਮੁੰਡੇ ਨੂੰ ਧਮਕੀਆਂ ਦਿੰਦੇ ਸਨ, ਜਿੱਥੇ ਵੀ ਉਹ ਮਿਲਦਾ ਸੀ l ਉਸ ਨੂੰ ਉੱਥੇ ਹੀ ਰੋਕ ਕੇ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦੇ ਸਨ l ਮਿ੍ਰਤਕ ਦੇ ਪਿਤਾ ਨੇ ਦੱਸਿਆ ਕਿ 15 ਮਾਰਚ 2011 ਨੂੰ ਆਸ਼ੂ ਧੀਂਗੜਾ ਤੇ ਇੱਕ ਪੁਰਾਣਾ ਕੇਸ ਚੱਲ ਰਿਹਾ ਹੈ l ਉਸ ਕੇਸ ਦੇ ਸਿਲਸਿਲੇ ਵਿੱਚ ਉਸ ਨੂੰ 2 ਸਾਲ ਦੀ ਸਜ਼ਾ ਹੋਈ ਸੀ ਅਤੇ ਆਸ਼ੂ ਧੀਂਗੜਾ 11 ਮਹੀਨੇ ਜ਼ੇਲ੍ਹ ਕੱਟ ਕੇ ਆਇਆ ਹੈ l
ਮਿੱਠੂ ਧੀਂਗੜਾ ਨੇ ਦੱਸਿਆ ਕਿ ਪੁਲਿਸ ਦੁਆਰਾ ਉਸ ਤੇ ਕਥਿਤ ਝੂਠਾ ਕੇਸ ਪਾਇਆ ਗਿਆ ਸੀ, ਜਿਸ ਦੇ ਕਾਰਨ ਉਸ ਨੇ ਆਤਮਹੱਤਿਆ ਕਰ ਲਈ l ਪੁਲਿਸ ਨੇ ਉਕਤ ਮੁਲਜ਼ਮਾਂ ਸਰੋਜ ਰਾਣ, ਕਲਪਨਾ ਅਤੇ ਸਾਹਿਲ ਵਾਸੀ ਰਾਧਾ ਸਵਾਮੀ ਕਲੋਨੀ, ਰਾਜੂ ਅਨੇਜਾ, ਅਸ਼ੋਕ ਕੁਮਾਰ ਤੇ ਮਾਮਲਾ ਦਰਜ ਕਰ ਲਿਆ ਹੈ l

Related posts

ਮੁਫ਼ਤ ਸਫਰ ਕਰਨ ਵਾਲੀਆਂ ਬੀਬੀਆਂ ਨੂੰ ਝਟਕਾ ?

htvteam

ਬਾਹਰੋਂ ਮੁੰਡੇ ਸਕੀਮ ਲਗਾਕੇ ਲਿਆਂਉਂਦੇ ਸੀ ਅਜਿਹਾ ਸਮਾਨ ਪਿੰਡ ‘ਚ ਪੈ ਗਿਆ ਰੌਲਾ

htvteam

ਹੁਣ ਪ੍ਰਵਾਸੀ ਖੁਦ ਛੱਡਣਗੇ ਪੰਜਾਬ, ਹੋਇਆ ਐਲਾਨ ?

htvteam

Leave a Comment