Htv Punjabi
Punjab

ਦੋਸਤਾਂ ਨਾਲ ਰਹਿੰਦੇ ਮੁੰਡੇ ਦਾ ਕਤਲ, ਦਿਮਾਗ ਕੱਢ ਕੇ ਬਾਹਰ ਸੁੱਟ ਦਿੱਤਾ!

ਅੰਮ੍ਰਿਤਸਰ ; ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਹਤਿਆਰਿਆਂ ਨੇ ਨੌਜਵਾਨ ਦੀ ਹੱਤਿਆ ਮੌਕੇ ਉਸਦਾ ਦਿਮਾਗ ਕੱਢ ਕੇ ਦੂਸਰੇ ਬਿਸਤਰੇ ‘ਤੇ ਸੁੱਟ ਦਿੱਤਾ। ਮਿਲੀ ਜਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੱਤਕੇ ਦਾ ਖਿਡਾਰੀ ਸੀ ਅਤੇ ਆਪਣੇ ਦੋ ਦੋਸਤਾਂ ਨਾਲ ਭੈਣ ਦੇ ਸਹੁਰੇ ਘਰ ਰਹਿ ਰਿਹਾ ਸੀ l ਘਟਨਾ ਤੋਂ ਬਾਅਦ ਮ੍ਰਿਤਕ ਦੇ ਉਹ ਦੋਵੇਂ ਦੋਸਤ ਲਾਪਤਾ ਹਨ ਜਿਹੜੇ ਉਸਦੇ ਨਾਲ ਸਨ । ਚਿਹਰੇ ਤੇ ਇੰਨੇ ਵਾਰ ਕੀਤੇ ਸਨ ਕਿ ਉਸਨੂੰ ਪਹਿਚਾਣਨਾ ਵੀ ਮੁਸ਼ਕਿਲ ਹੈ l ਕਮਰਾ ਪੂਰੀ ਤਰ੍ਹਾਂ ਖੂਨ ਨਾਲ ਭਰਿਆ ਪਿਆ ਸੀ l ਮ੍ਰਿਤਕ ਦੀ ਪਹਿਚਾਣ ਅੰਮ੍ਰਿਤਸਰ ਦੇ ਨਿਊ ਕੋਟਮਿਤ ਸਿੰਘ ਸਥਿਤ ਪੀਰਾਂ ਵਾਲੇ ਬਜ਼ਾਰ ਦੇ ਰਹਿਣ ਵਾਲੇ ਗੱਤਕਾ ਖਿਡਾਰੀ ਹਰਬੰਸ ਸਿੰਘ (22) ਦੇ ਰੂਪ ਵੱਜੋਂ ਹੋਈ ਹੈ l ਮ੍ਰਿਤਕ ਦੇ ਜੀਜਾ ਜਗਤਾਰ ਸਿੰਘ ਨੇ ਦੱਸਿਆ ਕਿ ਹਰਬੰਸ ਕਾਫ਼ੀ ਦਿਨਾਂ ਤੋਂ ਉਨ੍ਹਾਂ ਕੋਲ ਆਪਣੇ ਦੋ ਦੋਸਤਾਂ ਦੇ ਨਾਲ ਰਹਿ ਰਿਹਾ ਸੀ l ਸੋਮਵਾਰ ਸਵੇਰੇ ਜਦੋਂ ਤਿੰਨੇ ਦੋਸਤ ਵਿੱਚੋਂ ਕੋਈ ਨਾ ਦੇਖਿਆ ਤਾਂ ਉਨ੍ਹਾਂ ਨੇ ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਹਰਬੰਸ ਦੀ ਲਾਸ਼ ਖੂਨ ਵਿੱਚ ਲਿਬੜੀ ਪਈ ਸੀ l ਹੱਤਿਆ ਕਿਸਨੇ ਕੀਤੀ, ਇਹ ਹਲੇ ਤੱਕ ਪਤਾ ਨਹੀਂ ਪਰ ਦੋਧਾਰੀ ਕ੍ਰਿਪਾਨ ਨਾਲ ਉਸਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਸੀ l ਉਸਦਾ ਦਿਮਾਗ ਕੱਢਕੇ ਦੂਸਰੇ ਬਿਸਤਰੇ ਤੇ ਸੁੱਟਿਆ ਸੀ l ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾਂ ਦਿੱਤੀ l
ਉੱਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਰਬੰਸ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਮੋਰਚਰੀ ਭੇਜ ਦਿੱਤਾ ਅਤੇ ਮੌਕੇ ਤੋਂ ਸਬੂਤ ਇੱਕਠੇ ਕੀਤੇ l ਫ਼ੋਰੈਸਿਂਕ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੇ ਹਰਬੰਸ ਦੀ ਹੱਤਿਆ ਲਈ ਇਸਤੇਮਾਲ ਕੀਤੀ ਗਈ ਕ੍ਰਿਪਾਨ ਨੂੰ ਬਰਾਮਦ ਸਣੇ ਮੌਕੇ ਤੋਂ ਕੁਝ ਅਜਿਹੇ ਸੁਰਾਗ ਵੀ ਇੱਕਠੇ ਕੀਤੇ ਹਨ, ਜਿਨ੍ਹਾਂ ਤੋਂ ਹੱਤਿਆ ਦੇ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕਦਾ ਹੈ l ਇੰਸ ਦੌਰਾਨ ਅਣਜਾਣ ਵਿਅਕਤੀਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ l

Related posts

ਅੰਧਵਿਸ਼ਵਾਸ਼ ਦੇ ਚੱਕਰਾਂ ‘ਚ ਫਸੇ ਮੁੰਡੇ ਦਾ ਨਹੀਂ ਹੋ ਰਿਹਾ ਸੀ ਵਿਆਹ

htvteam

ਤਿੱਤਲੀ ਵਾਲੀ ਕ੍ਰੀਮ ਲਗਾਓ ਵਿਆਹ ਤੋਂ ਪਹਿਲਾਂ ਵਾਲੀ ਫੋਟੋ ਨਾਲ ਚਿਹਰਾ ਮਿਲਾਓ

htvteam

ਢਾਬੇ ਚ ਜਨਾਨੀਆਂ ਨਾਲ ਬੰਦੇ ਕਰ ਰਹੇ ਗ਼ਲਤ ਕੰਮ, ਪਈ ਰੇਡ !

htvteam

Leave a Comment