ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਇੰਨ੍ਹੀਂ ਦਿਨੀਂ ਸੂਬੇ ‘ਚ ਲੱਗੇ ਕਰਫਿਊ ਤੇ ਕੋਰੋਨਾ ਵਾਇਰਸ ਕਰਕੇ ਸੋਸ਼ਲ ਮੀਡੀਆ ਜ਼ਰੀਏ ਸੂਬੇ ਲੋਕਾਂ ਨਾਲ ਸਿੱਧੀ ਗੱਲਬਾਤ ਵੀਡੀਓ ਕਾਲਿੰਗ ਜ਼ਰੀਏ ਕਰ ਰਹੇ ਨੇ। ਕਦੇ ਨਿਹੰਗ ਸਿੰਘਾਂ ਹੱਥੋਂ ਹਮਲੇ ਦਾ ਸ਼ਿਕਾਰ ਹਰਜੀਤ ਸਿੰਘ, ਕਦੇ ਜਲੰਧਰ ਦੇ ਡਾਕਟਰ ਤੇ ਕਦੇ ਡੀ.ਸੀਜ਼ ਨਾਲ ਸਿੱਧਾ ਰਾਬਤਾ ਕਰ ਰਹੇ ਨੇ। ਬੀਤੇਂ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਮੰਡੀਆਂ ‘ਚ ਬੈਠੇ ਕਿਸਾਨਾਂ ਦਾ ਹਾਲ ਜਾਣਲ ਲਈ ਇਕ ਕਿਸਾਨ ਨੂੰ ਫੋਨ ਕੀਤਾ ਤਾਂ ਅੱਗਿਓ ਮੰਡੀ ‘ਚ ਬੈਠੇ ਕਿਸਾਨ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਖੁੱਲ੍ਹਕੇ ਹੱਸੇ । ਕਾਰਨ ਸੀ ਕਿਸਾਨ ਵੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਕੱਢੇਗਾਏ ਅੰਗਰੇਜ਼ੀ ਵਾਲੇ ਚਿੱਬ ।
ਇਸ ਖ਼ਬਰ ਦੀ ਸਾਰੀ ਵੀਡੀਓ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਕਿਸਾਨ ਤੇ ਕੈਪਟਨ ਦੀ ਸਿੱਧੀ ਗੱਲਬਾਤ…