ਚੰਡੀਗੜ੍ਹ : ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਐਲਾਾਨ ਦੇ ਅਗਲੇ ਦਿਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਨਕੇਲ ਕੱਸਦੇ ਹੋਏ ਉਤਪਾਦਕਾਂ, ਥੋਕ ਅਤੇ ਪਰਿਚੂਨ ਵਿਕਰੇਤਾ ਦੇ ਵਿੱਚ ਚੱਲ ਰਹੇ ਨੇਕਸੇਸ ਨੂੰ ਤੋੜਨ ਦੇ ਲਈ ਆਬਕਾਰੀ ਸੁਧਾਰ ਗਰੁੱਪ ਬਣਾਉਣ ਦਾ ਐਲਾਨ ਕੀਤਾ।
ਇਸ 5 ਮੈਂਬਰੀ ਗਰੁੱਪ ਨੂੰ ਇਸ ਕਾਰੋਬਾਰ ਦੇ ਨੇਕਸੇਸ ਨੂੰ ਤੋੜਨ ਦੇ ਲਈ 60 ਦਿਨਾਂ ਦੇ ਅੰਦਰ ਆਪਣੀ ਸਿਫਾਰਿਸ਼ਾਂ ਦੇਣ ਦੇ ਲਈ ਕਿਹਾ ਗਿਆ ਹੈ, ਜਿਸ ਤੋਂ ਸ਼ਰਾਬ ਦੀ ਨਜਾਇਜ਼ ਵਿਕਰੀ ਬੰਦ ਹੋ ਸਕੇ ਅਤੇ ਰਾਜ ਦਾ ਆਬਕਾਰੀ ਮਾਲੀਆ ਵੱਧ ਸਕੇ।
ਗਰੁੱਪ ਵਿੱਚ ਆਵਾਸ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਵਿਜੈਇੰਦਰ ਸਿੰਗਲਾ, ਸੇਵਾ ਮੁਕਤ ਆਈਏਐਸ ਅਧਿਕਾਰੀ ਡੀਐਸ ਕੱਲਾ, ਸਲਾਹਕਾਰ ਵਿੱਤੀ ਸਰੋਤ ਵੀਕੇ ਗਰਗ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ।