ਨਿਊਜ਼ ਡੈਸਕ : ਸੂਬੇ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹੈ। ਇਸਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਪਿਆ ਹੈ। ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਕਾਲਜ, ਯੂਨੀਵਰਸਿਟੀਆਂ, ਕਾਰਖਾਨੇ ਅਤੇ ਫੈਕਟਰੀਆਂ ਆਦਿ ਸਭ ਕੁਝ ਬੰਦ ਪਿਐ। ਇਸ ਦੌਰਾਨ ਕੋਰੋਨੇ ਦੀ ਮਾਰ ਝੱਲ ਰਹੇ ਲੋਕਾਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਸ਼ਲ ਮੀਡੀਆ ਜ਼ਰੀਏ ਕਈ ਵੱਡੇ ਸਵਾਲ ਕੀਤੇ,.ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋਏ ਅਤੇ ਉਨ੍ਹਾਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ 5ਵੀਂ, 8ਵੀਂ ਤੇ 10ਵੀਂ ਦੇ ਬੱਚਿਆਂ ਨੂੰ ਬਿਨ੍ਹਾਂ ਪੇਪਰ ਦਿੱਤਿਆਂ ਹੀ ਅਗਲੀ ਜਮਾਤ ‘ਚ ਪ੍ਰਮੋਟ ਕਰਨ ਤੋਂ ਲੈ ਕੇ ਬਾਹਰਲੇ ਮੁਲਕਾਂ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਅਤੇ ਪੰਜਾਬ ‘ਚੋਂ ਪ੍ਰਵਾਸੀ ਮਜਦੂਰਾਂ ਦੇ ਵਾਪਸ ਜਾਣ ਤੋਂ ਇਲਾਵਾ ਫੈਕਟਰੀਆਂ ਅਤੇ ਖੇਤੀਬਾੜੀ ‘ਤੇ ਪੈਣ ਵਾਲੇ ਅਸਰ ਬਾਰੇ ਵੀ ਕਈ ਵੱਡੀਆਂ ਗੱਲਾਂ ਕਹੀਆਂ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੁਝ ਹੋਰ ਸਵਾਲਾਂ ਦਾ ਸਵਾਬ ਦਿੰਦੇ ਹੋਏ ਕਿਹਾ ਕਿ ਸੂਬੇ ‘ਚ ਲੈਬੋਰਟਰੀਜ਼ ਦੀ ਘਾਟ ਹੋਣ ਕਾਰਨ ਕੋਰੋਨਾ ਵਾਇਰਸ ਦੀ ਟੈਸਟਿੰਗ ਘੱਟ ਕੀਤੀ ਜਾਂਦੀ ਐ ਜਿਸਨੂੰ ਆਉਣ ਵਾਲੇ ਕੁਝ ਮਹੀਨਿਆਂ ‘ਚ ਠੀਕ ਕਰਨ ਦਾ ਕੰਮ ਜਾਰੀ ਐ। ਇਸਦੇ ਨਾਲ ਉਨਾਂ ਟਿਕ-ਟੌਕ ਸਟਾਰ ਨੂਰ ਨਾਲ ਗੱਲ ਕਰਨ ਵਾਲੇ ਸਵਾਲ ਦਾ ਵੀ ਬੜੇ ਮਜਾਕੀਆ ਲਹਿਜੇ ‘ਚ ਜਵਾਬ ਦਿੰਤਾ।
ਇਸ ਸਾਰੀ ਗੱਲਬਾਤ ਦੌਰਾਨ ਲੋਕਾਂ ਦਾ ਧਿਆਨ ਸਿਰਫ ਇੱਕ ਪਾਸੇ ਸੀ ਤੇ ਉਹ ਸੀ ਕਿ ਸੂਬੇ ‘ਚ ਕਰਫਿਊ ਤੇ ਤਾਲਾਬੰਦੀ ਪੂਰੀ ਤਰ੍ਹਾਂ ਕਦੋਂ ਖੁੱਲ੍ਹਣ ਵਲੋਂ ਹੈ। ਜਿਸਦਾ ਜਵਾਬ ਦੇਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਕਰਫਿਊ ‘ਚ ਕੁਝ ਘੰਟੇ ਦੀ ਢਿੱਲ ਦੇਣ ਦੇ ਨਾਲ ਨਾਲ ਕਰਫਿਊ ਵਧਾਉਣ ਦੇ ਵੀ ਸੰਕੇਤ ਦਿੱਤੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀਆਂ ਗੱਲਾਂ ਤੋਂ ਇਹ ਤਾਂ ਸਾਫ ਐ ਕਿ ਸੂਬੇ ‘ਚ ਲੋਕਾਂ ਨੂੰ ਕਰਫਿਊ ਦੌਰਾਨ ਢਿੱਲ ਤਾਂ ਮਿਲ ਸਕਦੀ ਐ ਪਰ ਸੂਬੇ ‘ਚ ਅਜੇ ਕਰਫਿਊ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਵੇਗਾ। ਇਹ ਵੀ ਹੋ ਸਕਦੈ ਕਿ ਕਰਫਿਊ ਅਤੇ ਲਾਕਡਾਊਨ ‘ਚ ਕੁਝ ਸਮੇਂ ਦਾ ਵਾਧਾ ਹੋਰ ਕਰ ਦਿੱਤਾ ਜਾਵੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….
