Htv Punjabi
Punjab

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਬਜੀ ਗੇਮ ਖੇਡਣ ਵਾਲਿਆਂ ਨੂੰ ਇਹ ਚਿਤਾਵਨੀ, ਦੇਖੋ ਕੀ ਐ ਪੂਰਾ ਮਾਮਲਾ

ਚੰਡੀਗੜ੍ਹ : ਪਬਜੀ ਗੇਮ ਦਾ ਬੱਚਿਆਂ ਵਿੱਚ ਵੱਧਦੇ ਚਲਨ ਅਤੇ ਇਸ ਗੇਮ ਵਿੱਚ ਬੱਚਿਆਂ ਦੇ ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਇਸ ਗੇਮ ‘ਤੇ ਪਾਬੰਦੀ ਲਾਉਣ ‘ਤੇ ਗੌਰ ਕਰ ਰਹੀ ਹੈ l ਕੇਂਦਰੀ ਇਲੈਕਟਰਾਨਿਕਸ ਅਤੇ ਆਈ ਟੀ ਵਿਭਾਗ ਨੇ ਇਹ ਜਾਣਕਾਰੀ ਐਡਵੋਕੇਟ ਐਚ ਸੀ ਅਰੋੜਾ ਨੂੰ ਪੱਤਰ ਭੇਜ ਕੇ ਦਿੱਤੀ ਹੈ l ਦੱਸ ਦਈਏ ਕਿ ਐਡਵੋਕੇਟ ਐਚ ਸੀ ਨੇ ਇਸ ਗੇਮ ‘ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਜਨਹਿੱਤ ਅਰਜ਼ੀ ਦਾਇਰ ਕੀਤੀ ਸੀ l 9 ਦਸੰਬਰ ਨੂੰ ਹਾਈਕੋਰਟ ਨੇ ਯਾਚੀਕਾ ‘ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਅਰਜ਼ੀਕਰਤਾਵਾਂ ਦੀ ਮੰਗ ‘ਤੇ ਗੋਰ ਕੀਤੇ ਜਾਣ ਦੇ ਹੁਕਮ ਦਿੰਦੇ ਹੋਏ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਸੀ l ਹਾਈਕੋਰਟ ਦੇ ਇਸ ਆਦੇਸ਼ ‘ਤੇ ਹੁਣ ਕੇਂਦਰ ਸਰਕਾਰ ਨੇ ਵਕੀਲ ਐਚਸੀ ਅਰੋੜਾ ਨੂੰ ਚਿੱਠੀ ਭੇਜ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਉਨ੍ਹਾਂ ਦੁਆਰਾ ਪਬਜੀ ਗੇਮ ‘ਤੇ ਪਾਬੰਧੀ ਲਾਏ ਜਾਣ ਦੀ ਮੰਗ ‘ਤੇ ਗੌਰ ਕਰ ਰਹੇ ਹਨ ਅਤੇ ਜਲਦੀ ਹੀ ਇਸ ਵਿਸ਼ੇ ‘ਤੇ ਫੈਸਲਾ ਲੈ ਲਿਆ ਜਾਵੇਗਾ l ਅਰੋੜਾ ਨੇ ਦਾਇਰ ਯਾਚੀਕਾ ਵਿੱਚ ਦੱਸਿਆ ਸੀ ਕਿ ਇਸ ਗੇਮ ਦੀ ਆਦਤ ਬੱਚਿਆਂ ਅਤੇ ਨੌਜਵਾਨਾਂ ਵਿੱਚ ਇਸ ਕਦਰ ਵੱਧਦੀ ਜਾ ਰਹੀ ਹੈ ਕਿ ਬੱਚੇ ਦਿਨ ਵਿੱਚ ਕਈ ਕਈ ਘੰਟੇ ਇਸ ਗੇਮ ਨੂੰ ਖੇਡਣ ਲੱਗੇ ਹਨ l ਇਸ ਨਾਲ ਬੱਚੇ ਆਪਣੇ ਪਰਿਵਾਰ ਅਤੇ ਸਮਾਜ ਵਿੱਚੋਂ ਕਟਦੇ ਜਾ ਰਹੇ ਹਨ l ਇਸ ਗੇਮ ਦੇ ਕਾਰਨ ਬੱਚਿਆਂ ਦਾ ਸਮਾਜਿਕ ਅਤੇ ਮਾਨਸਿਕ ਇੱਥ ਤਰ੍ਹਾਂ ਨਾਲ ਰੁਕਦਾ ਜਾ ਰਿਹਾ ਹੈ l

Related posts

ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਆਪਣੇ ਚਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

htvteam

ਪੰਜਾਬ ਦੀ ਮਸ਼ਹੂਰ ਡਾਂਸਰ ਦਾ ਗੁਆਂਢਣ ਨਾਲ ਝਗੜਾ, CCTV ‘ਚ ਕੈਦ

htvteam

ਗਾਂ-ਮੱਝ ਕਮਜ਼ੋਰ ਹੋਕੇ ਦੁੱਧ ਦੇਣਾ ਤੇ ਖਾਣਾ ਪੀਣਾ ਛੱਡ ਗਈ ਤਾਂ ਸੁਣੋ ਦੇਸੀ ਹੱਲ

htvteam

Leave a Comment